ਆਪ MLA ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਈ ਵੋਟ, ਨੌਜਵਾਨਾਂ ਨੂੰ ਕੀਤੀ ਅਪੀਲ ਵੋਟ ਜ਼ਰੂਰ ਪਾਉਣ
ਗੁਰਪ੍ਰੀਤ ਸਿੰਘ
- ਆਪਣੇ ਪਸੰਦੀ ਉਮੀਦਵਾਰ ਨੂੰ ਪਾਉਣ ਵੋਟ ਤਾਂ ਜੋ ਕਿ ਬਣ ਸਕੇ ਵਧੀਆ ਸਰਕਾਰ
ਅੰਮ੍ਰਿਤਸਰ, 1 ਜੂਨ 2024 - ਪੰਜਾਬ ਵਿੱਚ ਸੱਤਵੇਂ ਪੜਾਅ ਨੂੰ ਲੈ ਕੇ 13 ਜਗ੍ਹਾ ਤੇ ਵੋਟਾਂ ਪੈ ਰਹੀਆਂ ਹਨ, ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਉਥੇ ਹੀ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਸ਼ਹਿਜ਼ਾਦਾ ਆਨੰਦ ਕਾਲਜ ਦੇ ਵਿੱਚ ਪਹੁੰਚ ਆਪਣੀ ਮੱਤ ਦਾ ਇਸਤੇਮਾਲ ਕਰਨ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਚੜ ਕੇ ਵੋਟਾਂ ਪਾਉਣ ਲਈ ਬਾਹਰ ਨਿਕਲਣ ਅਤੇ ਆਪਣੇ ਪਸੰਦੀ ਉਮੀਦਵਾਰ ਨੂੰ ਵੋਟ ਪਾਉਣ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਆਪਣੇ ਮਾਤਰਾ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿ ਅਸੀਂ ਆਪਣੀ ਵਧੀਆ ਸਰਕਾਰ ਬਣਾ ਸਕੀਏ।
ਪੂਰੇ ਦੇਸ਼ ਵਿੱਚ ਜਿੱਥੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਪੈ ਚੁੱਕੇ ਹਨ ਉਥੇ ਆਖਰੀ ਚਰਨ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਹਨ ਜਿਸ ਨੂੰ ਲੈ ਕੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉਥੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਹਨ ਉਹਨਾਂ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਅਤੇ ਲੋਕਾਂ ਨੂੰ ਵੋਟ ਪਾਉਣ ਵਾਸਤੇ ਜਾਗਰੂਕ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਪਸੰਦੀਦਾ ਅਤੇ ਖਾਸ ਤੌਰ ਤੇ ਪੰਜਾਬ ਦੇ ਹਤਾਈਸ਼ੀ ਲੋਕਾਂ ਲਈ ਵੋਟ ਪਾਉਣੀ ਚਾਹੀਦੀ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੱਧ ਚੜ ਕੇ ਆਪਣੇ ਮਤ ਦਾ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿ ਅਸੀਂ ਆਪਣੇ ਪੰਜ ਸਾਲ ਦਾ ਸਮਾਂ ਜਿਸ ਵੀ ਉਮੀਦਵਾਰ ਨੂੰ ਦਈਏ ਉਹ ਵਧੀਆ ਕੰਮ ਕਰ ਸਕੇ। ਹਾਲਾਂਕਿ ਉਹਨਾਂ ਵੱਲੋਂ ਸਿਆਸੀ ਬਿਆਨ ਤੋਂ ਦੂਰੀ ਬਣਾਈ ਰੱਖੀ ਗਈ ਉਹਨਾਂ ਨੇ ਕਿਹਾ ਕਿ ਕਰੀਬ 6 ਵਜੇ ਤੋਂ ਬਾਅਦ ਹੀ ਉਹ ਬਿਆਨ ਦੇ ਸਕਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਚੋਣ ਦਾ ਸਮਾ ਚੱਲ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਮੱਤ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇਥੇ ਦੱਸਣ ਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਰਾਗਵ ਚੱਡਾ ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਨਸ਼ਾ ਵਿਕਾਇਆ ਜਾ ਰਿਹਾ ਹੈ। ਲੇਕਿਨ ਦੂਸਰੇ ਪਾਸੇ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਸਤੀਫਾ ਬਹਿਬਲ ਕਲਾ ਗੋਲੀ ਕਾਂਡ ਨੂੰ ਲੈ ਕੇ ਮੰਗਿਆ ਗਿਆ ਹੁਣ ਵੇਖਣਾ ਹੋਵੇਗਾ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਮੰਗੇ ਗਏ ਅਸਤੀਫੇ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸਿਆਸਤ ਕਿਸ ਤਰ੍ਹਾਂ ਦੀ ਗਰਮਾਉਂਦੀ ਹੈ ਲੇਕਿਨ ਅੱਜ ਚੋਣਾਂ ਦੇ ਦੌਰਾਨ ਪੈ ਰਹੀਆਂ ਵੋਟਾਂ ਨੂੰ ਲੈ ਕੇ ਹਰ ਇੱਕ ਵਿਅਕਤੀ ਦੇ ਵਿੱਚਆਪਣੇ ਪਸੰਦੀਦਰ ਉਮੀਦਵਾਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।