ਐਤਵਾਰ ਬੰਦ ਦਾ ਮਾਨਸਾ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਪਾਲਣ
ਸੰਜੀਵ ਜਿੰਦਲ
- ਬਾਜ਼ਾਰਾਂ ਦੀਆਂ ਰੌਣਕਾਂ ਰਹੀਆਂ ਗੁੰਮ ਅਤੇ ਬਾਜ਼ਾਰ ਰਹੇ ਸੁੰਨਸਾਨ
ਮਾਨਸਾ , 25 ਅਪ੍ਰੈਲ 2021 : ਪੂਰੇ ਦੇਸ਼ ਅੰਦਰ ਚੱਲ ਰਹੇ ਕੋਰੋਨਾ ਕਾਲ ਅੰਦਰ ਜਿੱਥੇ ਦੇਸ਼ ਭਰ ਅਤੇ ਸੂਬਿਆਂ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ। ਉਥੇ ਹੀ ਸੂਬੇ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਵੀ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰ ਰਹੇ ਹਨ । ਇਸੇ ਤਰ੍ਹਾਂ 25 ਅਪ੍ਰੈਲ ਨੂੰ ਮਾਨਸਾ ਜ਼ਿਲ੍ਹੇ ਵਿੱਚ ਐਤਵਾਰ ਦੇ ਦਿਨ ਲਗਾਇਆ ਗਿਆ ਲਾਕਡਾਊਨ ਪੂਰੀ ਤਰ੍ਹਾਂ ਸਫਲ ਰਿਹਾ ।ਸਾਰੇ ਹੀ ਵਪਾਰਕ ਸਿੱਖਿਆ ਅਦਾਰੇ ਜ਼ਿਲ੍ਹੇ ਹਫ਼ਤਾਵਾਰੀ ਲੱਗਣ ਵਾਲੇ ਸੇਲ ਅਤੇ ਹਰ ਤਰ੍ਹਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰਹੇ। ਮਾਨਸਾ ਦੇ ਡਿਪਟੀ ਕਮਿਸ਼ਨਰ ਵੱਲੋਂ ਮਾਨਸਾ ਦੇ ਸਬਜ਼ੀ ਵਿਕਰੇਤਾ ਦੁੱਧ ਮੈਡੀਕਲ ਅਤੇ ਹੋਰ ਕੁਝ ਜ਼ਰੂਰੀ ਵਸਤੂਆਂ ਦੀ ਦੁਕਾਨਾਂ ਨੂੰ ਛੋਟ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਕਣਕ ਦੀ ਖਰੀਦ ਅਤੇ ਹੋਰ ਅਜਿਹੇ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਛੋਟ ਦਿੱਤੀ ਗਈ ਸੀ। ਅਤੇ ਕਰੋਨਾ ਦੇ ਸਾਰੇ ਕਾਨੂੰਨਾਂ ਦਾ ਪਾਲਣ ਕਰਨ ਦੇ ਵੀ ਸਖ਼ਤ ਆਦੇਸ਼ ਦਿੱਤੇ ਗਏ ਸਨ। ਕਿ ਸਮਾਜਕ ਦੂਰੀ ਮਾਸਕ ਅਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੀ ਇਨ੍ਹਾਂ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਪਾਲਣਾ ਕਰਨੀ ਪਵੇਗੀ। ਮਾਨਸਾ ਦੇ ਸਾਰੇ ਬਾਜ਼ਾਰ ਪੂਰਾ ਦਿਨ ਸੁੰਨਸਾਨ ਰਹੇ। ਸ਼ਹਿਰ ਦੇ ਲੋਕ ਆਪਣੇ ਘਰਾਂ ਅੰਦਰ ਰਹੇ ਕੋਈ ਵੀ ਬਗੈਰ ਕੰਮ ਤੋਂ ਬਾਹਰ ਨਹੀਂ ਨਿਕਲਿਆ ।ਅਤੇ ਨਾ ਹੀ ਕੋਈ ਆਮ ਦਿਨਾਂ ਵਰਗੀ ਚਹਿਲ ਪਹਿਲ ਵੇਖੀ ਗਈ ਸਾਰੇ ਹੀ ਸ਼ਹਿਰ ਵਾਸੀ ਆਪਣੇ ਘਰਾਂ ਅੰਦਰ ਰਹੇ । ਇਹ ਕਹਿ ਲਵੋ ਕਿ ਬਾਜ਼ਾਰਾਂ ਦੀ ਰੌਣਕ ਅੱਜ ਚੁੱਪ ਰਹੀ ।
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਕਾਲ ਦੌਰਾਨ ਹਰ ਰੋਜ਼ ਵਧ ਰਹੇ ਕੇਸਾਂ ਅਤੇ ਮਰੀਜ਼ਾਂ ਦੀ ਵਧਦੀ ਗਿਣਤੀ ਹਸਪਤਾਲਾਂ ਵਿੱਚ ਹੁੰਦੀ ਭੀੜ ਤੋਂ ਸਮਝ ਲੈਂਦਿਆਂ ਇਸ ਗੱਲ ਦੀ ਪਾਲਣਾ ਕੀਤੀ ਹੈ। ਕਿ ਉਹ ਕੋਰੋਨਾ ਦੀ ਬਿਮਾਰੀ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਨਹੀਂ ਪਾਉਣਗੇ ਸਗੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਆਪਣੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਆਪਣੇ ਜ਼ਿਲ੍ਹਾ ਵਾਸੀਆਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ।
ਮਾਨਸਾ ਦੇ ਬੋਹਾ ,ਬੁਢਲਾਡਾ, ਬਰੇਟਾ, ਝੁਨੀਰ ਫੱਤਾ ਮਾਲੋਕਾ ,ਤੋਂ ਵੀ ਅਜਿਹੀਆਂ ਹੀ ਰਿਪੋਰਟਾਂ ਹਨ ਕਿ ਉੱਥੇ ਪੂਰੀ ਤਰ੍ਹਾਂ ਲਾਕਡਾਊਨ ਦੀ ਪਾਲਣਾ ਕੀਤੀ ਹੈ। ਜ਼ਿਲ੍ਹੇ ਦੇ ਸ਼ਹਿਰ ਅਤੇ ਕਸਬੇ ਪੂਰੀ ਤਰ੍ਹਾਂ ਬੰਦ ਰਹੇ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਜਿੱਥੇ ਆਮ ਲੋਕਾਂ ਦਾ ਧੰਨਵਾਦ ਕੀਤਾ ਹੈ ਉਥੇ ਹੀ ਸਾਰੇ ਸਮਾਜ ਸੇਵੀ ਵਪਾਰਕ ਅਤੇ ਹੋਰ ਸੰਗਠਨਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿਥੇ ਕੋਰੋਨਾ ਵੇੈਕਸੀਨ ਲੋਕਾਂ ਨੂੰ ਲਗਵਾਉਣ ਲਈ ਕੈਂਪ ਲਗਾ ਰਹੇ ਹਨ। ਉਥੇ ਹੀ ਜਦੋਂ ਵੀ ਸਰਕਾਰ ਵੱਲੋਂ ਲਾਕਡਾਊਨ ਦੇ ਆਦੇਸ਼ ਹੁੰਦੇ ਹਨ ਤਾਂ ਉਹ ਸਾਰੇ ਵੀ ਰਲ ਕੇ ਇਸ ਦੀ ਪਾਲਣਾ ਕਰਵਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਦੇ ਹਨ ।