ਮੇਰਾ ਹਲਕਾ, ਮੇਰਾ ਘਰ, ਮੈਂ ਵੀ ਪਹਿਲੇ ਜੱਥੇ ਵਿਚ ਜਾਵਾਂਗਾਂ : ਸਨੀ ਦਿਓਲ
ਗੁਰਦਾਸਪੁਰ, 8 ਨਵੰਬਰ, 2019 : ਗੁਰਦਾਸਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਨੇਤਾ ਸਨੀ ਦਿਓਲ ਨੇ ਆਖਿਆ ਹੈ ਕਿ ਕਰਤਾਰਪੁਰ ਲਾਂਘਾ ਉਹਨਾਂ ਦੇ ਹਲਕੇ ਵਿਚ ਬਣਿਆ ਹੈ ਤੇ ਇਹ ਹਲਕਾ ਉਹਨਾਂ ਦਾ ਘਰ ਹੈ, ਇਸ ਲਈ ਉਹ ਵੀ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਵਿਚ ਸ਼ਾਮਲ ਹੋ ਕੇ ਜ਼ਰੂਰ ਜਾਣਗੇ।
ਜਦੋਂ ਪੁੱਛਿਆ ਗਿਆ ਕਿ ਕੀ ਉਹ ਵੀ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣਗੇ ਤਾਂ ਸਨੀ ਦਿਓਲ ਨੇ ਆਖਿਆ ਕਿ ਜੇਕਰ ਮੈਂ ਨਹੀਂ ਜਾਵਾਂਗਾ ਤਾਂ ਕੌਣ ਜਾਵੇਗਾ ? ਮੈਂ ਜ਼ਰੂਰ ਜਾਵਾਂਗਾ। ਉਹ ਮੇਰਾ ਹਲਕਾ ਅਤੇ ਮੇਰਾ ਘਰ ਹੈ।
ਯਾਦ ਰਹੇ ਕਿ ਕਰਤਾਰਪੁਰ ਲਾਂਘਾ ਭਾਰਤ ਵਿਚ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਨਾਲ ਜੋੜਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ 9 ਨਵੰਬਰ ਨੂੰ ਭਾਰਤੀ ਪਾਸੇ ਅਤੇ ਇਮਰਾਨ ਖਾਨ ਪਾਕਿਸਤਾਨ ਵਾਲੇ ਪਾਸੇ ਇਸਦਾ ਉਦਘਾਟਨ ਕਰਨਗੇ।
ਭਾਰਤ ਅਤੇ ਪਾਕਿਸਤਾਨ ਨੇ ਲਾਂਘੇ ਬਾਰੇ 24 ਅਕਤੂਬਰ ਨੂੰ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਇਹ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਣਾਇਆ ਗਿਆ ਹੈ।