ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ 10 ਮਈ ਨੂੰ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
- ਇਸ ਮੌਕੇ ਉਨ੍ਹਾਂ ਨਾਲ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹਿਣਗੇ।
- ਅੰਮ੍ਰਿਤਸਰ ਦੀ ਸਟਾਰਟਅੱਪ ’ਚ ਮਦਦ ਲਈ ਅਮਰੀਕਨ ਪ੍ਰਵਾਸੀ ਭਾਈਚਾਰੇ ਨੇ 100 ਮਿਲੀਅਨ ਡਾਲਰ ਇਕੱਠਾ ਕੀਤਾ- ਸੰਧੂ ਸਮੁੰਦਰੀ ।
ਅੰਮ੍ਰਿਤਸਰ 7 ਮਈ 2024 - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ 10 ਮਈ ਨੂੰ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹਿਣਗੇ। ਇਸ ਬਾਰੇ ਤਰਨਜੀਤ ਸਿੰਘ ਨੇ ਖ਼ੁਦ ਜਾਣਕਾਰੀ ਦਿੱਤੀ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸਕੱਤਰ ਡਾ. ਨਰਿੰਦਰ ਸਿੰਘ ਰੈਣਾ, ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਹਰਵਿੰਦਰ ਸਿੰਘ ਸੰਧੂ, ਰਾਜੇਸ਼ ਹਨੀ, ਗੁਰਪ੍ਰਤਾਪ ਸਿੰਘ ਟਿਕਾ, ਪ੍ਰੋ. ਸਰਚਾਂਦ ਸਿੰਘ ਵੀ ਮੌਜੂਦ ਸਨ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕ ਅੱਗੇ ਵੱਲ ਦੇਖਦੇ ਹਨ। ਖ਼ਾਸ ਤੌਰ ਤੇ ਅੰਮ੍ਰਿਤਸਰ ਦੇ ਲੋਕ ਇੱਥੋਂ ਦੀ ਡਿਵੈਲਪਮੈਂਟ ਵੱਲ । ਭਾਰਤ ’ਚ ਪ੍ਰਧਾਨ ਮੰਤਰੀ ਮੋਦੀ ਨੇ ਡਿਵੈਲਪਮੈਂਟ ਲਿਆਂਦੀ ਹੈ, ਲੇਕਿਨ ਅੰਮ੍ਰਿਤਸਰ ਦੀ ਕੀ ਹਾਲਤ ਹੈ? ਇਥੇ ਕਾਨੂੰਨੀ ਵਿਵਸਥਾ ’ਤੇ ਡਰੱਗ ਮਾਫ਼ੀਆ ਦਾ ਬੋਲ ਬਾਲਾ ਹੈ। ਸਾਡੀ ਐਗਰੀਕਲਚਰ ਅਤੇ ਇੰਡਸਟਰੀ, ਸੀਵਰੇਜ ਤੇ ਪਾਣੀ ਇਹੋ ਜਿਹੀਆਂ ਜਿੰਨੀਆਂ ਰੋਜ਼ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਵੱਧ ਦੀਆਂ ਜਾ ਰਹੀਆਂ ਹਨ। ਅੱਜ ਉਹਨਾਂ ਕੋਲੋਂ ਪੁੱਛਣਾ ਚਾਹੀਦਾ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਇੱਥੇ ਸੱਤ ਸਾਲ ਦੇ ਮੈਂਬਰ ਪਾਰਲੀਮੈਂਟ ਨੇ ਕੀ ਕੀਤਾ? ਛੇ ਸਾਲ ’ਚ ਇੰਦੌਰ ਕਿੱਥੋਂ ਕਿੱਥੇ ਪਹੁੰਚ ਗਿਆ । ਉਸ ਤਰ੍ਹਾਂ ਹੀ ਦੋ ਸਾਲ ਦੀ ਇਥੇ ਆਪ ਦੀ ਸਰਕਾਰ ਹੈ, ਤੁਸੀਂ ਕਿਸੇ ਨੂੰ ਜਾ ਕੇ ਇਥੇ ਪੁੱਛ ਲਓ ਕਿ ਲੋਕਾਂ ਦੀ ਹਾਲਤ ਸੁਧਰੀ ਹੈ ਕਿ ਖ਼ਰਾਬ ਹੋਈ ਹੈ?
