← ਪਿਛੇ ਪਰਤੋ
ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਦੀ ਪੇਸ਼ਕਸ਼ 'ਤੇ ਭਾਰਤ ਨੇ ਇਹ ਦਿੱਤਾ ਜਵਾਬ ਨਵੀਂ ਦਿੱਲੀ, 27 ਜੂਨ, 2020 : ਪਾਕਿਸਤਾਨ ਵੱਲੋਂ 29 ਜੂਨ ਤੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਕੀਤੀ ਪੇਸ਼ਕਸ਼ ਨੂੰ ਭਾਰਤ ਸਰਕਾਰ ਨੇ ਮੱਥਾ ਹੁੰਗਾਰਾ ਦਿੱਤਾ ਹੈ ਅਤੇ ਇਹ ਸੰਕੇਤ ਦਿੱਤੇ ਨੇ ਕਿ ਅਜੇ ਇੰਡੀਆ ਇਹ ਲਾਂਘਾ ਖੋਲ੍ਹਣ ਲਈ ਤਿਆਰ ਨਹੀਂ . ਸਗੋਂ ਭਾਰਤ ਨੇ ਇਹ ਦੋਸ਼ ਲਾਇਆ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਮਾਮਲੇ 'ਤੇ ਆਪਣੀ ਫੋਕੀ ਭਲ ਬਣਾਉਣ ਲਈ ਬਿਨਾਂ ਕਿਸੇ ਤਿਆਰੀ ਅਤੇ ਤਹਿ ਸ਼ੁਦਾ ਤਰੀਕੇ ਨੂੰ ਅਪਣਾਉਣ ਤੋਂ ਬਿਨਾਂ ਵੀ ਲਾਂਘਾ ਖੋਲ੍ਹਣ ਦੀਆਂ ਗੱਲਾਂ ਕਰ ਰਿਹਾ ਹੈ . ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਨੂੰ ਇਹ ਜਵਾਬ ਦਿੱਤਾ ਜਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਸਨੀਕਾਂ ਦੀ ਆਵਾਜਾਈ ਸਿਰਫ਼਼਼ ਕੋਰੋਨਾ ਵਾਇਰਸ ਦੇ ਹਾਲਤਾਂ ਕਾਰਨ ਬੰਦ ਹੈ। ਸਰਹੱਦ ਪਾਰ ਤੋਂ ਸਫ਼ਰ ਦੀ ਇਜਾਜ਼ਤ ਆਰਜ਼ੀ ਤੌਰ 'ਤੇ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਬੰਦ ਕੀਤੀ ਗਈ ਸੀ। ਸੂਤਰਾਂ ਮੁਤਾਬਿਕ ਪਾਕਿਸਤਾਨ ਵੱਲੋਂ 29 ਜੂਨ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਸਿਰਫ ਸਦਭਾਵਨਾ ਦਾ ਅਕਸ ਪੇਸ਼ ਕਰਨ ਵਾਸਤੇ ਕੀਤੀ ਗਈ ਹੈ ਤੇ ਸਿਰਫ ਦੋ ਦਿਨ ਹੀ ਨੋਟਿਸ ਦਿੱਤਾ ਗਿਆ ਹੈ ਜਦਕਿ ਦੁਵੱਲੇ ਸੰਬੰਧਾਂ ਦ ਮਾਮਲੇ ਵਿਚ ਪਾਕਿਸਤਾਨ ਵੱਲੋਂ ਸਫ਼ਰ ਦੀ ਸ਼ੁਰੂਆਤ ਤੋਂ ਘੱਟ ਤੋਂ ਘੱਟ 7 ਦਿਨ ਪਹਿਲਾਂ ਇਹ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ ਹੈ। ਭਾਰਤੀ ਸੂਤਰਾਂ ਦੇ ਮੁਤਾਬਿਕ ਦੁਵੱਲੇ ਸਮਝੌਤੇ ਵਿਚ ਹੋਈ ਸਹਿਮਤੀ ਤੋਂ ਹਟਕੇ ਪਾਕਿਸਤਾਨ ਨੇ ਰਾਵੀ ਦਰਿਆ 'ਤੇ ਪੁਲ ਵੀ ਨਹੀਂ ਬਣਾਇਆ। ਮਾਨਸੂਨ ਦੀ ਆਮਦ ਦੇ ਮੱਦੇਨਜ਼ਰ ਇਹ ਲਾਜ਼ਮੀ ਹੈ ਕਿ ਇਹ ਪੁਲ ਬਣਾਇਆ ਜਾਵੇ ਤਾਂ ਜੋ ਸ਼ਰਧਾਲੂ ਆਸਾਨੀ ਨਾਲ ਆ ਜਾ ਸਕਣ।
Total Responses : 267