ਜਨਰਲ ਸਮਾਜ ਪਾਰਟੀ ਵੱਲੋਂ ਪਾਰਲੀਆਮੈਂਟ ਚੋਣਾਂ ਲੜ ਚੁੱਕੇ ਨੀਰਜ ਜੋਸ਼ੀ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
- ਪਾਰਟੀ ਵਿੱਚ ਲਿਆਉਣ ਲਈ ਰੁਪੇਸ਼ ਕੁਮਾਰ ਬਿੱਟੂ ਅਤੇ ਰਮਨ ਬਹਿਲ ਦਾ ਰਿਹਾ ਯੋਗਦਾਨ - ਜੋਸ਼ੀ
ਰੋਹਿਤ ਗੁਪਤਾ
ਗੁਰਦਾਸਪੁਰ 29 ਮਈ 2024 - ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਇੱਕ ਹੋਰ ਸੁਲਝੀ ਹੋਈ ਸ਼ਖਸੀਅਤ ਸ਼ਾਮਿਲ ਹੋ ਗਈ ਹੈ। ਜਨਰਲ ਸਮਾਜ ਪਾਰਟੀ ਵੱਲੋਂ 2004 ਵਿੱਚ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਚੋਣ ਲੜ ਚੁੱਕੇ ਨੀਰਜ ਜੋਸ਼ੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਜੋਸ਼ੀ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਹਾਰ ਪਹਿਨਾ ਕੇ ਸਵਾਗਤ ਕੀਤਾ। ਉਹਨਾਂ ਦੇ ਨਾਲ ਨੌਜਵਾਨ ਮਸੀਹ ਆਗੂ ਸਤੀਸ਼ ਭੱਟੀ ਪਿੰਟੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਨੀਰਜ ਜੋਸ਼ੀ ਨੇ ਇੱਕ ਇਸ ਮੌਕੇ ਦੱਸਿਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਲਿਆਉਣ ਵਿੱਚ ਸਭ ਤੋਂ ਵੱਡਾ ਹੱਥ ਨੌਜਵਾਨ ਆਗੂ ਰੁਪੇਸ਼ ਕੁਮਾਰ ਬਿੱਟੂ ਦਾ ਹੈ ਜਿਨਾਂ ਵੱਲੋਂ ਉਹਨਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਲ ਨਾਲ ਮਿਲਵਾ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਜਨਰਲ ਸਮਾਜ ਲਈ ਬਣਾਈਆਂ ਗਈਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ। ਚੇਅਰਮੈਨ ਬਹਿਲ ਨੇ ਨੀਰਜ ਜੋਸ਼ੀ ਅਤੇ ਉਨਾਂ ਦੇ ਸਾਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਵਿੱਚ ਅਜਿਹੇ ਸੁਲਝੇ ਹੋਏ ਆਗੂਆਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਨੌਜਵਾਨ ਆਗੂ ਰੂਪੇਸ਼ ਕੁਮਾਰ ਬਿੱਟੂ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੈ਼ਰੀ ਕਲਸੀ ਨੂੰ ਭਰਪੂਰ ਪਿਆਰ ਦਿੱਤਾ ਜਾ ਰਿਹਾ ਹੈ । ਨੌਜਵਾਨ ਸ਼ੈਰੀ ਕਲਸੀ ਦੇ ਹੱਕ ਵਿੱਚ ਬਿਨਾਂ ਕਿਸੇ ਲਾਲਚ ਦੇ ਆਪਣੇ ਤੌਰ ਤੇ ਪ੍ਰਚਾਰ ਕਰ ਰਹੇ ਹਨ ਅਤੇ ਉਹ ਵੱਡੀ ਲੀਡ ਨਾਲ ਜਿਤਾ ਕੇ ਕਲਸੀ ਨੂੰ ਲੋਕ ਸਭਾ ਵਿੱਚ ਭੇਜਣਗੇ।
ਇਸ ਮੌਕੇ ਗੋਲਡੀ ਰੰਧਾਵਾ, ਪਰਮਜੀਤ ਬਿੱਟਾ,ਬਲਜੀਤ ਸਿੰਘ ਬੱਲੀ ਮੰਨੂ ਸ਼ਰਮਾ, ਦੀਪਕ ਸੋਹਲ, ਜਗਜੀਤ ਸਿੰਘ ਪਿੰਟਾ ਆਦਿ ਵੀ ਹਾਜ਼ਰ ਸਨ।