ਜਨਰਲ ਜੇ.ਜੇ. ਸਿੰਘ ਪਟਿਆਲਾ ਦੇ ਲੋਕਾਂ ਨਾਲ ਰੂਬਰੂ ਹੁੰਦੇ ਹੋਏ।
ਪਟਿਆਲਾ, 7 ਫਰਵਰੀ, 2017 : ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਉਨਾਂ ਬਾਬਤ ਕੀਤੀ ਗਈ ਬਿਆਨਬਾਜੀ ਨੂੰ ਕੈਪਟਨ ਦੀ ਬੁਖਲਾਹਟ ਦਸਦਿਆਂ ਕਿਹਾ ਕਿ ਉਹ ਲੰਬੀ ਅਤੇ ਪਟਿਆਲਾ ਤੋਂ ਅਪਣੀ ਪ੍ਰਤੱਖਹਾਰ ਦੇ ਮਦੇਨਜ਼ਰ, ਅਜਿਹੀ ਤੋਹਮਤਬਾਜੀ 'ਤੇ ਉਤਰ ਆਇਆ ਹੈ।
ਜਨਰਲ ਨੇ ਕੈਪਟਨ ਦੇ ਬਿਆਨ 'ਤੇ ਤਿੱਖੀ ਪ੍ਰਤੀਕ੍ਰਿਆ ਜਾਹਰ ਕਰਦਿਆਂ ਕਿਹਾ ਕਿ ਉਹ ਪਿਛਲੇ 40 ਦਿਨਾਂ ਤੋਂ ਪਟਿਆਲਾ ਸ਼ਹਿਰ ਦੀ ਹਰੇਕ ਗਲੀ ਮਹੱਲੇ ਵਿੱਚ ਗਏ, ਜਿਥੇ ਉਨਾਂ ਨੂੰ ਪਟਿਆਲਾਵੀਆਂ ਦਾ ਬਹੁਤ ਪਿਆਰ ਮਿਲਿਆ, ਜਿਸ ਲਈ ਉਹ ਪਟਿਆਲਾ ਦੇ ਹਰ ਬਸ਼ਿੰਦੇਦੇ ਰਿਣੀ ਰਹਿਣਗੇ।
ਸਿੰਘ ਨੇ ਕਿਹਾ ਕਿ ਉਹ ਦੇਸ਼ ਦੀ ਫ਼ੌਜ ਦੇ ਮੁਖੀ ਅਤੇ ਰਾਜਪਾਲ ਰਹਿਣ ਤੋਂ ਬਾਅਦ ਪਟਿਆਲਾ 'ਚ ਸੇਵਾ ਕਰਨ ਆਏ ਹਨ ਤੇ ਇਥੇ ਕੁਝ ਅਰਸੇ ਦੇ ਅੰਦਰ ਹੀ ਸ਼ਹਿਰ ਦੀ ਹਰ ਗਲੀ ਤੇ ਕੂਚੇ 'ਚ ਲੋਕਾਂ ਨੂੰ ਮਿਲੇ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਸਾਰੀ ਚੋਣ ਪ੍ਰਕ੍ਰਿਆ ਦੌਰਾਨ 1ਜਾਂ 2 ਵਾਰ ਪਟਿਆਲਾ ਆਇਆ, ਇਸ ਲਈ ਕੈਪਟਨ ਨੂੰ ਕੋਈ ਹੱਕ ਨਹੀਂ ਕਿ ਉਹ ਇਥੇ ਦੇ ਲੋਕਾਂ ਨਾਲ ਝੂਠੀ ਹਮਦਰਦੀ ਦਿਖਾਵੇ। ਇਸਦੇ ਨਾਲ ਹੀ ਜਨਰਲ ਨੇ ਆਪ ਪਾਰਟੀ ਦੇ ਉਮੀਦਵਾਰ ਵਲੋਂ ਸਾਬਕਾ ਫੌਜੀਆਂ ਨੂੰ ਮਿਲ ਕੇ ਡਰਾਮੇਬਾਜ਼ੀ ਕਰਨ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਉਹਨਾਂ ਵੀ ਆਪਣੀ ਅਜਿਹੀ ਡਰਾਮੇਬਾਜ਼ੀ ਤੋਂ ਬਾਜ ਆਉਣਾ ਚਾਹੀਦਾ ਹੈ। ਜਨਰਲ ਕਿਹਾ ਕਿ ਪਾਰਟੀ ਪ੍ਰਧਾਨ ਦੇ ਹੁਕਮਾਂ ਅਨੁਸਾਰ ਪਾਰਟੀ ਦਾ ਅਨੁਸ਼ਾਸਨ ਹਰ ਹੀਲੇ ਬਰਕਰਾਰ ਰੱਖਿਆ ਜਾਣਾ ਹੈ, ਪਾਰਟੀ ਦਾ ਅਨੁਸਾਸ਼ਨ ਤੋੜਨ ਦਾ ਕੋਈ ਹੱਕ ਨਹੀਂ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨਾਲ ਨਰਮੀ ਨਾਲ ਪੇਸ਼ ਨਹੀਂ ਆਇਆ ਜਾਵੇਗਾ।