ਸੁਖਜਿੰਦਰ ਰੰਧਾਵਾ ਤੋਂ ਬਾਅਦ ਤ੍ਰਿਪਤ ਰਜਿੰਦਰ ਬਾਜਵਾ ਨੇ ਵੀ ਕਾਂਗਰਸੀ ਆਗੂਆਂ ਦੇ ਘਰ ਰੇਡ ਦੀ ਕੀਤੀ ਨਿਖੇਧੀ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 25 ਮਈ 2024 - ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਬਟਾਲਾ ਦੇ ਮੇਅਰ ਤੇਜਾ , ਸ਼ਰਾਬ ਕਾਰੋਬਾਰੀ ਪੱਪੂ ਜੰਤੀਪੁਰੀਆ ਤੇ ਹੋਰ ਕਾਂਗਰਸੀ ਆਗੂਆਂ ਦੇ ਘਰ ਚੌਣਾਂ ਦੇ ਦਿਨਾਂ ਵਿੱਚ ਕੀਤੀ ਗਈ ਰੇਡ ਦੇ ਖਿਲਾਫ ਖੁੱਲ ਕੇ ਬੋਲੇ ਹਨ।ਪਿਛਲੇ ਕਰੀਬ 10 ਘੰਟੇ ਤੋਂ ਸੁਖਦੀਪ ਸਿੰਘ ਤੇਜਾ ਮੇਅਰ ਬਟਾਲਾ ਅਤੇ ਛੇ ਹੋਰ ਲੋਕਾਂ ਦੇ ਕੁੱਲ ਸੱਤ ਲੋਕਾਂ ਦੇ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਤੋਂ ਬਾਅਦ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਮੇਅਰ ਦੇ ਹੱਕ ਵਿੱਚ ਬੋਲੇ ਤੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਰਲ ਕੇ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਾਂਗਰਸ ਦਾ ਮਨੋਬਲ ਘਟਨ ਦੀ ਬਜਾਏ ਇਹਨਾਂ ਰੇਡਾਂ ਤੋਂ ਬਾਅਦ ਵਧਿਆ ਹੈ। ਇਹ ਜੋ ਰੇਡਾਂ ਕੀਤੀਆਂ ਜਾ ਰਹੀਆਂ ਇਹ ਬਦਲਾਖੋਰੀ ਦਾ ਨਤੀਜਾ ਹੈ । ਰੇਡਾਂ ਦੇ ਡਰ ਨਾਲ ਨਾ ਤਾਂ ਵਰਕਰ ਦਾ ਹੌਸਲਾ ਘਟੇਗਾ ਅਤੇ ਨਾ ਹੀ ਲੀਡਰਾਂ ਦਾ। ਇਹ ਜੋ ਰੇਡਾਂ ਨੇ ਇਹਨਾਂ ਨਾਲ ਕਾਂਗਰਸ ਦੀ ਜਿੱਤ ਹੋਰ ਵੀ ਪੱਕੀ ਹੋ ਗਈ।