ਲੁਧਿਆਣਾ, 04 ਫਰਵਰੀ 2017: ਪੰਜਾਬ ਵਿਧਾਨ ਸਭਾ ਚੋਣਾਂ-2017 ਤਹਿਤ ਜ਼ਿਲ•ਾ ਲੁਧਿਆਣਾ ਲਈ ਵੋਟਾਂ ਪਾਉਣ ਦਾ ਕੰਮ ਅੱਜ ਪੂਰਨ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ• ਗਿਆ। ਜ਼ਿਲ•ਾ ਲੁਧਿਆਣਾ ਅਧੀਨ ਪੈਂਦੇ 14 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 74.40 ਫੀਸਦੀ ਤੋਂ ਵਧੇਰੇ ਵੋਟਿੰਗ ਦਰਜ ਕੀਤੀ ਗਈ।
ਵੋਟ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਹਲਕਾ ਖੰਨਾ ਵਿੱਚ 78.64 ਫੀਸਦੀ, ਸਮਰਾਲਾ ਵਿੱਚ 82 ਫੀਸਦੀ, ਸਾਹਨੇਵਾਲ ਵਿੱਚ 76 ਫੀਸਦੀ, ਰਾਏਕੋਟ ਵਿੱਚ 78.06 ਫੀਸਦੀ, ਪਾਇਲ ਵਿੱਚ 83 ਫੀਸਦੀ, ਜਗਰਾਂਉਂ ਵਿੱਚ 76 ਫੀਸਦੀ, ਲੁਧਿਆਣਾ (ਕੇਂਦਰੀ) ਵਿੱਚ 69 ਫੀਸਦੀ, ਲੁਧਿਆਣਾ (ਪੱਛਮੀ) ਵਿੱਚ 69 ਫੀਸਦੀ, ਲੁਧਿਆਣਾ (ਪੂਰਬੀ) ਵਿੱਚ 71 ਫੀਸਦੀ, ਲੁਧਿਆਣਾ (ਉੱਤਰੀ) ਵਿੱਚ 68.17 ਫੀਸਦੀ, ਲੁਧਿਆਣਾ (ਦੱਖਣੀ) ਵਿੱਚ 67 ਫੀਸਦੀ, ਆਤਮ ਨਗਰ ਵਿੱਚ 67.04 ਫੀਸਦੀ, ਦਾਖਾ ਵਿੱਚ 81.51 ਫੀਸਦੀ ਅਤੇ ਗਿੱਲ ਵਿੱਚ 75.22 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਸ੍ਰੀ ਭਗਤ ਨੇ ਜ਼ਿਲ•ਾ ਲੁਧਿਆਣਾ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜ•ਨ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵੋਟਰਾਂ ਅਤੇ ਚੋਣ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ, ਜਿਨ•ਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਬੜ•ੀ ਤਤਪਰਤਾ ਨਾਲ ਆਪਣੀ-ਆਪਣੀ ਜਿੰਮੇਵਾਰੀ ਨਿਭਾਈ। ਜ਼ਿਕਰਯੋਗ ਹੈ ਕਿ ਜ਼ਿਲ•ਾ ਲੁਧਿਆਣਾ ਲਈ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕੁੱਲ 136 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ•ਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਅੱਜ ਜ਼ਿਲ•ਾ ਲੁਧਿਆਣਾ ਦੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਡਿਪਟੀ ਕਮਿਸ਼ਨਰ ਅਤੇ ਪਤਨੀ ਨੇ ਕੀਤਾ ਸਭ ਤੋਂ ਪਹਿਲਾਂ ਮਤਦਾਨ
ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਆਮ ਵੋਟਰਾਂ ਨੂੰ ਤਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ ਚੋਣ ਪ੍ਰਕਿਰਿਆ ਵਿੱਚ ਲੱਗੇ ਉੱਚ ਅਧਿਕਾਰੀ ਆਪਣੀ ਵੋਟ ਪਾਉਣ ਤੋਂ ਰਹਿ ਜਾਂਦੇ ਹਨ। ਪਰ ਜ਼ਿਲ•ਾ ਲੁਧਿਆਣਾ ਦੇ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਸਵੇਰੇ ਪੂਰੇ 8 ਵਜੇ ਆਪਣੀ ਪਤਨੀ ਡਾ. ਤਰੁਣਦੀਪ ਕੌਰ ਨਾਲ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਪਹੁੰਚ ਕੇ ਸਭ ਤੋਂ ਪਹਿਲਾਂ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ•ਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਲੋਕਤੰਤਰ ਦੀ ਮਜ਼ਬੂਤੀ ਹੋ ਸਕੇ।
