ਚੰਡੀਗੜ੍ਹ, 6 ਫਰਵਰੀ, 2017 : ਪੰਜਾਬ ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਹਰ ਕਿਸੇ 'ਤੇ ਸਵਾਲ ਖੜੇ ਕਰਨ ਦੀ ਆਦਤ ਹੈ। ਅਰਵਿੰਦ ਕੇਜਰੀਵਾਲ ਨੇ ਚੋਣ ਕਮੀਸ਼ਨ 'ਤੇ ਸਵਾਲ ਖੜੇ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਚੋਣ ਕਮੀਸ਼ਨ ਇਕ ਬਿਨ੍ਹਾਂ ਰੀੜ ਦੀ ਹੱਡੀ ਵਾਲੀ ਸੰਸਥਾ ਹੈ, ਜਿਸਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਘੁਟਨੇ ਟੇਕ ਦਿੱਤੇ ਹਨ। ਕੇਜਰੀਵਾਲ ਨੂੰ ਕਟਘਰੇ ਵਿਚ ਖੜਾ ਕਰਦਿੰਆਂ ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਾਰੀਆਂ 'ਤੇ ਸਵਾਲ ਖੜੇ ਕਰਨ ਦੀ ਆਦਤ ਹੈ। ਉਨ੍ਹਾਂ ਸੀ.ਬੀ.ਆਈ., ਆਰ.ਬੀ.ਆਈ. ਅਤੇ ਇੱਥੇ ਤੱਕ ਕਿ ਰਾਸ਼ਟਰਪਤੀ ਦੀ ਵਿਸ਼ਵਸਨੀਅਤਾ 'ਤੇ ਸਵਾਲ ਖੜੇ ਕੀਤੇ ਹਨ। ਇੱਥੇ ਹੀ ਨਹੀਂ, ਕੇਜਰੀਵਾਲ ਨੇ ਮੋਦੀ ਸਰਕਾਰ ਦੇ ਹਰ ਕਦਮ ਦਾ ਵਿਰੋਧ ਕੀਤਾ ਹੈ। ਚਾਹੇ ਉਹ ਨੋਟਬੰਦੀ ਹੋਵੇ ਜਾਂ ਫਿਰ ਅੱਤਵਾਦ ਦੇ ਖਿਲਾਫ ਸੀਮਾ ਪਾਰ ਕੀਤਾ ਗਿਆ ਸਰਜੀਕਲ ਸਟਰਾਇਕ। ਕੇਜਰੀਵਾਲ ਇਕ ਸੁਵਾਭਾਵਿਕ ਜਾਂ ਕਹੀਏ ਆਦਤ ਤੋਂ ਮਜਬੂਰ ਆਲੋਚਕ ਹਨ, ਜਿਨ੍ਹਾਂ ਨੂੰ ਉਸ ਸੰਵੈਧਾਨਿਕ ਸੰਸਥਾ 'ਤੇ ਵੀ ਸਵਾਲ ਖੜੇ ਕਰਨ ਨਾਲ ਕੋਈ ਹਿਚਕ ਨਹੀਂ, ਜਿਸਦੀ ਪ੍ਰਕਿਰਿਆਵਾਂ ਦੇ ਤਹਿਤ ਉਹ ਦਿੱਲੀ ਵਿਚ ਸੱਤਾ 'ਚ ਆਏ। ਕੇਜਰੀਵਾਲ ਨੇ ਚੋਣ ਕਮੀਸ਼ਨ 'ਤੇ ਉਦੋਂ ਸਵਾਲ ਕਿਉਂ ਨਹੀਂ ਖੜੇ ਕੀਤੇ, ਜਦੋਂ ਉਹ ਦਿੱਲੀ ਵਿਚ ਸੱਤਾ ਵਿਚ ਆਏ ਸਨ।
ਕੇਜਰੀਵਾਲ ਦੇ ਖਿਲਾਫ ਆਪਣਾ ਹਮਲਾ ਜਾਰੀ ਰੱਖਦਿਆਂ ਜੋਸ਼ੀ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਵਿਚ ਆਪਣੀ ਲਿਖੀ ਜਾ ਚੁੱਕੀ ਹਾਰ ਦਾ ਪਤਾ ਚੱਲ ਚੁਕਿਆ ਹੈ, ਇਸ ਲਈ ਉਹ ਨਿਰਾਸ਼ਾ ਵਿਚ ਸ਼ੋਰ ਮਚਾ ਰਹੇ ਹਨ। ਕੇਜਰੀਵਾਲ ਦੀ ਗਗਨਚੁੰਬੀ ਮਹੱਤਵਕਾਂਸ਼ਾ ਹੁਣ ਧਰਾਸ਼ਾਹੀ ਹੋਣ ਵਾਲੀ ਹੈ। ਕੇਜਰੀਵਾਲ ਆਪਣੀ ਹਾਰ 'ਤੇ ਆਤਮਮੰਥਨ ਦੀ ਬਜਾਏ ਚੋਣ ਕਮੀਸ਼ਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਦੋਸ਼ਾਂ ਵਿਚ ਲੱਗ ਗਏ ਹਨ। ਉਨ੍ਹਾਂ ਨੂੰ ਤਾਂ ਪ੍ਰਧਾਨਮੰਤਰੀ ਦੇ ਖਿਲਾਫ ਦੋਸ਼ਾਂ ਦੀ ਝੜੀ ਲਗਾਉਣ ਦੀ ਆਦਤ ਹੈ।
ਵਿਨੀਤ ਜ਼ੋਸ਼ੀ ਨੇ ਕਿਹਾ ਕਿ ਮੈਂ ਕੇਜਰੀਵਾਲ ਨੂੰ ਇਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਚੋਣ ਕਮੀਸ਼ਨ ਇਕ ਸਵਤੰਤਰ ਸੰਸਥਾ ਹੈ, ਜਿਸਦੀ ਵਿਸ਼ਵਸਨੀਅਤਾ 'ਤੇ ਕੋਈ ਸੰਦੇਹ ਨਹੀਂ ਹੈ। ਕੇਜਰੀਵਾਲ ਦੀ ਕੁੱਝ ਰਾਜਨੀਤੀਕ ਆਕਾਂਸ਼ਾ ਹਨ, ਜੋ ਇਕ ਲੋਕਤੰਤਰ ਵਿਚ ਸਹੀ ਵੀ ਹਨ, ਲੇਕਿਨ ਇਸਦੇ ਲਈ ਕ੍ਰਿਪਾ ਦੇਸ਼ ਦੇ ਚੋਣ ਕਮੀਸ਼ਨ ਦੀ ਵਿਸ਼ਵਸਨੀਅਤਾ 'ਤੇ ਸਵਾਲ ਨਾ ਖੜਾ ਕਰੀਏ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਇਸ ਨਾਲ ਤੁਸੀਂ ਦੇਸ਼ ਵਿਚ ਲੋਕਤੰਤਰ 'ਤੇ ਹੀ ਸਵਾਲ ਖੜੇ ਕਰਦੇ ਹੋ।