ਚੰਡੀਗੜ੍ਹ, 7 ਫਰਵਰੀ, 2017 : ਚੋਣ ਕਮਿਸ਼ਨ ਵਲੋਂ ਪੰਜਾਬ ਦੇ 6 ਹਲਕਿਆਂ 'ਚ 48 ਪੋਲਿੰਗ ਬੂਥਾਂ 'ਤੇ 9 ਫਰਵਰੀ ਨੂੰ ਦੋਬਾਰਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਹਲਕਿਆਂ ਵਿਚ ਮਜੀਠਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਮੋਗਾ ਅਤੇ ਸਰਦੂਲਗੜ੍ਹ ਸ਼ਾਮਿਲ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਲੋਕ ਸਭਾ ਦੀ ਜ਼ਿਮਨੀ ਚੋਣਾਂ ਵੀ ਦੋਬਾਰਾ ਹੋਣਗੀਆਂ।
ਚੋਣ ਕਮਿਸ਼ਨ ਮੁਤਾਬਕ ਮਜੀਠਾ ਹਲਕੇ ਦੇ 12, ਸ੍ਰੀ ਮੁਕਤਸਰ ਸਾਹਿਬ ਦੇ 9, ਸੰਗਰੂਰ ਦੇ 6, ਮੋਗਾ ਦੇ 1 ਅਤੇ ਸਰਦੂਲਗੜ੍ਹ ਦੇ 4 ਪੋਲਿੰਗ ਬੂਥਾਂ 'ਤੇ ਦੋਬਾਰਾ ਚੋਣਾਂ ਹੋਣਗੀਆਂ। ਇਸ ਦੇ ਨਾਲ ਅੰਮ੍ਰਿਤਸਰ ਦੇ ਜ਼ਿਮਨੀ ਚੋਣ 'ਤੇ 16 ਪੋਲਿੰਗ ਬੂਥਾਂ 'ਤੇ ਦੋਬਾਰਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਦਸਦਈਏ ਕਿ 9 ਫਰਵਰੀ ਨੂੰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਕੀਤੀ ਜਾਵੇਗੀ। ਚੋਣਾਂ ‘ਚ ਈਵੀਐਮ ਮਸ਼ੀਨਾਂ ਖਰਾਬ ਹੋਣ ਕਾਰਨ ਦੁਬਾਰਾ ਵੋਟਾਂ ਕਰਨੀਆਂ ਪੈ ਰਹੀਆਂ ਹਨ।