ਰਵਨੀਤ ਬਿੱਟੂ ਨੇ ਆਪ ਉਮੀਦਵਾਰ ਦੀ ਸ਼ਰਾਬ ਦੀ ਪੇਟੀ ਨਾਲ ਵਾਇਰਲ ਹੋ ਰਹੀ ਫ਼ੋਟੋ ‘ਤੇ ਕੱਸਿਆ ਤੰਜ
- ਆਪ ਤੇ ਸ਼ਰਾਬ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ, ਜਿਸ ਦੇ ਚੱਲਦਿਆਂ ਅੱਜ ਕੇਜਰੀਵਾਲ ਸਾਹਿਬ ਜੇਲ੍ਹ ‘ਚ ਹਨ : ਰਵਨੀਤ ਬਿੱਟੂ
ਲੁਧਿਆਣਾ, 26 ਅਪ੍ਰੈਲ 2024 - ਲੋਕ ਸਭਾ ਚੋਣਾ ਦੇ ਮੱਦੇਨਜ਼ਰ ਭਾਜਪਾ ਆਗੂ ਹਰੀਸ਼ ਟੰਡਨ ਵੱਲੋਂ ਜਨਪਥ ਵਿਖੇ ਉਦਯੋਗਪਤੀਆਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਲੁਧਿਆਣਾ ਤੋਂ ਭਾਰਤੀ ਜੰਰਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਹਲਕਾ ਕੇਂਦਰੀ ਤੋਂ ਭਾਜਪਾ ਦੇ ਇੰਚਾਰਜ ਗੁਰਦੇਵ ਸ਼ਰਮਾਂ ਦੇਬੀ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ, ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਗੁਪਤਾ, ਸੁਮਿਤ ਟੰਡਨ, ਮਹੇਸ਼ ਸ਼ਰਮਾ, ਦੇਵ ਗੁਪਤਾ ਆਦਿ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜਿਰ ਸਨ।
।ਇਸ ਮੌਕੇ ਉਨ੍ਹਾਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਉਦਯੋਗਪਤੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵਪਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿਵਾਈਆਂ ਜਾਣਗੀਆਂ ਅਤੇ ਇੰਡਸਟਰੀ ਦੀ ਬੇਹਤਰੀ ਲਈ ਹਰ ਤਰ੍ਹਾਂ ਦੇ ਨਾਲ ਸਹਿਯੋਗ ਵੀ ਦਿੱਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਮੀਡੀਆ ਵੱਲੋਂ ਆਪ ਉਮੀਦਵਾਰ ਦੀ ਸ਼ਰਾਬ ਦੀ ਪੇਟੀ ਨਾਲ ਵਾਇਰਲ ਹੋ ਰਹੀ ਫੋਟੋ ਬਾਰੇ ਪੁੱਛੇ ਗਏ ਸਵਾਲਾਂ ‘ਤੇ ਬਿੱਟੂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਫਿਤਰਤ ਹੈ ਕਿਉਂਕਿ ਆਪ ਤੇ ਸ਼ਰਾਬ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ, ਜਿਸ ਦੇ ਚੱਲਦਿਆਂ ਅੱਜ ਕੇਜਰੀਵਾਲ ਸਾਹਿਬ ਜੇਲ੍ਹ ‘ਚ ਹਨ ਅਤੇ ਪੱਪੀ ਪਰਾਸ਼ਰ ਵੀ ਉਸੇ ਪਾਰਟੀ ਦੇ ਆਗੂ ਹਨ।
ਉਨਾਂ ਕਿਹਾ ਕਿ ਆਪ ਉਮੀਦਵਾਰ ਦੀ ਵਾਇਰਲ ਹੋ ਰਹੀ ਵੀਡੀਓ ਨਾਲ ਹਰ ਪਾਸੇ ਰੋਸ਼ ਹੈ ਕਿ ਆਪ ਵਾਲੇ ਆਮ ਲੋਕਾਂ ਨੂੰ ਕੀ ਸੰਦੇਸ਼ ਦੇ ਰਹੇ ਹਨ, ਜਿਸ ਬਾਬਤ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਬਚਾ ਸਕਦੀ ਹੈ। ਕਿਉਂਕਿ ਕੇਂਦਰ ਦੀ ਸਰਕਾਰ ਇੱਕ ਸਮੁੰਦਰ ਦੀ ਤਰ੍ਹਾਂ ਹੁੰਦੀ ਹੈ ਜਿਸ ਤੋਂ ਸਾਨੂੰ ਬਹੁਤ ਕੁਝ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਤੇ ਅਸੀਂ ਇਸ ਪੰਜਾਬ ਨੂੰ ਵੀ ਸਮੁੰਦਰ ਦੇ ਨਾਲ ਜੋੜ ਦਈਏ ਤਾਂ ਕਿ ਪੰਜਾਬ ਵੀ ਹੋਰਨਾਂ ਸੂਬਿਆਂ ਦੀ ਤਰ੍ਹਾਂ ਤਰੱਕੀ ਦਾ ਆਨੰਦ ਮਾਣ ਸਕੇ।