← ਪਿਛੇ ਪਰਤੋ
ਪਾਕਿਸਤਾਨੀ ਸਿੱਖਾਂ ਨੂੰ ਵੀ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਦੀ ਦਿੱਤੀ ਜਾਵੇ ਇਜਾਜ਼ਤ- ਗਿਆਨੀ ਹਰਪ੍ਰੀਤ ਸਿੰਘ ਕਰਤਾਰਪੁਰ ਸਾਹਿਬ , 9 ਨਵੰਬਰ , 2019 : ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨੀ ਸਿੱਖਾਂ ਦੀ ਇਹ ਮੰਗ ਉਠਾਈ ਕਿ ਜਿਸ ਤਰ੍ਹਾਂ ਭਾਰਤ ਦੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਿਆ ਹੈ ਉਸੇ ਤਰ੍ਹਾਂ ਹੀ ਪਾਕਿਸਤਾਨ ਦੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਵੀ ਲਾਂਘਾ ਖੋਲ੍ਹਿਆ ਜਾਵੇ . ਕਰਤਾਰਪੁਰ ਸਾਹਿਬ ਲਾਂਘੇ ਲਈ ਇਮਰਾਨ ਅਤੇ ਮੋਦੀ ਸਰਕਾਰ ਦੋਵਾਂ ਦਾ ਹੀ ਧੰਨਵਾਦ ਕਰਦੇ ਹੋਏ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਕਿ 72 ਸਾਲ ਬਾਅਦ ਸਿੱਖਾਂ ਦੀ ਅਰਦਾਸ ਸੁਣੀ ਗਈ ਹੈ . ਗਿਆਨੀ ਹਰਪ੍ਰੀਤ ਸਿੰਘ ਇੱਥੇ ਗੁਰਦਵਾਰਾ ਸਾਹਿਬ 'ਚ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਗਏ ਸਮਾਗਮ ਦੀ ਸਟੇਜ ਤੋਂ ਬੋਲ ਰਹੇ ਸਨ . ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਾਕਿਸਤਾਨ ਵਿਚਲੇ ਹੋਰਨਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਵੀ ਖੋਲ੍ਹੇ ਜਾਣ .
Total Responses : 267