ਲੁਧਿਆਣਾ/ਕੋਹਾੜਾ/ਭਾਮੀਆਂ ਕਲ੍ਹਾਂ, 6 ਜਨਵਰੀ, 2017 : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਚੋਣ ਦੁਬਾਰਾ ਕਰਵਾਉਣ ਲਈ ਬਸਪਾ ਨੇ ਹਾਈਕੋਰਟ ਜਾਣ ਦਾ ਫੈਸਲਾ ਲਿਆ ਅਤੇ ਇਸ ਸਬੰਧੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਲਈ ਅੱਜ ਬਸਪਾ ਦੇ ਸੂਬਾ ਸਕੱਤਰ ਤੇ ਪਟਿਆਲਾ ਜੋਨ ਦੇ ਕੋਆਡੀਨੇਟਰ ਬਲਵਿੰਦਰ ਬਿੱਟਾ ਦੀ ਅਗਵਾਈ ਵਿੱਚ ਇੱਕ ਵਫਦ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਜੋ ਜਿਲ੍ਹੇ ਦੇ ਮੁੱਖ ਚੋਣ ਅਧਿਕਾਰੀ ਵੀ ਹਨ ਨੂੰ ਮਿਲਿਆ। ਸ੍ਰੀ ਬਿੱਟਾ ਨੇ ਸ੍ਰੀ ਭਗਤ ਨੂੰ ਇੱਕ ਲਿਖਤੀ ਸਿਕਾਇਤ ਦਿੰਦਿਆਂ ਦੱਸਿਆ ਕਿ ਹਲਕਾ ਸਾਹਨੇਵਾਲ ਤੋਂ ਬਸਪਾ ਦਾ ਉਮੀਦਵਾਰ ਸੁਰਿੰਦਰ ਕੁਮਾਰ ਮੇਹਰਬਾਨ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਤੇ ਚੋਣ ਲੜ੍ਹ ਰਿਹਾ ਸੀ। ਸੁਰਿੰਦਰ ਕੁਮਾਰ ਮੇਹਰਬਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਲਕੇ ਦੇ ਹਰ ਘਰ ਵਿੱਚ ਜਾ ਕੇ ਇੱਕ ਇੱਕ ਵੋਟਰ ਨਾਲ ਸਪੰਰਕ ਬਣਾ ਚੁੱਕੀ ਸੀ।
ਬਸਪਾ ਦੇ ਉਮੀਦਵਾਰ ਅਤੇ ਆਗੂਆਂ ਦੀ ਕੀਤੀ ਮੇਹਨਤ ਸਦਕਾ ਹਲਕੇ ਦੇ ਲੋਕ ਬਸਪਾ ਨੂੰ ਹੋਰਨਾਂ ਪਾਰਟੀਆਂ ਦੀ ਬਜਾਏ ਪ੍ਰਮੁੱਖਤਾ ਨਾਲ ਤਰਜਹੀ ਦੇਣ ਲੱਗੇ ਸਨ। ਬਸਪਾ ਦੀ ਜਿੱਤ ਵਾਲੀ ਹਵਾ ਦੇਖ ਵਿਰੋਧੀ ਪਾਰਟੀਆਂ ਨੇ ਸ਼ਾਜਿਸ ਘੜ੍ਹਦਿਆਂ ਇਸ ਹਲਕੇ ਦੇ ਚੋਣ ਅਧਿਕਾਰੀ ਨਾਲ ਮਿਲੀਭੁਗਤ ਕਰਦਿਆਂ ਬੂਥਾਂ ਦੇ ਬਾਹਰ ਸਰਕਾਰੀ ਤੌਰ 'ਤੇ ਲੋਕਾਂ ਨੂੰ ਸੰਕੇਤਕ ਪ੍ਰਚਾਰ ਸਮੱਗਰੀ ਤੇ ਸਾਡੇ ਉਮੀਦਵਾਰ ਸ੍ਰੀ ਮੇਹਰਬਾਨ ਦੇ ਨਾਲ ਨਾਲ ਇੱਕ ਹੋਰ ਰਣਧੀਰ ਸਿੰਘ ਨਾਮ ਦੇ ਵਿਆਕਤੀ ਨੂੰ ਵੀ ਬਸਪਾ ਦਾ ਉਮੀਦਵਾਰ ਦਿਖਾਇਆ ਜਿਸ ਦਾ ਚੋਣ ਨਿਸ਼ਾਨ ਕੱਚ ਦਾ ਗਿਲਾਸ ਸੀ। ਅਜਿਹਾ ਹੋਣ ਨਾਲ ਬਸਪਾ ਦੇ ਵੋਟਰ ਗੁੰਮਰਾਹ ਹੋਣ ਲੱਗੇ ਤੇ ਮੇਰੇ ਪ੍ਰਤੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਕਾਰਨ ਪਾਰਟੀ ਨੂੰ ਕਾਫੀ ਢਾਹ ਲੱਗੀ। ਸ੍ਰੀ ਸੁਰਿੰਦਰ ਕੁਮਾਰ ਮੇਹਰਬਾਨ ਨੇ ਦੱਸਿਆ ਕਿ ਇਸਦੀ ਸੂਚਨਾ ਮਿਲਣ ਤੇ ਜਦੋਂ ਉਨ੍ਹਾਂ ਕਾਸਾਬਾਦ ਦੇ ਪੋਲਿੰਗ ਸਟੇਸਨ ਤੇ ਇਸ ਪ੍ਰਚਾਰ ਵਾਲੇ ਵੱਡ ਅਕਾਰੀ ਇਸਤਿਹਾਰ ਨੂੰ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ ਅਤੇ ਇਸ ਸਬੰਧੀ ਹਲਕੇ ਦੇ ਚੋਣ ਅਧਿਕਾਰੀ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਚੋਣ ਅਧਿਕਾਰੀ ਨੇ ਜਿਸ ਪ੍ਰਕਾਰ ਇਸਤੇ ਫੌਰੀ ਕੋਈ ਕਾਰਵਾਈ ਨਹੀ ਕੀਤੀ ਉਸ ਤੋਂ ਇਸ ਮਾਮਲੇ ਵਿੱਚ ਮਿਲੀਭੁਗਤ ਸਾਫ ਨਜਰ ਆ ਰਹੀ ਹੈ। ਸ੍ਰੀ ਮੇਹਰਬਾਨ ਨੇ ਦੱਸਿਆ ਕਿ ਇਸ ਸਬੰਧੀ ਸਿਕਾਇਤ ਦੇ ਕੇ ਅਸੀ ਡੀ ਸੀ ਲੁਧਿਆਣਾ ਤੋਂ ਹਲਕੇ ਦੀ ਚੋਣ ਰੱਦ ਕਰਕੇ ਦੁਬਾਰਾ ਕਰਵਾਉਣ ਅਤੇ ਇਸ ਆਰ ਓ ਤੇ ਕਾਰਵਾਈ ਲਈ ਲਿਖਤੀ ਸਿਕਾਇਤ ਦੇ ਦਿੱਤੀ ਹੈ। ਡੀ ਸੀ ਸ੍ਰੀ ਰਵੀ ਭਗਤ ਨੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਮੇਹਰਬਾਨ ਨੇ ਦੱਸਿਆ ਕਿ ਹਲਕੇ ਦੀ ਚੋਣ ਰੱਦ ਕਰਕੇ ਦੁਬਾਰਾ ਕਰਵਾਉਣ ਲਈ ਅਸੀ ਪਾਰਟੀ ਹਾਈ ਕਮਾਂਡ ਨਾਲ ਗੱਲ ਕਰ ਲਈ ਹੈ ਅਤੇ ਹਾਈ ਕਮਾਂਡ ਦੇ ਆਦੇਸ਼ਾਂ ਤੇ ਅਸੀ ਹਾਈ ਕੋਰਟ ਵਿੱਚ ਵੀ ਕੱਲ ਰਿੱਟ ਪਾਉਣ ਜਾ ਰਹੇ ਹਾਂ। ਸ੍ਰੀ ਮੇਹਰਬਾਨ ਨੇ ਕਿਹਾ ਕਿ ਉਹ ਇਨਸਾਫ ਲੈਣ ਅਤੇ ਖੁੱਦ ਦੀ ਤੇ ਪਾਰਟੀ ਦੀ ਸ਼ਵੀ ਖਰਾਬ ਕਰਕੇ ਢਾਹ ਲਾਉਣ ਵਾਲੇ ਅਧਿਕਾਰੀ ਨੂੰ ਸਸਪੈਂਡ ਕਰਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਪਣੇ ਵਕੀਲ ਰਾਹੀਂ ਉਹ ਕੱਲ ਹੀ ਮੁੱਖ ਚੋਣ ਕਮਿਸ਼ਨ ਭਾਰਤ ਅਤੇ ਪੰਜਾਬ ਨੂੰ ਵੀ ਨੋਟਿਸ ਭੇਜ ਕੇ ਜਵਾਬ ਦੀ ਮੰਗ ਕਰਨਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਜੀਤਰਾਮ ਬਸਰਾ, ਹਲਕਾ ਪੂਰਬੀ ਦੇ ਉਮੀਦਵਾਰ ਅਤੇ ਮੰਡਲ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮਹਿਦੂਦਾਂ, ਸੀਨੀਅਰ ਆਗੂ ਤੇ ਬਲਾਕ ਸੰਮਤੀ ਮੈਂਬਰ ਲਾਭ ਸਿੰਘ ਭਾਮੀਆਂ, ਜਨਰਲ ਸਕੱਤਰ ਰਾਮਲੋਕ ਸਿੰਘ ਕੁਲੀਏਵਾਲ ਅਤੇ ਜਸਪਾਲ ਸਿੰਘ ਜਗੀਰਪੁਰ ਆਦਿ ਹਾਜਰ ਸਨ।