ਮੋਗਾ, 7 ਫ਼ਰਵਰੀ, 2017 : ਜ਼ਿਲ੍ਹਾ ਮੋਗਾ, ਰੂਪਨਗਰ, ਲਧਿਆਣਾ ਅਤੇ ਐਸ.ਏ.ਐਸ.ਨਗਰ(ਮੋਹਾਲੀ) ਦੇ ਨੌੋਜਵਾਨਾਂ ਦੀ 18 ਤੋਂ 24 ਅਪ੍ਰੈਲ 2017 ਤੱਕ ਲੁਧਿਆਣਾ ਵਿਖੇ ਆਰਮੀ ਦੀ ਖੁੱਲੀ ਭਰਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਿਕਰੂਟਮੈਂਟ ਕਰਨਲ ਕਮਲ ਕਿਸ਼ੋਰ ਨੇ ਦੱਸਿਆ ਕਿ ਇਸ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਕਲਰਕ, ਸਟੋਰ ਕੀਪਰ ਟੈਕਨੀਕਲ ਅਤੇ ਸਿਪਾਹੀ ਟਰੇਡਸਮੈਨ ਤੋਂ ਇਲਾਵਾ ਸਿਪਾਹੀ ਨਰਸਿੰਗ ਸਹਾਇਕ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ। ਇਹ ਚੋਣ ਰੈਲੀ ਆਰਮੀ ਰਿਕਰੂਟਿੰਗ ਆਫ਼ਿਸ, ਢੋਲੇਵਾਲ ਮਿਲਟਰੀ ਕੰਪਲੈਕਸ ਲੁਧਿਆਣਾ (ਪੰਜਾਬ) ਵਿਖੇ ਹੋਵੇਗੀ, ਜਿਸ ਵਿੱਚ ਲੁਧਿਆਣਾ, ਮੋਗਾ, ਰੂਪਨਗਰ ਅਐਸ.ਏ.ਐਸ. ਨਗਰ ਜ਼ਿਲ੍ਹੇ ਦੇ ਉਮੀਦਵਾਰ ਭਾਗ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਨ-ਲਾਈਨ ਰਜਿਸਟ੍ਰੇਸ਼ਨ ਵੈਬਸਾਈਟ www.joinindianarmy.nic.in 'ਤੇ 17 ਫ਼ਰਵਰੀ ਤੋਂ 02 ਅਪ੍ਰੈਲ 2017 ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਵਾਈਜ਼ ਰੈਲੀ ਦੇ ਸ਼ਡਿਊਲ ਅਤੇ ਸਥਾਨ ਦੀ ਘੋਸ਼ਣਾ ੳਮੀਦਵਾਰਾਂ ਵੱਲੋਂ ਆਨ-ਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਆਸਾਮੀਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਦਾ ਜਨਮ 01 ਅਕਤੂਬਰ 1994 ਤੋਂ 01 ਅਪ੍ਰੈਲ 2000 ਦੇ ਵਿਚਕਾਰ ਦਾ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮੀਦਵਾਰ ਦਸਵੀਂ 45 ਫ਼ੀਸਦੀ ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ ਅਤੇ ਹਰੇਕ ਵਿਸ਼ੇ ਵਿੱਚ 33 ਫੀਸਦੀ ਨੰਬਰ ਹੋਣੇ ਚਾਹੀਦੇ ਹਨ। ਉਮੀਦਵਾਰ ਦਾ ਕੱਦ 170 ਸੈਂ:ਮੀ:(166 ਕੰਢੀ ਏਰੀਆ ਦੇ ਉਮੀਦਵਾਰਾਂ ਲਈ ਅਤੇ ਭਾਰ 50 ਕਿਲੋ (48 ਕਿਲੋ ਭਾਰ ਕੰਢੀ ਏਰੀਆ ਉਮੀਦਵਾਰਾਂ ਲਈ) ਅਤੇ ਛਾਤੀ 77 ਸੈਂਟੀਮੀਟਰ ਤੋਂ 82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਸਿਪਾਹੀ ਤਕਨੀਕੀ ਉਮੀਦਵਾਰ ਲਈ ਵਿਦਿਅਕ ਯੋਗਤਾ 10+2 ਫ਼ਿਜ਼ਿਕਸ, ਕੈਮਿਸਟਰੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਘੱਟੋ-ਘੱਟ 45 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਇੰਜੀਨੀਅਰਿੰਗ 'ਚ ਤਿੰਨ ਸਾਲ ਦੇ ਡਿਪਲੋਮਾ ਪਾਸ ਉਮੀਦਵਾਰ ਦੇ ਦਸਵੀ ਵਿੱਚ 50 ਫ਼ੀਸਦੀ ਨੰਬਰ ਹੋਣੇ ਲਾਜ਼ਮੀ ਹੋਣਗੇ। ਕੱਦ ਘਟੋ-ਘਟ 170 ਸੈਂਟੀਮੀਟਰ(163 ਸੈਂਟੀਮੀਟਰ ਕੰਢੀ ਏਰੀਆ ਉਮੀਦਵਾਰਾਂ ਲਈ), ਭਾਰ 50 ਕਿਲੋਗਰਾਮ (48 ਕਿਲੋਗਰਾਮ ਭਾਰ ਕੰਢੀ ਏਰੀਆ ਉਮੀਦਵਾਰ) ਛਾਤੀ 77 ਸੈਂਟੀਮੀਟਰ ਤੋਂ 82 ਸੈਂਟੀਮੀਟਰ। ਇਸੇ ਤਰਾਂ ਸਿਪਾਹੀ ਕਲਰਕ/ਸਟੋਰ ਕੀਪਰ ਟੈਕਨੀਕਲ ਲਈ ਵਿਦਿਅਕ ਯੋਗਤਾ 10+2, 60 ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ 50 ਪ੍ਰਤੀਸ਼ਤ ਨੰਬਰ ਹਰੇਕ ਵਿਸ਼ੇ ਦੇ ਹੋਣੇ ਲਾਜ਼ਮੀ ਹਨ। ਉਮੀਦਵਾਰ ਨੇ ਅੰਗ੍ਰੇਜੀ ਅਤੇ ਮੈਥ/ਅਕਾਉਂਟੈਂਸੀ/ਬੁਕ ਕੀਪਿੰਗ ਵਿਸ਼ਿਆਂ 'ਚ 50 ਫੀਸਦੀ (ਕੰਢੀ ਏਰੀਆ ਲਈ 40 ਫੀਸਦੀ) ਅੰਕਾਂ ਨਾਲ ਪਾਸ ਕੀਤਾ ਹੋਵੇ।ਉਮੀਦਵਾਰ ਦਾ ਕੱਦ 162 ਸੈਂਟੀਮੀਟਰ, ਭਾਰ 50 ਕਿਲੋ (ਕੰਢੀ ਏਰੀਆ ਲਈ 48 ਕਿਲੋ) ਛਾਤੀ 77 ਸੈਂਟੀਮੀਟਰ ਤੋਂ 82 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਉਨਾਂ ਦਸਿਆ ਕਿ ਸਿਪਾਹੀ ਟਰੇਡਮੈਨ ਲਈ ਵਿਦਿਅਕ ਯੋਗਤਾ 8ਵੀਂ ਅਤੇ 10ਵੀਂ ਸਧਾਰਨ ਪਾਸ। ਕੱਦ 170 ਸੈਂਅੀਮੀਟਰ (163 ਕੰਢੀ ਖੇਤਰ ਦੇ ਉਮੀਦਵਾਰਾਂ ਲਈ) ਭਾਰ 50 ਕਿਲੋ, (ਕੰਢੀ ਏਰੀਆ ਲਈ 48 ਕਿਲੋ) ਛਾਤੀ 77 ਸੈਂਟੀਮੀਟਰ ਤੋਂ 82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਹੋਰ ਵਧੇਰੇ ਜਾਣਕਾਰੀ ਲੈਣ ਲਈ 0161-2412123 ਜਾਂ ਮੋਬਾਈਲ ਨੰਬਰ 79732-47474 'ਤੇ ਸੰਪਰਕ ਕੀਤਾ ਜਾ ਸਕਦਾ ਹੈ।