ਚੰਡੀਗੜ੍ਹ, 16 ਅਕਤੂਬਰ 2019 - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਜਾਣ ਲਈ ਭਾਰਤੀ ਨਾਗਰਿਕਾਂ ਨੂੰ 550 ਸਾਲਾ ਪੁਰਬ ਸਬੰਧਿਤ ਇੱਕ ਖ਼ਾਸ ਐਪਲੀਕੇਸ਼ਨ ਫਾਰਮ ਭਰਨਾ ਹੋਏਗਾ। ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਫਾਰਮ 'ਚ 4 ਭਾਗ ਬਣਾਏ ਗਏ ਹਨ ਜਿੰਨ੍ਹਾਂ 'ਚ ਸਭ ਤੋਂ ਪਹਿਲੇ ਭਾਗ 'ਚ ਭਾਰਤੀ ਪਾਸਪੋਰਟ ਦੀਆਂ ਡਿਟੇਲ ਵਗੈਰਾ, ਨਾਮ, ਜਨਮ ਸਥਾਨ, ਘਰ ਦਾ ਪਤਾ ਆਦਿ ਭਰਨੇ ਹੋਣਗੇ।
ਦੂਜੇ ਭਾਗ 'ਚ ਮੌਜੂਦਾ ਰਹਿਣ ਦਾ ਪਤਾ, ਪੈਨ ਨੰਬਰ, ਸੂਬਾ, ਜ਼ਿਲ੍ਹਾ, ਪਿਨ ਕੋਡ, ਫੋਨ ਨੰਬਰ, ਈ.ਮੇਲ ਆਦਿ ਵਗੈਰਾ ਦੱਸਣਾ ਹੋਏਗਾ। ਤੀਸਰੇ ਭਾਗ 'ਚ ਤੁਹਾਨੂੰ ਆਪਣੇ ਬਾਰੇ ਜਾਣਕਾਰੀ ਦੇਣੀ ਹੋਏਗੀ ਕਿ ਭਾਰਤ 'ਚ ਤੁਹਾਡੇ 'ਤੇ ਕੋਈ ਕ੍ਰਿਮਿਨਲ ਕੇਸ ਵਗੈਰਾ ਤਾਂ ਦਰਜ ਨਹੀਂ ਹੈ, ਜੇ ਹੈ ਤਾਂ ਉਸਦਾ ਵੇਰਵਾ ਵੀ ਦੇਣਾ ਪਏਗਾ। ਜਿਸ 'ਚ ਪੁਲਿਸ ਥਾਣੇ ਦਾ ਨਾਂਅ, ਐਫ.ਆਈ.ਆਰ ਨੰਬਰ ਆਦਿ ਦੇਣਾ ਪਏਗਾ। ਇੱਥੇ ਹੀ ਇੱਕ ਹੋਰ ਖਾਨਾ ਹੈ ਜਿਸ 'ਚ ਤੁਹਾਨੂੰ ਦੱਸਣਾ ਹੋਏਗਾ ਕਿ ਜੇਕਰ ਭਾਰਤ ਵੱਲੋਂ ਬੈਨ ਕੀਤੀ ਕਿਸੇ ਵੀ ਸੰਸਥਾ ਦੇ ਤੁਸੀਂ ਮੈਂਬਰ ਰਹਿ ਚੁੱਕੇ ਹੋ ਜਾਂ ਹੁਣ ਵੀ ਹੋ।
ਚੌਥੇ ਤੇ ਆਖਰੀ ਭਾਗ 'ਚ ਇੱਕ ਜਥੇ 'ਚ ਜਾਣ ਬਾਰੇ ਜਾਣਕਾਰੀ ਦੇਣੀ ਹੋਏਗੀ, ਜੇਕਰ ਤੁਸੀਂ ਜਥੇ 'ਚ ਜਾ ਰਹੇ ਹੋ ਤਾਂ ਉਸਦੇ ਮੈਂਬਰਾਂ ਦੀ ਡਿਟੇਲ ਆਦਿ ਵਗੈਰਾ ਦੇਣੀ ਹੋਏਗੀ।