ਜਗਰਾਓਂ ਵਿਚ ਫੇਰ ਉੱਡੀਆਂ ਮਿੰਨੀ ਲਾਕਡਾਊਨ ਦੀਆਂ ਧੱਜੀਆਂ
ਦੀਪਕ ਜੈਨ
- ਕੋਰੋਨਾ ਮਹਾਮਾਰੀ ਨੂੰ ਲੈਕੇ ਗੰਭੀਰ ਨਹੀਂ ਜਗਰਾਓਂ ਵਾਸੀ
ਜਗਰਾਓਂ, 4 ਮਈ 2021 - ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਸੂਬੇ ਵਿਚ ਮਿੰਨੀ ਲੋਕ ਡਾਊਨ ਲਗਾਇਆ ਗਿਆ ਹੈ ਤਾਂ ਜੋ ਕੋਰੋਨਾ ਮਹਾਮਾਰੀ ਸੰਬੰਧੀ ਚੈਨ ਤੋੜੀ ਜਾ ਸਕੇ ਪਰ ਸ਼ਹਿਰ ਜਗਰਾਓਂ ਵਿਚ ਕੁਝ ਲੋਕ ਇਸ ਮਿੰਨੀ ਲੋਕ ਡਾਊਨ ਦੀਆਂ ਧੱਜੀਆਂ ਉਡਾਉਣਾ ਆਪਣੀ ਸ਼ਾਨ ਸਮਝ ਰਹੇ ਹਨ। ਕਲ ਦੀ ਤਰਾਂ ਅੱਜ ਵੀ ਬਾਜ਼ਾਰਾਂ ਚੌਂਕਾਂ ਵਿਚ ਲੋਕਾਂ ਦੀ ਆਵਾਜਾਈ ਜਾਰੀ ਰਹੀ ਅਤੇ ਲੋਕ ਡਾਊਨ ਵਾਲੇ ਹਾਲਾਤ ਨਜਰ ਨਹੀਂ ਆਏ।
ਝਾਂਸੀ ਰਾਣੀ ਚੌਂਕ ਦੀ ਗੱਲ ਕਰੀਏ ਤਾਂ ਓਥੇ ਭੀੜ ਆਮ ਦਿਨਾਂ ਵਰਗੀ ਨਜਰ ਆਈ ਅਤੇ ਲੋਕ ਆਉਂਦੇ ਜਾਂਦੇ ਵਿਖਾਈ ਦਿੱਤੇ। ਪੁਲਿਸ ਪ੍ਰਸ਼ਾਸਨ ਦੀ ਸੁਸਤੀ ਜੱਜ ਵੀ ਜਾਹਰ ਹੋ ਰਹੀ ਸੀ ਕਿ ਕੋਈ ਵੀ ਪੁਲਿਸ ਅਧਿਕਾਰੀ ਲੋਕ ਡਾਊਨ ਤੋੜਨ ਵਾਲੇ ਸਿਰਫਿਰਿਆਂ ਨੂੰ ਸਮਝਾਉਣ ਲਈ ਮੌਜੂਦ ਨਹੀਂ ਸੀ ਅਤੇ ਲੋਕ ਵੀ ਬੇਫਿਕਰ ਹੋਕੇ ਘੁੰਮਦੇ ਨਜਰ ਆਏ। ਇਸ ਬਾਰੇ ਜਦੋ ਡੀਐਸਪੀ ਜਤਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਕਿਹਾ ਕਿ ਪੁਲਿਸ ਵਲੋਂ ਲੋਕ ਡਾਊਨ ਦੀ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਜੋ ਕੋਈ ਵੀ ਨਿਯਮ ਉਲੰਘਣ ਕਰਦਾ ਹੈ ਉਸਦਾ ਚਲਾਨ ਕੱਟਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਕਾਰਵਾਈ ਜਾਰੀ ਰਹੇਗੀ।