ਚੋਣਾਂ ਦੇ ਸਬੰਧ ਵਿੱਚ ਐਸ.ਡੀ.ਐਮ. ਨਵਦੀਪ ਕੁਮਾਰ ਤੇ ਡੀ.ਐਸ.ਪੀ. ਹਰਪਿੰਦਰ ਗਿੱਲ ਦੀ ਅਗਵਾਈ ਫਲੈਗ ਮਾਰਚ ਕੱਢਿਆ
ਘਨੌਲੀ, 26 ਮਈ 2024: ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਅਤੇ ਰੂਪਨਗਰ ਪੁਲੀਸ ਵੱਲੋਂ ਸਾਂਝੇ ਤੌਰ ਤੇ ਘਨੌਲੀ ਖੇਤਰ ਦੇ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਐਸ.ਡੀ.ਐਮ. ਨਵਦੀਪ ਕੁਮਾਰ ਤੇ ਡੀ.ਐਸ.ਪੀ. ਹਰਪਿੰਦਰ ਕੌਰ ਗਿੱਲ ਦੀ ਅਗਵਾਈ ਅਧੀਨ ਕੱਢਿਆ ਇਹ ਪੈਦਲ ਮਾਰਚ ਗੁਰੂਦੁਆਰਾ ਮਾਰਕੀਟ ਘਨੌਲੀ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਘਨੌਲੀ, ਨੂੰਹੋਂ ਕਾਲੋਨੀ, ਨੂੰਹੋਂ, ਰਤਨਪੁਰਾ, ਦਬੁਰਜੀ, ਗੁੰਨੋਮਾਜਰਾ, ਲੋਦੀਮਾਜਰਾ, ਮੱਦੋਮਾਜਰਾ, ਬਹਾਦਰਪੁਰ, ਚੰਦਪੁਰ, ਡਕਾਲਾ, ਕਟਲੀ, ਖੁਆਸਪੁਰਾ ਆਦਿ ਪਿੰਡਾਂ ਨੂੰ ਹੁੰਦਾ ਹੋਇਆ ਥਾਣਾ ਸਦਰ ਰੂਪਨਗਰ ਪਹੁੰਚ ਕੇ ਸਮਾਪਤ ਹੋਇਆ।
ਇਸ ਮੌਕੇ ਐਸ.ਐਚ.ਓ. ਸਦਰ ਰੂਪਨਗਰ ਦੀਪਇੰਦਰ ਸਿੰਘ, ਚੌਕੀ ਇੰਚਾਰਜ ਘਨੌਲੀ ਕਮਲ ਕਿਸ਼ੋਰ ਤੇ ਸੀ.ਆਰ.ਪੀ.ਐਫ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਪੰਜਾਬ ਪੁਲੀਸ ਦੇ ਜਵਾਨ ਹਾਜ਼ਰ ਸਨ।