ਆਪ ਦੀਆਂ ਲੋਕ ਪੱਖੀ ਨੀਤੀਆਂ ਕਰਕੇ ਵਿਰੋਧੀ ਪਾਰਟੀਆਂ ਦੇ ਆਗੂ ਆਪ ਵਿੱਚ ਹੋ ਰਹੇ ਹਨ ਸ਼ਾਮਲ : ਹਰਚੰਦ ਬਰਸਟ
ਜੀ ਐਸ ਪੰਨੂ
- ਪੰਜਾਬ ਵਿੱਚ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨਣ
ਪਟਿਆਲਾ,21 ਮਈ,2024:- ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਪਾਰਟੀ ਦੀ ਇਮਾਨਦਾਰ ਅਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ, ਅਕਾਲੀ ਦਲ, ਅਤੇ ਕਾਂਗਰਸ ਵਰਗੀਆਂ ਪਾਰਟੀਆਂ ਵਿੱਚੋ ਦਿਗੱਜ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਲੋਕ ਸਭਾ ਪਟਿਆਲਾ ਤੋਂ ਸ੍ਰੋਮਣੀ ਅਕਾਲੀ ਦਲ ਤੋਂ ਸਾਬਕਾ ਐਮ.ਸੀ. ਦਰਵੇਸ਼ ਗੋਇਲ, ਲਾਡੀ ਸਹਿਗਲ ਜਨਰਲ ਸਕੱਤਰ ਅਕਾਲੀ ਦਲ, ਡੀ.ਐਸ.ਪੀ. ਅਨੰਦ ਪ੍ਰਧਾਨ ਪੁਲਿਸ ਵੈਲਫੇਅਰ ਐਸੋਸੀਏਸ਼ਨ ਅਤੇ ਸੀਨੀਅਰ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ, ਹੈਪੀ ਬਲਾਕ ਪ੍ਰਧਾਨ ਅਕਾਲੀ ਦਲ, ਰਜੇਸ਼ ਕਨੋਜੀਆਂ ਬੀ.ਸੀ. ਸੈੱਲ ਅਕਾਲੀ ਦਲ, ਆਪਣੇ ਕਈ ਸਾਥੀਆਂ ਸਮੇਤ ਹਰਚੰਦ ਸਿੰਘ ਬਰਸਟ ਸੂਬਾ ਜਨਰਲ ਸਕੱਤਰ ਆਪ ਪੰਜਾਬ, ਚੇਅਰਮੈਨ ਪੰਜਾਬ ਮੰਡੀ ਬੋਰਡ, ਚੇਤਨ ਸਿੰਘ ਜੋੜਾਮਾਜਰਾ ਕੈਬਿਨੇਟ ਮੰਤਰੀ, ਅਜੀਤ ਪਾਲ ਸਿੰਘ ਕੋਹਲੀ ਵਿਧਾਇਕ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਮੋਕੇ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੋਂ ਵੀ ਬਖਸ਼ੀਸ਼ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਸਮੇਤ ਸੈਂਕੜੇ ਸਾਥੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਬਰਸਟ ਨੇ ਕਿਹਾ ਕਿ ਇਹਨਾਂ ਸਾਰਿਆਂ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਟਿਆਲਾ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਰ ਵੀ ਮਜਬੂਤ ਹੋ ਰਹੀ ਹੈ। ਜਿਸ ਤਰਾਂ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਲੋਕਾਂ ਨੂੰ ਦਿੱਤੀ ਗਈਆਂ ਸਹੂਲਤਾਂ ਜਿਨਾਂ ਵਿੱਚ ਮੁਫਤ ਬਿਜਲੀ, 43000 ਤੋਂ ਵੱਧ ਰੈਗੂਲਰ ਨੋਕਰੀਆਂ, ਮੁਹੱਲਾ ਕਲੀਨਿਕ, ਨਹਿਰੀ ਪਾਣੀ ਟੈਲਾਂ ਤੱਕ ਪਹੁੰਚਾਉਣਾ ਤੋ ਹੋਰ ਵੀ ਸਹੂਲਤਾਂ ਸ਼ਾਮਲ ਹਨ।ਲੋਕਾਂ ਵੱਲੋ ਭਾਰੀ ਗਿਣਤੀ ਵਿੱਚ ਇੱਕਠ ਕਰਕੇ ਪਾਰਟੀ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਜੋ ਇਸ ਗੱਲ ਦਾ ਸਬੂਤ ਦਿੰਦਾ ਹੈ ਜੋ ਮੁੱਖ ਮਤੰਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਨਾਅਰਾ ‘ਮਿਸ਼ਨ 13-0’ ਹੈ ਇਸ ਨੂੰ ਕਾਮਯਾਬ ਬਣਾਉਣਗੇ 13 ਦੀ 13 ਸੀਟਾਂ ਨੂੰ ਜਿਤਵਾਂ ਕੇ ਭਗਵੰਤ ਮਾਨ ਦੀ ਝੋਲੀ ਪਾਵਾਂਗੇ।ਅਤੇ ਇਹਨਾਂ ਸ਼ਾਮਲ ਹੋਏ ਸਾਥੀਆਂ ਨੂੰ ਪਾਰਟੀ ਵਿੱਚ ਇੱਕ ਪਰਿਵਾਰਕ ਮਹੋਲ ਤੇ ਸਤਿਕਾਰ ਦਿੱਤਾ ਜਾਵੇਗਾ ।