ਰਵਨੀਤ ਬਿੱਟੂ ਨੇ ਗੁਰੂ ਨਾਨਕਪੁਰਾ, ਮਾਧੋਪੁਰੀ ਤੇ ਟਿੱਬਾ ਰੋਡ ਮੰਡਲ ‘ਚ ਵੋਟਰਾਂ ਨੂੰ ਭਾਜਪਾ ਦੇ ਹੱਕ ‘ਚ ਕੀਤਾ ਲਾਮਬੰਦ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦੂਰਅੰਦੇਸ਼ੀ ਸੋਚ ਵਿਅਕਤੀ : ਰਵਨੀਤ ਬਿੱਟੂ
ਲੁਧਿਆਣਾ, 4 ਮਈ 2024 - ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ, ਜਿੱਥੇ ਗੁਰੂ ਨਾਨਕਪੁਰਾ ਮੰਡਲ ਪ੍ਰਧਾਨ ਕੇਸ਼ਵ ਗੁਪਤਾ, ਮਾਧੋਪੁਰੀ ਮੰਡਲ ਪ੍ਰਧਾਨ ਅਮਿਤ ਮਿੱਤਲ ਅਤੇ ਟਿੱਬਾ ਰੋਡ ਮੰਡਲ ਵਿਖੇ ਮੰਡਲ ਪ੍ਰਧਾਨ ਪ੍ਰਮੋਦ ਕੁਮਾਰ ਦੀ ਅਗਵਾਈ ਹੇਂਠ ਦੀਪਕ ਝਾਹ, ਸੌਰਵ ਸਿੰਘ, ਸੁਸ਼ੀਲ ਸਿੰਘ ਵੱਲੋਂ ਕਰਵਾਏ ਚੋਣ ਜਲਸਿਆਂ ‘ਚ ਵੋਟਰਾਂ ਨੂੰ ਜਿੱਥੇ ਮੋਦੀ ਸਰਕਾਰ ਦੀਆਂ ਨੀਤੀਆਂ ਜਾਣੂੰ ਕਰਵਾਇਆ, ਉਥੇ ਵਿਰੋਧੀ ਪਾਰਟੀਆਂ ‘ਤੇ ਸ਼ਬਦੀ ਹਮਲੇ ਬੋਲੇ, ਇਸ ਮੌਕੇ ਉਹਨਾਂ ਨਾਲ ਵਿਪਨ ਸੂਦ ਕਾਕਾ, ਗੁਰਦੀਪ ਸਿੰਘ ਨੀਟੂ, ਮਹੇਸ਼ ਸ਼ਰਮਾ, ਕਨਿਕਾ ਜਿੰਦਲ, ਨਰੇਸ਼ ਅਰੋੜਾ, ਸਰਵਣ ਅੱਤਰੀ, ਕੁਸ਼ਲ ਸੂਦ, ਬਿੱਟੂ ਨਈਅਰ, ਰਵੀ ਬੱਤਰਾ, ਜਤਿੰਦਰ ਮਿੱਤਲ, ਨਵਲ ਜੈਨ ਆਦਿ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦੂਰਅੰਦੇਸ਼ੀ ਸੋਚ ਵਿਅਕਤੀ ਹਨ, ਜਿਹਨਾਂ ਮਕਸਦ ਸਿਰਫ ਤੇ ਸਿਰਫ ਦੇਸ਼ ਨੂੰ ਬੁਲੰਦੀਆਂ ‘ਤੇ ਪੰਹੁਚਾਉਣਾ ਹੈ ਤੇ ਇਹ ਹੋ ਵੀ ਰਿਹਾ ਹੈ। ਅੱਜ ਵਿਸ਼ਵ ਭਾਰਤ ਦੀ ਤਾਕਤ ਦਾ ਲੋਹਾ ਮੰਨ ਕੇ ਬੈਠਾ ਹੈ, ਭਾਰਤ ਦੀ ਗਿਣਤੀ ਵਿਕਸਿਤ ਦੇਸ਼ਾਂ ਦੀ ਕਤਾਰ ‘ਚ ਹੁੰਦੀ ਹੈ ਤੇ ਜੋ ਮਾਣ-ਸਤਿਕਾਰ ਭਾਰਤੀਆਂ ਤੇ ਭਾਰਤੀ ਸੰਸਕ੍ਰਿਤੀ ਨੂੰ ਵਿਦੇਸ਼ਾਂ ‘ਚ ਮਿਲ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ।
ਰਵਨੀਤ ਬਿੱਟੂ ਨੇ ਵਿਰੋਧੀ ਪਾਰਟੀਆਂ ‘ਤੇ ਬੋਲਦਿਆਂ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਦੇਸ਼ ਤੇ ਲੋਕ ਹਿੱਤ ਯੋਜਨਾਵਾਂ ਅੱਗੇ ਵਿਰੋਧੀ ਪਾਰਟੀਆਂ ਕੋਲ ਕੋਈ ਨੀਤੀ ਨਹੀਂ ਹੈ ਸਿਰਫ ਤੇ ਸਿਰਫ ਕੁਰਸੀ ਹਥਿਆਉਣਾ ਤੇ ਦੇਸ਼ ਨੂੰ ਲੁੱਟਣਾ ਹੀ ਵਿਰੋਧੀਆਂ ਦੀ ਨੀਤੀ ਹੈ, ਜੋ ਕਿ ਮਹਿਜ਼ ਇੱਕ ਦਿਨ ‘ਚ ਵੇਖੇ ਜਾਣ ਵਾਲੇ ਸੁਪਨੇ ਤੋਂ ਵੱਧ ਕੇ ਕੁਝ ਵੀ ਨਹੀਂ, ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਲੋਕ ਤਾਂ ਅਕਾਲੀ ਦਲ, ਕਾਂਗਰਸ ਅਤੇ ਆਪ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਭਲੀਭਾਂਤ ਜਾਣੂੰ ਹਨ ਤੇ ਹੁਣ ਪੰਜਾਬੀ ਮਨ ਬਣਾਈ ਬੈਠੇ ਹਨ ਕਿ ਉਹ ਇਸ ਵਾਰ ਪੰਜਾਬ ਦੀ ਅਗਵਾਈ ਭਾਜਪਾ ਹੱਥ ਦੇ ਕੇ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੇ ਕਪੂਰ, ਮਨੋਜ ਚੌਹਾਨ, ਮੁਕੇਸ਼ ਚੌਹਾਨ, ਲਲਿਤ ਜੈਨ, ਜੈ ਡਾਬੀ, ਸਤਪਾਲ ਡਾਬੀ, ਆਦਿ ਹਾਜ਼ਰ ਸਨ।