ਅਮਰੀਕਨ ਯੂਨੀਵਰਸਿਟੀਆਂ ਦੀ ਤਰਾਂ ਸਾਡੇ ਇਥੇ ਵੀ ਉਹ ਐਜੂਕੇਸ਼ਨ ਪਹੁੰਚਣੀ ਚਾਹੀਦੀ ਹੈ। ਕਿਉਂਕਿ ਜਦੋਂ ਵਿਦੇਸ਼ ਗਿਆ ਕਿਸੇ ਬੱਚੇ ਦਾ ਨੁਕਸਾਨ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਮਾਂ ਪਿਓ ਦਾ ਹੁੰਦਾ ਹੈ। ਅੱਜ ਅਜਨਾਲਾ ਦੇ ਪਿੰਡ ਇਬਰਾਹਿਮਪੁਰ ਦਾ ਨੌਜਵਾਨ ਜੋ ਬੀਤੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਉਸ ਦੇ ਮਾਪੇ ਰੋ ਰਹੇ ਸੀ, ਪਰ ਉਨ੍ਹਾਂ ਨੂੰ ਇਹ ਤਸੱਲੀ ਸੀ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਸ ਦੀ ਮ੍ਰਿਤਕ ਦੇਹ ਵਾਪਸ ਆਈ। ਮੈਨੂੰ ਉਹਨਾਂ ਨੇ ਫ਼ੋਨ ਕਰਕੇ ਮਦਦ ਲਈ ਕਿਹਾ। ਅੰਬੈਸੀ ਨੇ ਮਦਦ ਕੀਤੀ। ਮਾਪੇ ਅਜਨਾਲਾ ਦਿਹਾਤ ਚ ਰਹਿੰਦੇ ਹਨ। ਹੁਣੇ ਮੈਂ ਸੁਣਿਆ ਇੱਕ ਇੰਗਲੈਂਡ ’ਚ ਵੀ ਡੈੱਥ ਹੋਈ ਹੈ। ਇਹ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ । ਸਾਡੇ ਬੱਚਿਆਂ ਨੂੰ ਇੱਥੋਂ ਖ਼ਾਸ ਤੌਰ ਤੇ ਅੰਮ੍ਰਿਤਸਰ ਦਿਆਂ ਨੂੰ ਕਿਸੇ ਮਜਬੂਰੀ ਚ ਵੀ ਬਾਹਰ ਨਾ ਜਾਣਾ ਪਵੇ। ਇਥੇ ਪੂੰਜੀ ਨਿਵੇਸ਼ ਹੋਵੇ।
ਫ਼ੈਕਟਰੀਆਂ ਹੋਣ। ਉਦਾਹਰਨ ਕਿ ਸੈਮੀਕੰਡਕਟਰ ਦੀ ਫ਼ੈਕਟਰੀ ਗੁਜਰਾਤ ’ਚ ਲੱਗ ਰਹੀ ਹੈ ਸੋਲਰ ਦੀ ਫ਼ੈਕਟਰੀ ਸਭ ਤੋਂ ਵੱਡੀ ਸਾਡੇ ਭਾਰਤ ਚ ਲੱਗ ਰਹੀ ਹੈ। ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਅਗਰ ਅੰਮ੍ਰਿਤਸਰ ਦੇ ਬੱਚੇ ਬਾਹਰ ਜਾਣਗੇ ਤਾਂ ਨੁਕਸਾਨ ਸਭ ਦਾ ਹੈ। ਇਥੇ ਫ਼ੈਕਟਰੀਆਂ ਲਿਆਉਣੀਆਂ ਚਾਹੀਦੀਆਂ ਹਨ। ਇੱਥੇ 2 ਅਪ੍ਰੈਲ ਨੂੰ ਇੱਕ ਫੰਕਸ਼ਨ ਕੀਤਾ ਸੀ, ਜਿੱਥੇ ਅਮਰੀਕਾ ਦੀਆਂ ਟੋਪ ਕੰਪਨੀਆਂ ਨੇ ਬੱਚਿਆਂ ਸਟਾਰਟਅੱਪ ਦੇ ਬਾਰੇ ਗੱਲ ਕੀਤੀ। ਅਮਰੀਕਨ ਪ੍ਰਵਾਸੀ ਭਾਈਚਾਰੇ ਨੇ ਇਕੱਠੇ ਹੋ ਕੇ 100 ਮਿਲੀਅਨ ਡਾਲਰ ਭਾਵ 830 ਕਰੋੜ ਅੰਮ੍ਰਿਤਸਰ ਲਈ ਇਕੱਠੇ ਕਰ ਲਏ ਹਨ, ਸਟਾਰਟ ਅੱਪ ਰਾਹੀਂ ਅੰਮ੍ਰਿਤਸਰ ਦੀ ਮਦਦ ਲਈ। ਦੂਸਰੀ ਡਰੱਗ ਫ਼ਰੀ ਕਰਨ ਲਈ।
ਅਮਰੀਕਾ ਜੋ ਦਵਾਈ ਪ੍ਰੋਡਿਊਸ ਕਰਦਾ ਹੈ, ਇੱਕ ਟੀਕਾ ਇੱਕ ਨੱਕ ਵਿਚ ਪਾਉਣ ਵਾਲੀ ਦਵਾਈ. , ਉਹ ਵੀ ਐਨ ਆਈ ਏ ਫ਼ਰੀ ਦੇਣ ਲਈ ਤਿਆਰ ਹਨ। ਅੰਮ੍ਰਿਤਸਰ ਦੀ ਗੰਦਗੀ ਨੂੰ ਟੈਕਨੌਲੋਜੀ ਔਰ ਪੈਸੇ ਦੀ ਮਦਦ ਨਾਲ ਸਾਫ਼ ਕਰਨ ਉਹ ਮਦਦ ਕਰਨਗੇ। ਇਹ ਤਾਂ ਸਿਰਫ਼ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀਆਂ ਕਈ ਸਕੀਮਾਂ ਨੇ, ਜਿਹਦੇ ’ਚ ਕਰੋੜਾਂ ਹੀ ਰੁਪਈਏ ਇਥੇ ਪਹੁੰਚੇ ਨਹੀਂ। ਕਿਉਂ ਨਹੀਂ ਪਹੁੰਚੇ, ਪਤਾ ਕਰਾਂਗੇ। ਅੰਮ੍ਰਿਤਸਰ ਕਿੰਨੀ ਕੁ ਸਮਾਰਟ ਸਿਟੀ ਬਣ ਗਈ ? ਉਹ ਪੈਸਾ ਕਿੱਥੇ ਗ਼ਾਇਬ ਹੋਇਆ ਜੋ ਇਸ ਕਾਰਜ ਲਈ ਆਇਆ ? ਅਸੀਂ ਇਸ ਬਾਰੇ ਵੀ ਜਾਂਚ ਕਰਾਵਾਂਗੇ।