ਕਰਤਾਰਪੁਰ ਲਾਂਘਾ : ਪਾਕਿਸਤਾਨ ਨੇ ਪਾਸਪੋਰਟ ਦੀ ਸ਼ਰਤ ਕੀਤੀ ਖਤਮ, ਦੋ ਦਿਨ ਦੀ ਫੀਸ ਵੀ ਕੀਤੀ ਮੁਆਫ
ਇਸਲਾਮਾਬਾਦ, 1 ਨਵੰਬਰ, 2019 : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਸਪੋਰਟ ਸਮੇਤ ਦੋ ਜ਼ਰੂਰਤਾਂ ਵਿਚ ਛੋਟ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਇਹ ਐਲਾਨ ਵੀ ਕੀਤਾ ਹੈ ਕਿ ਦੋ ਦਿਨ 20 ਡਾਲਰ ਦੀ ਫੀਸ ਵੀ ਮੁਆਫ ਰਹੇਗੀ।
ਇਕ ਟਵੀਟ ਵਿਚ ਇਮਰਾਨ ਖਾਨ ਨੇ ਕਿਹਾ ਕਿ ਪਾਸਪੋਰਟ ਦੀ ਥਾਂ ਹੁਣ ਸ਼ਰਧਾਲੂ ਕੋਲ ਵਾਜਬ ਆਈ ਡੀ ਹੋਣੀ ਚਾਹੀਦੀ ਹੈ ਅਤੇ 10 ਦਿਨ ਪਹਿਲਾਂ ਰਜਿਸਟਰੇਸ਼ਨ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਕ ਹੋਰ ਅਹਿਮ ਫੈਸਲੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਘਾਟਨੀ ਦਿਨ ਅਤੇ ਗੁਰੂ ਸਾਹਿਬ ਦੇ 550ਵੇਂ ਜਨਮ ਦਿਨ 'ਤੇ 20 ਡਾਲਰ ਦੀ ਫੀਸ ਵੀ ਮੁਆਫ ਰਹੇਗੀ।