ਰਾਜਪੁਰਾ: ਕੋਲਡ ਸਟੋਰ 'ਚ ਗੈਸ ਲੀਕ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ - ਡਾ. ਬਲਬੀਰ ਸਿੰਘ
ਰਾਜਪੁਰਾ, 9 ਮਈ, 2024: ਰਾਜਪੁਰਾ ਵਿੱਚ ਗੈਸ ਲੀਕ ਦੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਚੋਣ ਕੰਪੇਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਰਾਜਪੁਰਾ ਵਿੱਚ ਸ਼ਿਵਮ ਕੋਲਡ ਸਟੋਰ 'ਚ ਗੈਸ ਲੀਕ ਦੀ ਘਟਨਾ ਵਾਪਰੀ ਹੈ। ਜਿਸ ਤੋਂ ਬਾਅਦ ਉਹ ਖੁਦ ਮੌਕੇ 'ਤੇ ਪਹੁੰਚੇ। ਅੱਗੇ ਉਨ੍ਹਾਂ ਨੇ ਖਾ ਕਿ, "ਗੈਸ ਲੀਕ ਦੀ ਘਟਨਾ ਤੋਂ ਤੁਰੰਤ ਬਾਅਦ, ਸਾਡੀ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਹਰਕਤ ਵਿੱਚ ਆ ਗਈ ਹੈ। ਨਿਯੰਤਰਣ ਉਪਾਵਾਂ ਦੇ ਸਫਲਤਾਪੂਰਵਕ ਲਾਗੂ ਹੋਣ ਨਾਲ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ ਹੈ। ਸਿਹਤ ਵਿਭਾਗ ਹਾਈ ਅਲਰਟ 'ਤੇ ਹੈ ਅਤੇ ਅਸੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਵਸਨੀਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਅਸੀਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ।"
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/407981892049606