ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਪੜ੍ਹੋ ਕੀ-ਕੀ ਰਹੇਗਾ ਖੁੱਲ੍ਹਾ ?
ਚੰਡੀਗੜ੍ਹ, 4 ਮਈ 2021 - ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਕੁਝ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਅਤੇ ਗਤੀਵਿਧੀਆਂ ਨੂੰ ਸੋਮਵਾਰ ਸ਼ਾਮ 5 ਵਜੇ ਤੱਕ (ਸ਼ੁੱਕਰਵਾਰ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗਣ ਵਾਲੇ ਹਫ਼ਤਾਵਰੀ ਕਰਫਿਊ ਨੂੰ ਛੱਡ ਕੇ) ਛੋਟ ਦਿੱਤੀ ਹੈ।
ਜਾਰੀ ਹੁਕਮਾਂ ਵਿੱਚ ਖਾਦ, ਬੀਜ, ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ, ਖੇਤੀਬਾੜੀ ਮਸ਼ੀਨਰੀ, ਕ੍ਰਿਸ਼ੀ-ਬਾਗਬਾਨੀ ਦੇ ਉਪਕਰਣ ਆਦਿ ਤੋਂ ਇਲਾਵਾ ਕਰਿਆਨਾ, ਰਿਟੇਲ ਅਤੇ ਹੋਲਸੇਲ ਸ਼ਰਾਬ ਦੀਆਂ ਦੁਕਾਨਾਂ (ਪਰ ਅਹਾਤੇ ਨਹੀਂ ਖੁੱਲਣਗੇ), ਉਦਯੋਗਿਕ ਸਮੱਗਰੀ, ਹਾਈਵੇਅਰ ਆਈਟਮ, ਉਪਕਰਣ, ਮੋਟਰ, ਪਾਈਪ ਆਦਿ ਦੀ ਬਿਕਰੀ ਕਰਨ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਹੈ।
ਇਸ ਤੋਂ ਇਲਾਵਾ ਪੈਦਲ ਅਤੇ ਸਾਈਕਲ ’ਤੇ ਵਿਅਕਤੀਆਂ ਦੀ ਆਵਾਜਾਈ ਨੂੰ ਛੋਟ ਹੈ ਜਦਕਿ ਵਾਹਨ ਚਾਲਕਾਂ ਦੇ ਮਾਮਲਿਆਂ ਵਿੱਚ ਵੈਲਿਕ ਪਹਿਚਾਣ ਪੱਤਰ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਪਹਿਚਾਣ ਪੱਤਰ ਨਾ ਹੋਣ ’ਤੇ ਵਾਹਨ ’ਤੇ ਈ-ਪਾਸ ਜ਼ਰੂਰੀ ਤੌਰ ’ਤੇ ਡਿਸਪਲੇਅ ਹੋਣਾ ਚਾਹੀਦਾ ਹੈ ਜੋ ਕਿ ਵੈਸਬਾਈਟ (https://pass.pais.net.in) ’ਤੇ ਅਗੇਤੇ ਤੌਰ ਬਣਾਇਆ ਜਾਵੇ।