ਪਰਮਪਾਲ ਕੌਰ ਸਿੱਧੂ ਵੱਲੋਂ ਪੰਜਾਬੀਆਂ ਨੂੰ ਹੁਮ ਹੁਮਾ ਕੇ ਵੋਟਾਂ ਪਾਉਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 31 ਮਈ 2024:ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਸੇਵਾ ਮੁਕਤ ਆਈ ਏ ਐਸ ਬੀਬਾ ਪਰਮਪਾਲ ਕੌਰ ਸਿੱਧੂ ਨੇ ਲੋਕਾਂ ਨੂੰ ਲੋਕਤੰਤਰ ਦੇ ਸਭ ਤੋਂ ਵੱਡੇ ਤਿਹਓਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ । ਵੋਟ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕੇ ਲੱਖਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ । ਉਨ੍ਹਾਂ ਸ਼ਹੀਦਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਸਹੀ ਉਮੀਦਵਾਰ ਤੇ ਸਰਕਾਰ ਚੁਨਣ ਲਈ ਹਰ ਨਾਗਰਿਕ ਨੂੰ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ। ਚੁਣੀ ਗਈ ਸਰਕਾਰ ਤੇ ਉਮੀਦਵਾਰ ਨੇ 5 ਸਾਲਾਂ ਲਈ ਦੇਸ਼ ਦੀ ਅਤੇ ਤੁਹਾਡੇ ਹਲਕੇ ਦੀ ਵਾਗਡੋਰ ਸੰਭਾਲਣੀ ਹੈ ।
ਉਨ੍ਹਾਂ ਕਿਹਾ ਕਿ ਅੱਜ ਤੁਹਾਡੇ ਕੋਲ ਮੌਕਾ ਹੈ ਕੇ ਤੁਸੀ ਹਰ ਕਸਵੱਟੀ ਤੇ ਖਰਾ ਉਤਰਨ ਵਾਲੇ ਉਮੀਦਵਾਰ ਨੂੰ ਵੋਟ ਪਾ ਕੇ ਦੇਸ਼ ਅਤੇ ਹਲਕੇ ਦਾ ਭਵਿੱਖ ਤਹਿ ਕਰਨ ਚ ਆਪਣਾ ਯੋਗਦਾਨ ਪਾ ਸਕਦੇ ਹੋ ਚੋਣ ਪ੍ਰਚਾਰ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾ ਨੇ ਰੈਲੀਆਂ ਨੁਕੜ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਰਾਹੀਂ ਆਪਣੇ ਅਤੇ ਪਾਰਟੀ ਦੇ ਏਜੰਡੇ ਵਾਰੇ ਜਾਣੂ ਕਰਵਾਇਆ ਹੁਣ ਫੈਸਲਾ ਲੋਕ ਕਚਹਿਰੀ ਨੇ ਕਰਨਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕੇ ਹਲਕੇ ਦੇ ਸੂਝਵਾਨ ਵੋਟਰ ਹਰ ਪੱਖ ਤੇ ਵਿਚਾਰ ਕਰਕੇ ਸਹੀ ਫੈਸਲਾ ਕਰਨਗੇ ਮੇਰੀ ਲੋਕ ਸਭਾ ਹਲਕਾ ਬਠਿੰਡਾ ਦੇ ਹਰ ਨਾਗਰਿਕ ਨੂੰ ਅਪੀਲ ਹੈ ਕੇ ਭਾਰਤ ਦੇ ਇਲੈਕਸ਼ਨ ਕਮਿਸ਼ਨ ਵੱਲੋਂ ਤਹਿ ਹਿਦਾਇਤਾਂ ਅਨੁਸਾਰ ਲੋਕਤੰਤਰ ਦੇ ਮਹਾਂਪ੍ਰਵ ਦਾ ਹਿੱਸਾ ਬਣਨ ਵਿਸ਼ੇਸ਼ ਤੋਰ ਤੇ ਉਹ ਨੌਜਵਾਨ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ ਉਹ ਦੇਸ਼ ਦਾ ਭਵਿੱਖ ਹਨ ਤੇ ਉਹ ਵੋਟ ਪਾ ਕੇ ਨਵੀਂ ਸਰਕਾਰ ਦੇ ਹਿੱਸੇਦਾਰ ਬਣਨ ।