ਪਟਿਆਲਾ/ਸਨੌਰ, 6 ਫਰਵਰੀ, 2017 : ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਆਪ ਨੇਤਾ ਹਰਿੰਦਰਪਾਲ ਸਿੰਘ ਟੋਹੜਾ ਨੇ ਅੱਜ ਸਨੌਰ, ਪਟਿਆਲਾ ਅਤੇ ਜੋੜੀਆਂ ਸੜਕਾਂ 'ਤੇ ਆਪ ਦੇ ਵਾਲੰਟੀਅਰਾਂ ਦਾ ਧੰਨਵਾਦ ਕਰਨ ਲਈ ਸੱਦੀਆਂ ਮੀਟਿੰਗਾਂ ਰੈਲੀਆਂ ਦਾ ਰੂਪ ਧਾਰ ਗਈਆਂ। ਇਸ ਮੌਕੇ ਬੀਬੀ ਟੋਹੜਾ ਅਤੇ ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਪਜੰਾਬ ਦੇ ਲੋਕਾਂ ਨੇ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ ਤੇ 11 ਮਾਰਚ ਨੂੰ ਬਕਾਇਦਾ ਆਪ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ।
ਇਸ ਮੌਕੇ ਹਰਿੰਦਰਪਾਲ ਸਿੰਘ ਟੌਹੜਾ ਨੇ ਕਿਹਾ ਕਿ ਪੰਜਾਬ ਜਨਤਾ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਡੱਟੀ ਪਈ ਸੀ ਤੇ ਸਪੰਸ਼ਟ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲਣਗੀਆਂ ਅਤੇ ਕਾਂਗਰਸ ਤੇ ਅਕਾਲੀ ਦਲ ਦੋਵੇਂ ਹੀ ਜੋ ਸਰਕਾਰ ਬਣਾਉਣ ਤਾਂ ਦੂਰ ਦੀ ਗੱਲ ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਜਾਣਗੀਆਂ। ਉਹਨਾਂ ਕਿਹਾ ਕਿ ਸਨੌਰ ਹਲਕੇ ਦੇ ਹਰ ਖੇਤਰ ਵਿਚ ਅੱਜ ਵੀ ਆਪ' ਪਾਰਟੀ ਦੀ ਧੂਮ ਮਚੀ ਪਈ ਹੈ ਤੇ ਅੱਜ ਦੀਆਂ ਇਨ੍ਹਾਂ ਧੰਨਵਾਦੀ ਮੀਟਿੰਗਾਂ ਵਿੱਚ ਭਰਵਾਂ ਇਕੱਠ ਇਹ ਗੱਲ ਨੂੰ ਸਾਬਿਤ ਕਰ ਰਿਹਾ ਹੈ। ਹਰਿੰਦਰਪਾਲ ਸਿੰਘ ਟੋਹੜਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੋਹਾਂ ਨੇ ਵੱਖ-ਵੱਖ ਸਮਿਆਂ 'ਤੇ ਰਾਜ ਕਰਕੇ ਵੇਖ ਲਿਆ ਹੈ ਕਿਸੇ ਨੇ ਪੰਜਾਬ ਤੇ ਪੰਜਾਬੀਆਂ ਲਈ ਕੁੱਝ ਨਹੀਂ ਕੀਤਾ ਤੇ ਹੁਣ ਪੰਜਾਬ ਦੇ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਬਹੁਮਤ ਨਾਲ ਬਣੇਗੀ। ਇਸ ਮੌਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਅਤੇ ਕੰਵਰਵੀਰ ਸਿੰਘ ਟੌਹੜਾ ਨੇ ਵੀ ਸਮੁੱਚੇ ਸਨੌਰ ਹਲਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪਾਲ ਸਿੰਘ ਪਾਲਾ, ਹਰਦੀਪ ਜੋਸਨ ਪ੍ਰਧਾਨ ਓ.ਬੀ. ਵਿੰਗ, ਕੁਲਵਿੰਦਰ ਸਿੰਘ ਅੰਟਾਲ, ਭੋਲਾ ਸਿੰਘ ਬਲਬੇੜਾ, ਹਰਬੰਸ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਇੰਦਰਜੀਤ ਸਿੰਘ ਸੰਧੂ, ਦਲਵਿੰਦਰ ਸਿੰਘ ਧੰਜੂ ਚੋਣ ਪ੍ਰਚਾਰ ਮੈਨੇਜ਼ਰ, ਸ਼ੇਰ ਸਿੰਘ ਸਾਬਕਾ ਪ੍ਰਧਾਨ, ਚਰਨਜੀਤ ਸਿੰਘ ਸਾਬਕਾ ਮੀਤ ਪ੍ਰਧਾਨ, ਸ਼ਾਮ ਸਿੰਘ ਸਨੌਰ , ਸੁਰਜੀਤ ਸਿੰਘ ਹਾਂਡਾ, ਈਸ਼ਰ ਸਿੰਘ, ਅਮਰੀਕ ਸਿੰਘ, ਤਰਸੇਮ ਸਿੰਘ ਅਤੇ ਹੋਰ ਵੀ ਨੇਤਾ ਹਾਜ਼ਰ ਸਨ।