ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਨੂੰ ਵੋਟ ਕਰੇ ਦਲਿਤ ਕਿਸਾਨ ਮਜ਼ਦੂਰ ਅਤੇ ਪਿਛੜਾ ਵਰਗ - ਸੰਗਰ
ਜਲੰਧਰ, 29 ਮਈ 2024 - ਅੱਜ ਇੱਕ ਮਹੱਤਵਪੂਰਨ ਪ੍ਰੈਸ ਵਾਰਤਾ ਵਿੱਚ ਦਲਿਤ ਏਕਤਾ ਸੰਗ ਦੇ ਪ੍ਰਧਾਨ ਵਿਕਾਸ ਸੰਗਰ ਨੇ ਆਪਣੇ ਕਾਰਜਕਾਰੀ ਮੈਂਬਰਾਂ ਨਾਲ ਭਾਰਤੀ ਜਨਤਾ ਪਾਰਟੀ ਅਤੇ ਹੋਰ ਕਈ ਰਾਜਨੀਤਿਕ ਪਾਰਟੀਆਂ ਦਾ ਖੁੱਲ ਕੇ ਵਿਰੋਧ ਕੀਤਾ ਸੰਗਤ ਨੇ ਕਿਹਾ ਕਿ ਇਹ ਚੁਨਾਵ ਸਾਡੀ ਆਉਣ ਵਾਲੀ ਪੀੜੀ ਦੇ ਸੁਨਹਿਰੇ ਭਵਿੱਖ ਦਾ ਚੁਣਾਵ ਹੈ ਅਤੇ ਇਹ ਚੁਣਾਵ ਭਾਰਤੀ ਸੰਵਿਧਾਨ ਨੂੰ ਬਚਾਉਣ ਦਾ ਚੁਣਾਵ ਹੈ ਸੰਗਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੰਤਬ ਕਿਸੇ ਵੀ ਤਰ੍ਹਾਂ ਸੱਤਾ ਹਾਸਿਲ ਕਰਕੇ ਭਾਰਤੀ ਸੰਵਿਧਾਨ ਨੂੰ ਰੱਦ ਕਰਨ ਦਾ ਹੈ ਜਿਸ ਨੂੰ ਕਿਸੇ ਵੀ ਸੂਰਜ ਵਿੱਚ ਸਾਡਾ ਵਰਗ ਸਹਿਨ ਨਹੀਂ ਕਰੇਗਾ ਸੰਗਰ ਨੇ ਦੱਸਿਆ ਕਿ ਇਸ ਦੀ ਤਾਜ਼ਾ ਮਿਸਾਲ ਸਾਨੂੰ ਉੱਤਰ ਪ੍ਰਦੇਸ਼ ਦੇ ਫੈਜਾਵਾਦ ਤੋਂ ਸਾਂਸਦ ਅਤੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਲੱਲੂ ਸਿੰਘ ਵੱਲੋਂ ਇੱਕ ਚੁਣਾਵੀ ਜਲ ਸਭਾ ਵਿੱਚ ਬੋਲੇ ਗਏ ਸ਼ਬਦਾਂ ਤੋਂ ਮਿਲਦਾ ਹੈ।
ਜਿਸ ਵਿੱਚ ਉਹਨਾਂ ਸਾਫ ਕਿਹਾ ਕਿ ਕੇਂਦਰ ਸਰਕਾਰ ਸਿਰਫ 272 ਸੀਟਾਂ ਤੇ ਬਣ ਜਾਂਦੀ ਹੈ ਪਰ ਸੰਵਿਧਾਨ ਬਦਲਣ ਜਾਂ ਰੱਦ ਕਰਨ ਲਈ ਦੋ ਤਿਹਾਈ ਬਹੁਮਤ ਦੀ ਜਰੂਰਤ ਪੈਂਦੀ ਹੈ ਸੰਗਰ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਕਿ ਸਿਰਫ ਦਲਿਤ ਹੀ ਨਹੀਂ ਦੇਸ਼ ਦਾ ਹੱਦ ਵਰਗ ਚਾਹੇ ਉਹ ਕਿਸਾਨ ਹੋਵੇ ਮਜ਼ਦੂਰ ਪਿਛੜਾ ਵਰਗ ਜਾਂ ਅਤੀ ਪਿਛੜਾ ਵਰਗ ਹੋਵੇ ਉਹ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਵੱਲੋਂ ਤਿਆਰ ਕੀਤੇ ਭਾਰਤੀ ਸੰਵਿਧਾਨ ਦੀ ਅਹਿਮੀਅਤ ਨੂੰ ਜਾਣਦਾ ਹੈ ਭਾਰਤੀ ਸੰਵਿਧਾਨ ਸਾਡੇ ਵਾਸਤੇ ਇੱਕ ਗ੍ਰੰਥ ਦੇ ਸਮਾਨ ਹੈ ਅਤੇ ਜਰੂਰਤ ਇਸ ਗੱਲ ਦੀ ਬਣ ਗਈ ਹੈ ਕਿ ਇਹ ਸਾਡੇ ਹਰ ਇੱਕ ਵਰਗ ਨੂੰ ਇੱਕਜੁੱਟ ਹੋ ਕੇ ਜਲੰਧਰ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੀਏ ਤਾਂ ਜੋ ਇਹ ਸੰਵਿਧਾਨ ਦੀ ਰੱਖਿਆ ਵਿੱਚ ਡਟ ਕੇ ਖੜ ਸਕਣ ਸੰਗਰ ਵੱਲੋਂ ਜਲੰਧਰ ਲੋਕ ਸਭਾ ਵਿੱਚ ਪੈਂਦੇ ਤਮਾਮ ਵੋਟਰ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੀ ਵੋਟ ਕਾਂਗਰਸ ਪਾਰਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਪੈਂਦੀ ਹੈ ਤਾਂ ਇਸ ਦਾ ਨੁਕਸਾਨ ਸਾਡੀ ਆਉਣ ਵਾਲੀ ਨਸਲ ਨੂੰ ਭੁਗਤਣਾ ਪੈ ਸਕਦਾ ਹੈ ਜੇਕਰ ਦੂਜੇ ਪਾਸੇ ਸੂਬੇ ਵਿੱਚ ਬੈਠੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਵੀ ਸਾਡੇ ਨਾਲ ਬਹੁਤ ਵਧੀਕੀਆਂ ਕੀਤੀਆਂ ਹਨ ਸੰਗਰ ਨੇ ਦੱਸਿਆ ਕਿ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਬਤੌਰ ਮੁੱਖ ਮੰਤਰੀ ਆਪਣਾ ਕਾਰਜਕਾਰ ਸਾਂਭਿਆ ਤਾਂ ਉਹਨਾਂ ਵੱਲੋਂ ਡੇਰਾ ਸੱਚਖੰਡ ਬਲਾਂ ਜੋ ਕਿ ਸਾਡੀ ਆਸਥਾ ਦਾ ਕੇਂਦਰ ਵੀ ਹੈ ਉਸ ਲਈ 25 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਿਸ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵੱਲੋਂ ਰੱਦ ਕੀਤਾ ਗਿਆ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਾਸਤੇ 28 ਕਰੋੜ ਦੀ ਗਰਾਂਟ ਦੀ ਮਨਜ਼ੂਰੀ ਦਿੱਤੀ ਉਸ ਨੂੰ ਵੀ ਭਗਵੰਤ ਮਾਨ ਵੱਲੋਂ ਰੱਦ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਮ ਤੇ ਖੋਜ ਕੇਂਦਰ ਦੀ ਮਨਜ਼ੂਰੀ ਦਿੱਤੀ ਅਤੇ ਇਸ ਪ੍ਰੋਜੈਕਟ ਨੂੰ ਵੀ ਸੂਬੇ ਦੀ ਸਰਕਾਰ ਨੇ ਰੱਦ ਕਰ ਦਿੱਤਾ ਇਹਨਾਂ ਕੋਝੀਆਂ ਹਰਕਤਾਂ ਤੋਂ ਸਾਫ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਲਿਤ ਵਿਰੋਧੀ ਹੈ।