ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਐਤਵਾਰ ਨੂੰ ਸੰਪੂਰਨ ਲਾਕਡਾਊਨ- ਸਿਰਫ਼ ਹਸਪਤਾਲ ਕੈਮਿਸਟ ਦੀਆਂ ਦੁਕਾਨਾਂ ਜਾਂ ਫਿਰ ਆਕਸੀਜਨ ਸਪਲਾਈ ਕਰਨ ਵਾਲੀਆਂ ਫੈਕਟਰੀਆਂ, ਲੋਕ ਪਹਿਲਾਂ ਹੀ ਖਰੀਦ ਲੈਣ ਜ਼ਰੂਰੀ ਵਸਤਾਂ ਦਾ ਸਾਮਾਨ
ਸੰਜੀਵ ਸੂਦ
ਲੁਧਿਆਣਾ, 24 ਅਪ੍ਰੈਲ 2021 - ਲੁਧਿਆਣਾ ਦੇ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਲਾਈਵ ਹੋ ਕੇ ਹੀ ਸਾਫ ਕਰ ਦਿੱਤਾ ਹੈ ਕਿ ਐਤਵਾਰ ਨੂੰ ਲੁਧਿਆਣਾ ਦੇ ਵਿੱਚ ਮੁਕੰਮਲ ਤੌਰ ਤੇ ਲਾਕਡਾਊਨ ਰਹੇਗਾ ਅਤੇ ਇਸ ਦੌਰਾਨ ਸਾਰੀਆਂ ਸਰਵਿਸਾਂ ਬੰਦ ਰਹਿਣਗੀਆਂ। ਸਿਰਫ਼ ਜ਼ਰੂਰੀ ਵਸਤਾਂ ਜਿਵੇਂ ਦਵਾਈਆਂ ਦੀਆਂ ਦੁਕਾਨਾਂ ਹਸਪਤਾਲ ਮੈਡੀਕਲ ਸਟੋਰ ਅਤੇ ਆਕਸੀਜਨ ਸਪਲਾਈ ਕਰਨ ਵਾਲਿਆਂ ਦੀਆਂ ਫੈਕਟਰੀਆਂ ਅਤੇ ਦੁਕਾਨਾਂ ਵੀ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਇਸ ਸਬੰਧੀ ਉਹ ਕਿਸੇ ਵੀ ਦੁਬਿਧਾ ਵਿੱਚ ਨਹੀਂ ਰਹਿਣਗੇ ਐਤਵਾਰ ਨੂੰ ਬੰਦ ਹੈ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਜੋ ਲੋਕ ਹਾਲੇ ਵੀ ਇਹ ਸੋਚ ਰਹੇ ਨੇ ਕਿ ਕਰੁਣਾ ਮਹਾਂਮਾਰੀ ਦਾ ਕੋਈ ਅਸਰ ਨਹੀਂ ਹੈ ਤਾਂ ਉਹ ਇੱਕ ਵਾਰ ਖ਼ਬਰਾਂ ਜ਼ਰੂਰ ਇਹ ਵੀ ਲਗਾ ਕੇ ਦੇਖ ਲੈਣ। ਉਨ੍ਹਾਂ ਇਹ ਵੀ ਕਿਹਾ ਕਰੋਨਾ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ, ਉਨ੍ਹਾਂ ਸਾਫ ਕਿਹਾ ਲੁਧਿਆਣਾ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ੇਸ਼ ਤੌਰ ਤੇ ਟੀਮਾਂ ਬਣੀਆਂ ਨੇ ਜੋ ਆਕਸੀਜਨ ਮੈਨੂੰ ਮਨੀਟਰ ਕਰਨਗੀਆਂ।
ਉਨ੍ਹਾਂ ਕਿਹਾ ਕਿ ਹਸਪਤਾਲ ਚ ਸਰਜਰੀਆਂ ਅੱਗੇ ਪਾਈਆਂ ਜਾ ਸਕਦੀਆਂ ਨੇ, ਉਨ੍ਹਾਂ ਨੂੰ ਅੱਗੇ ਪਾ ਦਿੱਤਾ ਜਾਵੇ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਕਸੀਜਨ ਦੀ ਵਰਤੋਂ ਵੀ ਜਿੱਥੇ ਬਹੁਤ ਜ਼ਰੂਰਤ ਹੈ ਉੱ.ਥੇ ਹੀ ਕੀਤੀ ਜਾਏ ਇੰਡਸਟਰੀਅਲ ਕਿਸੇ ਵੀ ਤਰ੍ਹਾਂ ਆਕਸੀਜਨ ਨਾ ਵਰਤੇ ਨਹੀਂ ਤਾਂ ਉਨ੍ਹਾਂ ਨੇ ਤੇ ਕਾਰਵਾਈ ਹੋ ਸਕਦੀ ਹੈ।