ਚੰਡੀਗੜ੍ਹ, 10 ਨਵੰਬਰ 2020 - ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ ਨੂੰ ਪੂਰਾ ਇੱਕ ਸਾਲ ਹੋ ਗਿਆ। ਸਾਲ 2019 ਦੀ 9 ਨਵੰਬਰ ਨੂੰ ਭਾਰਤ ਵਾਲੇ ਪਾਸਿਉਂ ਨਰੇਂਦਰ ਮੋਦੀ ਨੇ ਇਸ ਲਾਂਘੇ ਦਾ ਉਦਘਾਟਨ ਕੀਤਾ ਸੀ ਤੇ ਪਹਿਲਾ ਜਥਾ ਗੁ. ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਬਾਬੇ ਨਾਨਕ ਦੇ ਦਰ 'ਤੇ ਨਤਮਸਤਕ ਹੋ ਕੇ ਆਇਆ ਸੀ।
ਇਸ ਇੱਕ ਸਾਲ ਦੇ ਅੰਦਰ ਜਿੰਨੀ ਸੰਗਤ ਦੀ ਆਮਦ ਦੀ ਉਮੀਦ ਪਾਕਿਸਤਾਨ ਨੂੰ ਸੀ, ਉਨੀ ਸੰਗਤ ਗੁ. ਸਾਹਿਬ ਦੇ ਦਰਸ਼ਨ ਕਰਨ ਨਹੀਂ ਪਹੁੰਚੀ। ਉੱਤੋਂ ਕੋਰੋਨਾ ਕਾਰਨ ਮੁੜ ਤੋਂ ਬੰਦ ਹੋਏ ਲਾਂਘੇ ਨੂੰ ਖੁਲ੍ਹਵਾਉਣ ਲਈ ਸੰਗਤਾਂ ਸਰਕਾਰਾਂ ਨੂੰ ਬੇਨਤੀਆਂ ਕਰ ਰਹੀਆਂ ਨੇ। ਪਰ ਫਿਲਹਾਲ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਲਾਂਘੇ ਨੂੰ ਮੁੜ ਖੋਲ੍ਹੇ ਜਾਣ 'ਤੇ ਕੋਈ ਵਿਚਾਰ ਸਾਹਮਣੇ ਨਹੀਂ ਆ ਸਕੀ।
ਪਿਛਲੇ ਵਰ੍ਹੇ ਬਾਬੂਸ਼ਾਹੀ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਕੀਤੀ ਗ੍ਰਾਊਂਡ ਜ਼ੀਰੋ ਰਿਪੋਰਟ ਦੀਆਂ ਝਲਕਾਂ ਹੇਠ ਦਿੱਤੇ ਲਿੰਕਾਂ 'ਤੇ ਦੇਖ ਸਕਦੇ ਹੋ।
https://www.youtube.com/watch?v=6KG_t0h8xyI
https://business.facebook.com/BabushahiDotCom/videos/1192340914487372/?v=1192340914487372