ਰਵਨੀਤ ਬਿੱਟੂ ਨੇ ਹਲਕਾ ਗਿੱਲ ‘ਚ ਚੋਣ ਦਫ਼ਤਰ ਦਾ ਕੀਤਾ ਉਦਘਾਟਨ
- ਲੁਧਿਆਣਾ ਨਾਲ ਸਾਡੇ ਤਿੰਨ ਪੀੜੀਆਂ ਤੋਂ ਰਿਸ਼ਤੇ ਨੂੰ ਸਿਆਸਤਾਂ ਖਤਮ ਨਹੀਂ ਕਰ ਸਕਦੀਆਂ : ਰਵਨੀਤ ਬਿੱਟੂ
ਲੁਧਿਆਣਾ/ਹੰਬੜਾਂ, 18 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਆਪਣੇ ਚੋਣ ਪ੍ਰਚਾਰ ਦੌਰਾਨ ਹਲਕਾ ਗਿੱਲ ਦੇ ਹੰਬੜਾ ਰੋਡ ਸਥਿਤ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਯਾਦਵਿੰਦਰ ਸਿੰਘ ਅਲੀਵਾਲ ਵੱਲੋਂ ਅਲੀਵਾਲ ਵਿਖੇ ਆਯੋਜਿਤ ਮੀਟਿੰਗ ‘ਚ ਪੁੱਜੇ ਜਿੱਥੇ ਉਹਨਾਂ ਨਾਲ ਕੇਂਦਰੀ ਮੰਤਰੀ ਕੈਲਾਸ਼ ਚੌਧਰੀ, ਅਮਰੀਕ ਸਿੰਘ ਆਲੀਵਾਲ ਸਾਬਕਾ ਸਾਂਸਦ, ਮੇਜਰ ਸਿੰਘ ਦੇਤਵਾਲ, ਦਿਹਾਤੀ ਪ੍ਰਧਾਨ ਰਾਮਿੰਦਰ ਸਿੰਘ ਸੰਗੋਵਾਲ ਤੋਂ ਇਲਾਵਾ ਵੱਡੀ ਗਿਣਤੀ ‘ਚ ਆਗੂ ਹਾਜ਼ਰ ਸਨ।
ਇਸ ਮੌਕ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਕੁੱਝ ਲੋਕਾਂ ਨੇ ਸਿਆਸਤ ਲਈ ਵਖਰੇਵੇਂ ਪਾ ਦਿੱਤੇ ਹਨ ਅੱਜ ਲੋੜ ਇਹਨਾਂ ਵਖਰੇਵਿਆਂ ਨੂੰ ਖਤਮ ਕਰਕੇ ਪੰਜਾਬ ਦੀ ਭਲਾਈ ਵੱਲ ਤੁਰਿਆ ਜਾਵੇ।
ਉਹਨਾਂ ਕਿਹਾ ਕਿ ਉਹਨਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਹੈ, ਗੱਲ ਕਿਸਾਨਾਂ ਮਜ਼ਦੂਰਾਂ ਦੀ ਕਰੀਏ ਤਾਂ ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕ ‘ਚ ਫੈਂਸਲੇ ਲੈਣ ‘ਚ ਕਦੇ ਪਿੱਛੇ ਨਹੀਂ ਹਟੀ, ਸਰਕਾਰ ਵਲੋਂ ਯੂਰੀਆ-ਖਾਦਾਂ ‘ਤੇ ਸਬਸਿਡੀ ਦਿੱਤੀ, ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਲਾਨਾ ਰਾਸ਼ੀ, ਇਸੇ ਤਰ੍ਹਾਂ ਮਨਰੇਗਾ ਰਾਹੀਂ ਪਿੰਡਾਂ ਦੇ ਮਜ਼ਦੂਰਾਂ ਨੂੰ ਕੰਮ ਦਿੱਤਾ, ਆਵਾਸ ਯੋਜਨਾ ਰਾਹੀਂ ਪੱਕੇ ਘਰ ਬਣਾ ਕੇ ਦਿੱਤੇ, ਅੱਜ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਸੂਬਾ ਸਰਕਾਰ ਦਾ ਕੋਈ ਯੋਗਦਾਨ ਨਹੀਂ ਸਾਰਾ ਪੈਸਾ 14ਵੇਂ-15ਵੇਂ ਵਿੱਤ ਕਮਿਸ਼ਨ ਦੇ ਪੈਸੇ ਕੇਂਦਰ ਵੱਲੋਂ ਭੇਜੇ ਗਏ ਸਨ।
ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਲੋੜ ਹੈ ਅਕਾਲੀ ਦਲ, ਕਾਂਗਰਸ ਤੇ ਆਪ ਤੋਂ ਸਵਾਲ ਪੁੱਛੇ ਜਾਣ ਕਿ ਜਦੋਂ ਕਿਸਾਨਾਂ ਨੂੰ ਉਹਨਾਂ ਦੀ ਲੋੜ ਸੀ ਤਾਂ ਉਹ ਕਿੱਥੇ ਸਨ ? ਉਹਨਾਂ ਕਿਹਾ ਕਿ ਉਹਨਾਂ ਦਾ ਲੁਧਿਆਣਾ ਨਾਲ ਸਾਡੇ ਤਿੰਨ ਪੀੜੀਆਂ ਤੋਂ ਰਿਸ਼ਤੇ ਨੂੰ ਸਿਆਸਤਾਂ ਖਤਮ ਨਹੀਂ ਕਰ ਸਕਦੀਆਂ, ਉਹਨਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਜਦੋਂ ਪੀਐੱਮ ਮੋਦੀ ਦੀ ਅਗਵਾਈ ‘ਚ ਯੂਪੀ-ਬਿਹਾਰ ਵਰਗੇ ਰਾਜ ਅੱਗੇ ਵਧ ਰਹੇ ਹਨ ਤਾਂ ਅਸੀਂ ਪੰਜਾਬ ਦੀ ਬਿਹਤਰੀ ਲਈ ਪਿੱਛੇ ਕਿਉਂ ਰਹੀਏ, ਅੱਜ ਪੀਐੱਮ ਮੋਦੀ ਕੋਲ ਤਾਕਤ ਹੈ, ਸੱਤਾ ਹੈ ਤਾਂ ਲੋੜ ਹੈ ਤੇ ਪੀਐੱਮ ਮੋਦੀ ਤੀਜੀ ਵਾਰ ਸੱਤਾ ‘ਤੇ ਕਾਬਜ਼ ਹੋਣ ਜਾ ਰਹੇ ਹਨ ਤਾਂ ਅੱਜ ਲੋੜ ਹੈ ਅਸੀਂ ਵੀ ਭਾਜਪਾ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਦਾ ਰਾਹ ਪੱਧਰਾ ਕਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਨੀ ਕੈਂਥ, ਹਰਪਾਲ ਸਿੰਘ ਹਾਂਸ, ਰਛਪਾਲ ਸਿੰਘ ਦਰਸ਼ਨ ਸਿੱਧਵਾਂ, ਸਰਵਣ ਸਿੰਘ, ਐਡਵੋਕੇਟ ਗੁਰਦੀਪ ਸਿੰਘ, ਗੁਵਿੰਦਰ ਸਿੰਘ ਸਰਪੰਚ, ਸਿਮਰਨਜੀਤ ਢਿੱਲੋਂ, ਬਲਵਿੰਦਰ ਸਿੰਘ ਸਰਪੰਚਕ, ਗੁਰਨਾਮ ਸਿੰਘ ਬਸੈਮੀ, ਗੁਰਬੰਤ ਸਿੰਘ ਸੋਨੀ ਸਰਪੰਚ, ਬਹਾਦਰ ਸਿੰਘ, ਕੈਪਟਨ ਸੁਖਚੈਨ ਸਿੰਘ, ਜਗਤਾਰ ਸਿੰਘ ਤਲਵਾੜਾ, ਐਡਵੋਕੇਟ ਗੁਰਬਿੰਦਰ ਸਿੰਘ ਸਿੱਧੂ, ਪ੍ਰਧਾਨ ਸ਼ਿੰਦਰ ਸਿੰਘ ਸ਼ੀਲਾ, ਬਲਜੀਤ ਸਿੰਘ ਚੀਮਾ, ਸਰਪੰਚ ਸੁਖਵਿੰਦਰ ਸਿੰਘ ਬਸੈਮੀ, ਮਾਸਟਰ ਅਵਤਾਰ ਸਿੰਘ ਸਵੱਦੀ, ਮਨਦੀਪ ਹੰਬੜਾਂ, ਸੋਨੀ ਨੰਬਰਦਾਰ ਹੰਬੜਾਂ, ਪ੍ਰਵੀਨ ਬਾਂਸਲ, ਮਨੀਸ਼ ਗੁਪਤਾ, ਅਨੂਪ ਮੋਦਗਿੱਲ ਪ੍ਰਤਾਪ ਸਿੰਘ ਵਾਲਾ, ਪ੍ਰਵੇਸ਼ ਕੌਰ ਮੀਤ ਪ੍ਰਧਾਨ, ਜਸਵਿੰਦਰ ਕੌਰ, ਮਨਦੀਪ, ਸਰਬਜੀਤ ਸਿੰਘ ਸ਼ੇਰਪੁਰ ਆਦਿ ਹਾਜ਼ਰ ਸਨ।