ਚੰਡੀਗੜ੍ਹ, 7 ਫਰਵਰੀ, 2017 : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਮਿਤੀ 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਇਆ ਵੋਟਾਂ ਸਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ 16 ਪੋਲਿੰਗ ਸ਼ਟੇਸਨ ਅਤੇ ਵਿਧਾਨ ਸਭਾ ਹਲਕਾ ਨੰ 13 ਮਜੀਠਾ ਦੇ 12, ਹਲਕਾ ਨੰ 73 ਮੋਗਾ ਦੇ 1,ਹਲਕਾ ਨੰ 86 ਮੁਕਤਸਰ ਦੇ 9, ਹਲਕਾ ਨੰ 97 ਸਰਦੂਲਗੜ੍ਹ ਦੇ 1 ਅਤੇ ਹਲਕਾ ਨੰ 108 ਸੰਗਰੂਰ ਦੇ 9 ਪੋਲਿੰਗ ਸ਼ਟੇਸ਼ਨਾਂ ਤੇ ਦੁਬਾਰਾ ਮਤਦਾਨ ਦੇ ਹੁਕਮ ਦਿੱਤੇ ਗਏ ਹਨ । ਇਸ ਤਰ੍ਹਾਂ ਰਾਜ ਦੇ ਕੁਲ 48 ਪੋਲਿੰਗ ਸ਼ਟੇਸ਼ਨਾਂ ਉਤੇ 9 ਫਰਵਰੀ 2017 ਨੂੰ ਮੁੜ ਤੋਂ ਵੋਟਾਂ ਪਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਵੀ ਕੇ ਸਿੰਘ ਨੇ ਦੱਸਿਆ ਕਿ ਮਿਤੀ 9 ਫਰਵਰੀ 2017 ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ਉਤੇ ਮੁੜ ਤੋਂ ਵੋਟਾਂ ਪਵਾਉਣ ਸਬੰਧੀ ਸਮੂਚੇ ਪ੍ਰਬੰਧ ਕਰ ਲਏ ਗਏ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਪੋਲਿੰਗ ਸ਼ਟੇਸ਼ਨਾਂ ਤੋਂ ਮੁੜ ਤੋਂ ਵੋਟਿੰਗ ਕਰਵਾਈ ਜਾਣੀ ਹੈ ਉਨ੍ਹਾਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨ ਨੰ 1 ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ, ਪੋਲਿੰਗ ਸਟੇਸ਼ਨ ਨੰ 5 ਸਰਕਾਰੀ ਪ੍ਰਾਇਮਰੀ ਸਕੂਲ ਜੋਹਲ, ਪੋਲਿੰਗ ਸਟੇਸ਼ਨ ਨੰ 8 ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਡਾਲਾ ਵੀਰਾਂ,ਪੋਲਿੰਗ ਸਟੇਸ਼ਨ ਨੰ 31 ਜੰਝ ਘਰ, ਰੋੜੀ ਐਫ ਜੀ ਸੀ ਰੋਡ,ਮਜੀਠਾ, ਪੋਲਿੰਗ ਸਟੇਸ਼ਨ ਨੰ 35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ 40 ਕੇਸਰਾ ਦੇਵੀ ਆਰੀਆ ਗਰਲਜ ਸਕੂਲ, ਮਜੀਠਾ, ਪੋਲਿੰਗ ਸਟੇਸ਼ਨ ਨੰ 43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰ 46 ਬਾਬਾ ਹਰਦਿਆਲ ਸਿੰਘ ਮੈਮੋਰੀਅਲ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ, ਪੋਲਿੰਗ ਸਟੇਸ਼ਨ ਨੰ 53 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰ 57 ਸਰਕਾਰੀ ਪ੍ਰਾਇਮਰੀ ਸਕੂਲ ਗੁਜਰਪੁਰਾ, ਪੋਲਿੰਗ ਸਟੇਸ਼ਨ ਨੰ 78 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਾਗ ਕਲਾਂ, ਪੋਲਿੰਗ ਸਟੇਸ਼ਨ ਨੰ 92 ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ, ਪੋਲਿੰਗ ਸਟੇਸ਼ਨ ਨੰ 124 ਸਰਕਾਰੀ ਪ੍ਰਾਇਮਰੀ ਸਕੂਲ ਫੱਤੂਭੀਲਾ, ਪੋਲਿੰਗ ਸਟੇਸ਼ਨ ਨੰ 134 ਸਰਕਾਰੀ ਪ੍ਰਾਇਮਰੀ ਸਕੂਲ ਰੁਪੋਵਾਲੀ ਕਲਾ, ਪੋਲਿੰਗ ਸਟੇਸ਼ਨ ਨੰ 140 ਸਰਕਾਰੀ ਪ੍ਰਾਇਮਰੀ ਸਕੂਲ ਮੰਗਾ ਸਰਾਏ ਅਤੇ ਪੋਲਿੰਗ ਸਟੇਸ਼ਨ ਨੰ 166 ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਅਧੀਨ ਵਿਧਾਨ ਸਭਾ ਹਲਕਾ ਨੰ 13 ਮਜੀਠਾ ਦੇ ਪੋਲਿੰਗ ਸਟੇਸ਼ਨ ਨੰ 5 ਸਰਕਾਰੀ ਪ੍ਰਾਇਮਰੀ ਸਕੂਲ ਜੋਹਲ, ਪੋਲਿੰਗ ਸਟੇਸ਼ਨ ਨੰ 31 ਜੰਝ ਘਰ, ਰੋੜੀ ਐਫ ਜੀ ਸੀ ਰੋਡ,ਮਜੀਠਾ, ਪੋਲਿੰਗ ਸਟੇਸ਼ਨ ਨੰ 35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ 40 ਕੇਸਰਾ ਦੇਵੀ ਆਰੀਆ ਗਰਲਜ ਸਕੂਲ, ਮਜੀਠਾ, ਪੋਲਿੰਗ ਸਟੇਸ਼ਨ ਨੰ 43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ) ਪੋਲਿੰਗ ਸਟੇਸ਼ਨ ਨੰ 53 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰ 62 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰ 75 ਸਰਕਾਰੀ ਪ੍ਰਾਈਮਰੀ ਸਕੂਲ ਹਰੀਆ, ਪੋਲਿੰਗ ਸਟੇਸ਼ਨ ਨੰ 92 ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ, ਪੋਲਿੰਗ ਸਟੇਸ਼ਨ ਨੰ 138 ਸਰਕਾਰੀ ਪ੍ਰਾਇਮਰੀ ਸਕੂਲ ਕੋਟ ਹਿਰਦੇ ਰਾਮ , ਪੋਲਿੰਗ ਸਟੇਸ਼ਨ ਨੰ 163 ਸਰਕਾਰੀ ਪ੍ਰਾਇਮਰੀ ਸਕੂਲ ਬਾਬੋਵਾਲ ਅਤੇ ਹਲਕਾ ਨੰ 166 ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ਸ਼ਾਮਲ ਹਨ, ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰ 73 ਮੋਗਾ ਦੇ ਪੋਲਿੰਗ ਸਟੇਸ਼ਨ ਨੰ 145 ਸਰਕਾਰੀ ਪ੍ਰਾਈਮਰੀ ਸਕੂਲ ਮੁਹੱਲਾ ਸੋਢੀਆਂ ਵਿੱਚ ਮੁੜ ਤੋਂ ਮਤਦਾਨ ਹੋਵੇਗਾ।
ਸ਼੍ਰੀ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨੰ 86 ਮੁਕਤਸਰ ਦੇ ਪੋਲਿੰਗ ਸਟੇਸ਼ਨ ਨੰ 2 ਗੋਰਮਿੰਟ ਐਲੀਮੈਂਟਰੀ ਸਕੂਲ ਕਾਨੀਆਂਵਾਲੀ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ 18 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ 19 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰ 20 ਗੋਰਮਿੰਟ ਐਲੀਮੈਂਟਰੀ ਸਕੂਲ ਵੱਟੂ, ਪੋਲਿੰਗ ਸਟੇਸ਼ਨ ਨੰ 29 ਗੋਰਮਿੰਟ ਐਲੀਮੈਂਟਰੀ ਸਕੂਲ ਵੀਰਵੀਆਂਵਾਲੀ ਉਰਫ ਕਾਪੀਆਂ ਵਾਲੀ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ 56 ਗੋਰਮਿੰਟ ਐਲੀਮੈਂਟਰੀ ਸਕੂਲ ਬੁੜਾਗੁਜਰ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰ 67 ਗੋਰਮਿੰਟ ਐਲੀਮੈਂਟਰੀ ਸਕੂਲ ਬਾਜਾ ਮੰਡੇਰ, ਪੋਲਿੰਗ ਸਟੇਸ਼ਨ ਨੰ 73 ਗੋਰਮਿੰਟ ਐਲੀਮੈਂਟਰੀ ਸਕੂਲ ਨਜਦੀਕ ਨਗਰ ਪੰਚਾਇੰਤ ਦਫ਼ਤਰ ਬਰੀਵਾਲਾ (ਲੈਫਟ ਸਾਈਡ) ਅਤੇ ਪੋਲਿੰਗ ਸਟੇਸ਼ਨ ਨੰ 87 ਵਾਈ ਐਸ ਸਕੂਲ ਠੰਡੇਵਾਲ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰ 97 ਸਰਦੂਲਗੜ੍ਹ ਦੇ ਪੋਲਿੰਗ ਸਟੇਸ਼ਨ ਨੰ 86 ਕੋਰੇਵਾਲਾ ਅਤੇ ਹਲਕਾ ਨੰ 108 ਸੰਗਰੂਰ ਦੇ ਪੋਲਿੰਗ ਸਟੇਸ਼ਨ ਨੰ 6 ਇੰਪਰੂਵਮੈਂਟ ਟਰਸਟ (ਅੋਲਡ) ਕੋਲਾ ਪਾਰਕ (ਐਨ) ਸੰਗਰੂਰ, ਪੋਲਿੰਗ ਸਟੇਸ਼ਨ ਨੰ 39 ਸਰਕਾਰੀ ਰਣਬੀਰ ਕਾਲਜ ਸੰਗਰੂਰ, ਪੋਲਿੰਗ ਸਟੇਸ਼ਨ ਨੰ 94 ਸਰਕਾਰੀ ਪ੍ਰਾਇਮਰੀ ਘਾਬਦਾ, ਪੋਲਿੰਗ ਸਟੇਸ਼ਨ ਨੰ 95 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਸੰਤੋਖਪੁਰਾ, ਪੋਲਿੰਗ ਸਟੇਸ਼ਨ ਨੰ 100 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਨੰਦਗੜ੍ਹ (ਐਸ), ਪੋਲਿੰਗ ਸਟੇਸ਼ਨ ਨੰ 102 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਗਹਿਲਾਂ, ਪੋਲਿੰਗ ਸਟੇਸ਼ਨ ਨੰ 106 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਦਿਆਲਗੜ੍ਹ, ਪੋਲਿੰਗ ਸਟੇਸ਼ਨ ਨੰ 142 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਆਲੋਰਖ ਅਤੇ ਪੋਲਿੰਗ ਸਟੇਸ਼ਨ ਨੰ 180 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਿਦਾਮਪੁਰ ਸ਼ਾਮਲ ਹਨ।
ਸ੍ਰੀ ਵੀ ਕੇ ਸਿੰਘ ਨੇ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਦੁਬਾਰਾ ਵੋਟਿੰਗ ਕਰਵਾਉਣ ਦਾ ਮੁੱਖ ਕਾਰਣ ਈ ਵੀ ਐਮ ਅਤੇ ਵੀ ਵੀ ਪੀ ਏ ਟੀ ਮਸ਼ੀਨਾਂ ਦੇ ਕੰਮ ਕਾਜ ਵਿੱਚ ਖਰਾਬੀ ਆਉਣਾ ਹੈ ਜਿਸ ਕਾਰਨ ਭਾਰਤੀ ਚੋਣ ਕਮਿਸ਼ਨ ਵਲੋਂ ਇਨ੍ਹਾਂ ਪੋਲਿੰਗਾ ਸਟੇਸ਼ਨਾਂ ਉੱਤੇ ਮੁੜ ਤੋਂ ਪੋਲਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਦੇ ਰਿਟਰਨਿੰਗ ਅਫਸਰ ਅਤੇ ਓਬਸਰਵਰਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਰਾਜਨੀਤਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਮਿਤੀ 09 ਫਰਵਰੀ 2017 ਨੂੰ ਸਵੇਰੇ 08 ਵਜੇ ਤੋਂ ਸ਼ਾਮ 05 ਵਜੇ ਤਕ ਵੋਟਾਂ ਪੈਣ ਦਾ ਕੰਮ ਹੋਵੇਗਾ ਅਤੇ 05 ਵਜੇ ਤੋਂ ਬਾਅਦ ਲਾਈਨ ਵਿਚ ਖੜ੍ਹੇ ਸਾਰੇ ਵੋਟਰਾਂ ਨੂੰ ਵੋਟ ਪਾਉਣ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਲੋੜਿੰਦਾ ਸੁਰੱਖਿਆ ਸਟਾਫ, ਈ ਵੀ ਐਮ ਮਸ਼ੀਨਾਂ ਅਤੇ ਪੋਲ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਚੋਣ ਕਮਿਸ਼ਨ ਵਲੋਂ ਇਨ੍ਹਾਂ ਪੋਲਿੰਗ ਸਟੇਸ਼ਨਾਂ ਅਧੀਨ ਆਉਂਦੇ ਬਾਸ਼ਿੰਦਿਆਂ ਨੂੰ 09 ਫਰਵਰੀ ਦੀ ਪੇਡ ਛੁੱਟੀ ਕਰਨ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।