ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਵੀ ਬਿੱਟੂ ਦੇ ਹੱਕ ‘ਚ ਭਰਿਆ ਜੋਸ਼
- ਰਵਨੀਤ ਬਿੱਟੂ ਨੇ ਸ਼ਹਿਰ ‘ਚ ਵਿਸ਼ਾਲ ਜਨ ਸਭਾਵਾਂ ਨੂੰ ਕੀਤਾ ਸੰਬੋਧਨ
- ਕਾਂਗਰਸ ਪਾਰਟੀ ਨੂੰ ਨਫ਼ਤਰ ਦੀ ਰਾਜਨੀਤੀ ਤੋਂ ਬਾਜ ਆਉਣਾ ਚਾਹੀਦਾ ਹੈ : ਰਵਨੀਤ ਬਿੱਟੂ
ਲੁਧਿਆਣਾ, 20 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਐਤਵਾਰ ਵੱਖ-ਵੱਖ ਮੀਟਿੰਗਾਂ ਰਾਹੀਂ ਵੋਟਰਾਂ ਨਾਲ ਸੰਪਰਕ ਸਾਧਿਆ ਗਿਆ, ਜਿਸ ਤਹਿਤ ਰਾਜਸ਼ਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਰਾਜਸਥਾਨੀ ਭਾਈਚਾਰੇ ਨਾਲ ਰੱਖੀ ਮੀਟਿੰਗ ‘ਚ ਜੋਸ਼ ਭਰਿਆ ਤੇ ਰਵਨੀਤ ਬਿੱਟੂ ਦੇ ਹੱਕ ‘ਚ ਵੋਟਰਾਂ ਨੂੰ ਲਾਮਬੰਦ ਕੀਤਾ, ਉਪਰੰਤ ਮਹਾਰਾਜਾ ਰਣਜੀਤ ਸਿੰਘ ਨਗਰ ਸਥਿਤ ਰਾਜ ਕੁਮਾਰ ਗੋਇਲ, ਲੀ ਪਾਮ ਅਪ੍ਰਾਟਮੈਂਟ ਵਿਖੇ ਅਸ਼ੋਕ ਲੂੰਬਾ, ਕੁਲਦੀਪ ਨਗਰ ਵਿਖੇ ਨਿਤਿਨ ਭਾਟਰਾ ਅਤੇ ਸ਼ਿਮਲਾ ਕਾਲੋਨੀ ਵਿਖੇ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਸ਼ਹਿਰੀ ਭਾਜਪਾ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਧੀਮਾਨ, ਦਿਹਾਤੀ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ, ਅਮਰਜੀਤ ਸਿੰਘ ਟਿੱਕਾ, ਬਲਬੀਰ ਸ਼ਰਮਾ, ਨੀਰਜ ਅਰੋੜਾ, ਪਵਨ ਜਿੰਦਲ, ਸਚਿਨ ਗੁਪਤਾ, ਕੇਸ਼ਵ ਗੁਪਤਾ, ਮੈਨੇਜਮੈਂਟ ਸੰਦੀਪ ਸਭਰਵਾਲ, ਵਿਸ਼ਾਲ ਵਰਮਾ, ਸ਼੍ਰੀ ਭਾਮਰੀ, ਸ਼੍ਰੀ ਰਿਸ਼ੀ, ਧਰਮਿੰਦਰ, ਸ਼੍ਰੀ ਭਾਟੀਆ, ਸ਼ਾਮ ਚਰਨ ਬੱਗਾ, ਮਿੰਟੂ ਭਾਟੀਆ, ਵਿਪਨ ਸ਼ਰਮਾ, ਅਸ਼ਵਨੀ ਮਲਹੋਤਰਾ, ਗਣੇਸ਼ ਦੱਤ, ਸਤੀਸ਼ ਸ਼ਰਮਾ, ਵੀਨਾ ਗੋਸਾਈਂ, ਮੀਨਾ ਠਾਕੁਰ, ਅਨੀਤਾ ਵਰਮਾ, ਜਗਮੋਹਨ ਠਾਕੁਰ ਆਦਿ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ‘ਚ ਆਪ ਤੇ ਕਾਂਗਰਸ ਤੋਂ ਸੁਚੇਤ ਦੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਹੈਰਾਨੀ ਵਾਲੀ ਗੱਲ੍ਹ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਆਪ ਤੇ ਕਾਂਗਰਸ ਇਕ-ਦੂਜੇ ਲਈ ਵੋਟਾਂ ਮੰਗਦੇ ਹਨ ਤੇ ਪੰਜਾਬ ‘ਚ ਅਲੱਗ ਹੋਣ ਦਾ ਡਰਾਮਾ ਕਰਦੇ ਹਨ। ਬਿੱਟੂ ਨੇ ਕਿਹਾ ਕਿ ਆਪ ਸਰਕਾਰ ਦੇ ਢਾਈ ਸਾਲਾਂ ਕਾਰਜਕਾਲ ‘ਚ ਸੂਬੇ ‘ਤੇ ਸਿਰਫ ਕਰਜ਼ਾ ਵਧਿਆ ਹੈ, ਜਦੋਂ ਕਿ ਆਪ ਸਰਕਾਰ ਹਾਰ ਫਰੰਟ ‘ਤੇ ਫੇਲ੍ਹ ਸਾਬਿਤ ਹੋਈ ਹੈ।
ਉਹਨਾਂ ਸੁਖਪਾਲ ਖਹਿਰਾ ਦੇ ਪਰਵਾਸੀਆਂ ਮਜ਼ਦੂਰਾਂ ਪ੍ਰਤੀ ਦਿੱਤੇ ਬਿਆਨ ‘ਤੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਨਫ਼ਤਰ ਦੀ ਰਾਜਨੀਤੀ ਤੋਂ ਬਾਜ ਆਉਣਾ ਚਾਹੀਦਾ ਹੈ, ਪ੍ਰਵਾਸੀ ਮਜ਼ਦੂਰ ਸਾਡੇ ਆਪਣੇ ਹੀ ਦੇਸ਼ ਦੇ ਵਾਸੀ ਹਨ, ਸਾਡੇ ਸਮਾਜ ਦਾ ਹਿੱਸਾ ਹਨ, ਉਹਨਾਂ ਬਿਨ੍ਹਾਂ ਦੇਸ਼ ਦੀ ਤਰੱਕੀ ਸੰਭਵ ਨਹੀਂ, ਸੁਖਪਾਲ ਖਹਿਰਾ ਦਾ ਬਿਆਨ ਸਮਾਜ ‘ਚ ਵੰਡੀਆਂ ਪਾਉਣ ਵਾਲਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਇਕੋ-ਇਕ ਅਜਿਹੀ ਪਾਰਟੀ ਹੈ, ਜੋ ਸਭ ਨੂੰ ਨਾਲ ਲੈ ਕੇ ਚੱਲਣ ‘ਚ ਵਿਸ਼ਵਾਸ਼ ਰੱਖਦੀ ਹੈ ਤੇ ਭਾਜਪਾ ਦਾ ਵਿਕਾਸ ਦੇ ਏਜੰਡਾ ਸਪੱਸ਼ਟ ਹੈ, ਇਸ ਲਈ ਲੁਧਿਆਣਾ ਦੇ ਸਰਵਪੱਖੀ ਬਿਆਨ ਲਈ ਪੰਜਾਬ ਦੀ ਵਾਂਗਡੋਰ ਭਾਜਪਾ ਹੱਥ ਦੇਣੀ ਹੋਵੇਗੀ, ਫਿਰ ਦੇਖਿਓ ਕਿਵੇਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਕਿਵੇਂ ਨਿਪਟਾਰਾ ਹੁੰਦਾ ਤੇ ਪੰਜਾਬ ਮੁੜ ਤੋਂ ਵਿਕਸਿਤ ਰਾਜਾਂ ਦੀ ਕਤਾਰ ‘ਚ ਖੜ੍ਹਾ ਨਜ਼ਰ ਆਵੇਗਾ।