68 ਅਪਾਹਜਾਂ ਅਤੇ 20 ਬਜ਼ੁਰਗਾਂ ਨੂੰ ਮੁਹੱਈਆ ਕਰਵਾਈ ਘਰੋਂ ਲਿਜਾਣ ਅਤੇ ਛੱਡਣ ਦੀ ਸਹਲੂਤ
ਸ੍ਰੀ ਰਵੀ ਭਗਤ ਨੇ ਜਾਣਾਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੂਰੇ ਦਿਨ ਦੀ ਵੋਟ ਪ੍ਰਕਿਰਿਆ ਦੌਰਾਨ ਸ਼ਹਿਰ ਲੁਧਿਆਣਾ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ 68 ਅਪਾਹਜ਼ਾਂ (ਅੰਨ•ੇ ਅਤੇ ਲੋਕੋਮੋਟਿਵ) ਅਤੇ 80 ਸਾਲ ਤੋਂ ਵਧੇਰੀ ਉਮਰ ਦੇ 20 ਤੋਂ ਵਧੇਰੇ ਬਜ਼ੁਰਗਾਂ ਨੂੰ ਪੋਲਿੰਗ ਸਟੇਸ਼ਨ 'ਤੇ ਲਿਜਾਣ ਅਤੇ ਘਰ ਛੱਡਣ ਦੀ ਸਹੂਲਤ ਮੁਹੱਈਆ ਕਰਵਾਈ ਗਈ। ਦੱਸਣਯੋਗ ਹੈ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਚਲਾਈ ਗਈ ਸਫ਼ਲ ਵੋਟਰ ਜਾਗਰੂਕਤਾ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਗੁਰੂ ਅਰਜਨ ਦੇਵ ਨਗਰ ਦੀ 106 ਸਾਲਾ ਵੋਟਰ ਮਾਤਾ ਮਾਲੀ ਦੇਵੀ ਅਤੇ ਵਿਵੇਕਾਨੰਦ ਨਗਰ ਦੇ 104 ਸਾਲਾ ਸੁੰਦਰ ਸਿੰਘ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਉਤਸ਼ਾਹ ਦਿਖਾਇਆ। ਜ਼ਿਲ•ਾ ਪ੍ਰਸਾਸ਼ਨ ਵੱਲੋਂ ਤਹਿਸੀਲਦਾਰ ਲਕਸ਼ੈ ਗੁਪਤਾ ਅਤੇ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਉਨ•ਾਂ ਨੂੰ ਨੇੜਲੇ ਪੋਲਿੰਗ ਸਟੇਸ਼ਨ 'ਤੇ ਲਿਜਾ ਕੇ ਵੋਟ ਦਾ ਇਸਤੇਮਾਲ ਕਰਵਾਇਆ ਗਿਆ। ਇਥੇ ਇਹ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਥਾਨਕ ਇਸਲਾਮ ਗੰਜ ਵਿਖੇ ਸਥਾਪਤ ਕੁਸ਼ਟ ਆਸ਼ਰਮ ਵਿੱਚ ਵਿਸ਼ੇਸ਼ ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ, ਜਿੱਥੇ ਕਿ 220 ਕੁਸ਼ਟ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਪਰੋਕਤ ਸਾਰੇ ਵੋਟਰਾਂ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਜਿੱਥੇ ਵਿਸ਼ੇਸ਼ ਵਾਹਨਾਂ ਦਾ ਪ੍ਰਬੰਧ ਕੀਤਾ ਹੋਇਆ ਸੀ, ਉਥੇ ਲੋੜੀਂਦੀ ਗਿਣਤੀ ਵਿੱਚ ਵ•ੀਲਚੇਅਰਾਂ ਅਤੇ ਹੋਰ ਸਮੱਗਰੀ ਦਾ ਵੀ ਪ੍ਰਬੰਧ ਸੀ।
ਨਵੇਂ ਅਤੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਵੋਟਰਾਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ
ਜ਼ਿਲ•ਾ ਪ੍ਰਸਾਸ਼ਨ ਨੇ ਐਲਾਨ ਕੀਤਾ ਸੀ ਕਿ ਜੋ ਵੀ ਨਵੇਂ ਵੋਟਰ ਆਪਣੀ ਵੋਟ ਦਾ ਪਹਿਲੀ ਵਾਰ ਇਸਤੇਮਾਲ ਕਰਨਗੇ, ਉਨ•ਾਂ ਨੂੰ ਮਤਦਾਨ ਕਰਨ ਉਪਰੰਤ ਸੰਬੰਧਤ ਬੀ. ਐੱਲ. ਓਜ਼ ਵੱਲੋਂ ਵੋਟਰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤਰ•ਾਂ ਜ਼ਿਲ•ਾ ਲੁਧਿਆਣਾ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲੇ ਹਰੇਕ ਨਵੇਂ ਵੋਟਰ ਨੂੰ ਵੋਟ ਉਪਰੰਤ ਸਨਮਾਨਿਤ ਕੀਤਾ ਗਿਆ।