ਭਾਜਪਾ ਦੇ ਅੰਦਰ ਰਾਸ਼ਟਰਵਾਦ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ : ਰਵਨੀਤ ਬਿੱਟੂ
ਲੁਧਿਆਣਾ, 24 ਮਈ 2024 - ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵਿਰੋਧੀਆਂ ਨੂੰ ਚੋਣ ਪ੍ਰਚਾਰ ‘ਚ ਪਛਾੜਦੇ ਹੋਏ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ, ਜਿਸ ਤਹਿਤ ਉਹ ਗੁਰੂ ਵਿਹਾਰ ਸੋਸਾਇਟੀ ਰਾਹੋਂ ਰੋਡ ਸਥਿਤ ਹਰਸ਼ ਕੁਮਾਰ, ਨਿਉਂ ਸੁਭਾਸ਼ ਨਗਰ ਸਥਿਤ ਗੁਰਬਖ਼ਸ਼ ਸਿੰਘ ਬਿੱਲਾ ਵੱਲੋਂ ਆਯੋਜਿਤ ਮੀਟਿੰਗਾਂ ‘ਚ ਹਿੱਸਾ ਲਿਆ, ਇਸ ਮੌਕੇ ਉਹਨਾਂ ਨਾਲ ਰਾਮ ਚੌਧਰੀ ਮੰਤਰੀ ਰਾਜਸਥਾਨ, ਵਿਪਨ ਸੂਦ ਕਾਕਾ, ਕੌਂਸਲਰ ਯਸ਼ਪਾਲ ਚੌਧਰੀ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਲੀਨਾ ਟਾਪਰੀਆ, ਹੈਪੀ ਰੰਧਾਵਾ ਆਦਿ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਪੂਰਾ ਲੁਧਿਆਣਾ ਭਾਜਪਾ ਦੇ ਰੰਗ ‘ਚ ਰੰਗਿਆ ਹੋਇਆ ਹੈ ਜਿਸ ਦਾ ਕਾਰਨ ਭਾਜਪਾ ਜਿੱਥੇ ਕੰਮ ਕਰਨ ‘ਚ ਵਿਸ਼ਵਾਸ਼ ਰੱਖਦੀ ਹੈ, ਉਥੇ ਭਾਜਪਾ ਦੇ ਅੰਦਰ ਰਾਸ਼ਟਰਵਾਦ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ। ਰਵਨੀਤ ਬਿੱਟੂ ਨੇ ਕਿਹਾ ਅੱਜ ਦੇ ਇਕੱਠ ‘ਚ ਉਹ ਮਹਿਸੂਸ ਕਰਦੇ ਹਨ ਕਿ ਦੇਰ ਰਾਤ ਤੱਕ ਮੀਟਿੰਗਾਂ ‘ਚ ਇਕੱਤਰ ਲੋਕਾਂ ਨੂੰ ਨੇਤਾਵਾਂ ਤੋਂ ਆਸ ਹੁੰਦੀ ਹੈ ਕਿ ਸਾਡਾ ਆਗੂ ਜਿੱਤ ਕੇ ਸਾਡੇ ਲਈ ਕੂਝ ਕਰੇਗਾ, ਇਸੇ ਆਸ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਗੱਲ੍ਹਾਂ ‘ਚ ਆ ਕੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ।
ਰਵਨੀਤ ਬਿੱਟੂ ਨੇ ਕਿਹਾ ਕਿ ਆਪ ਦਾ ਵਾਅਦਾ ਸੀ ਕਿ ਸਰਕਾਰ ਬਣਨ ਸਾਰ ਮਾਤਾਵਾਂ-ਭੈਣਾਂ ਨੂੰ ਜਿੱਥੇ ਇੱਕ-ਇੱਕ ਹਜ਼ਾਰ ਰੁਪਏ ਦੇਣਗੇ, ਪੈਨਸ਼ਨ ਧਾਰਕਾਂ ਦੀ ਪੈਨਸ਼ਨ ਵਧਾ ਕੇ 2500 ਕਰਨ ਦੇ ਵਾਅਦੇ ਨਾਲ ਹੋਰ ਮੁੱਢਲੀਆਂ ਸਹੂਲਤਾਂ ਦੇਣ ਦੀਆਂ ਗੱਲ੍ਹਾਂ ਕੀਤੀਆਂ ਸਨ, ਪੰਜਾਬ ਦੇ ਲੋਕਾਂ ਨੂੰ ਭਾਵੇਂ ਕੁੱਝ ਨਹੀਂ ਮਿਲਿਆ ਪਰ ਆਪ ਵਿਧਾਇਕਾਂ ਨੂੰ ਲੱਖਾਂ ਰੁਪਏ ਤਨਖ਼ਾਹ ਤੇ ਹੋਰ ਸੁੱਖ ਸਹੂਲਤਾਂ ਮਿਲ ਰਹੀਆਂ ਹਨ, ਇਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਇਹਨਾਂ ਦੀ ਬੀ-ਟੀਮ ਹੈ ਜੋ ਚੰਡੀਗੜ੍ਹ ‘ਚ ਆਪ ਦੇ ਨਾਲ ਹੈ ਪਰ ਪੰਜਾਬ ‘ਚ ਵੱਖ ਹੋਣ ਦੇ ਡਰਾਮੇ ਕਰਦੀ ਹੈ, ਇਸ ਲਈ ਇਹਨਾਂ ਤੋਂ ਬਚਣ ਦੀ ਲੋੜ ਹੈ, ਜੇਕਰ ਤੁਸੀਂ ਲੁਧਿਆਣੇ ਦੀ ਭਲਾਈ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਪੰਜਾਬ ‘ਚ ਏਮਜ਼ ਹਪਸਤਾਲ, ਮੈਟਰੋ ਸੇਵਾ, ਵਧੀਆਂ ਸੜਕਾਂ, ਬੁੱਢੇ ਨਾਲੇ ਦੇ ਗੰਦੇ ਪਾਣੀ ਤੋਂ ਨਿਜਾਤ ਚਾਹੁੰਦੇ ਹੋ ਤਾਂ ਭਾਜਪਾ ਦੇ ਹੱਥ ਮਜਬੂਤ ਕਰੋ ਆਉਂਦੀ 1 ਜੂਨ ਨੂੰ ਭਾਜਪਾ ਨੂੰ ਵੋਟਾਂ ਪਾ ਕੇ ਲੁਧਿਆਣਾ ‘ਚ ਵੀ ਕਮਲ ਖਿਲਾ ਦਿਓ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਕਾਲੀ, ਖੀਮਾ, ਅਮਿਤ ਰਾਏ, ਸ਼ਾਮ ਲਾਲ ਸ਼ਰਮਾ, ਵਰਿੰਦਰ ਰਾਣਾ ਵਿੱਕੀ, ਅਸ਼ੋਕ ਚੌਧਰੀ, ਸੁਮਿਤ ਟੰਡਨ, ਲਵਪ੍ਰੀਤ ਅਹੀਰ, ਪ੍ਰਮੋਦ ਕੁਮਾਰ, ਅੰਜੀਵ ਗੁਲੇਰੀਆ ਆਦਿ ਹਾਜ਼ਰ ਸਨ।