ਹਰਿਆਣਾ ਵਿਚ ਸ਼ਾਮ 8 ਵਜੇ ਤੱਕ ਰਿਕਾਰਡ ਹੋਈ ਲਗਭਗ 65 ਫੀਸਦੀ ਵੋਟਿੰਗ
- ਕਰਨਾਲ ਵਿਧਾਨਸਭਾ ਜਿਮਨੀ ਚੋਣ ਸੀਟ 'ਤੇ ਹੋਇਆ 57.8 ਫੀਸਦੀ ਚੋਣ
ਚੰਡੀਗੜ੍ਹ, 25 ਮਈ 2024 - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 10 ਲੋਕਸਭਾ ਅਤੇ ਕਰਨਾਲ ਵਿਧਾਨਸਭਾ ਸੀਟ ਲਈ ਚੋਣ ਸ਼ਾਂਤੀਪੂਰਨ ਰਿਹਾ ਅਤੇ ਹਰਿਆਣਾ ਵਿਚ ਲੋਕਸਭਹ ਆਮ ਚੋਣ, 2024 ਵਿਚ ਲਗਭਗ 65 ਫੀਸਦੀ ਵੋਟਿੰਗ ਹੋਈ। ਇਸ ਤੋਂ -ੲਲਾਵਾ, ਕਰਨਾਲ ਵਿਧਾਨਸਭਾ ਸੀਟ 'ਤੇ 57.8 ਫੀਸਦੀ ਵੋਟਿੰਗ ਹੋਈ। ਖਬਰ ਲਿਖੇ ੧ਾਣ ਤਕ ਚੋਣ ਡਾਟਾ ਅਪਡੇਟ ਕਰਨ ਦਾ ਕੰਮ ਜਾਰੀ ਹੈ, ਜਿਸ ਤੋਂ ਚੋਣ ਫੀਸਦੀ ਵੱਧਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਦਸਿਆ ਕਿ ਸ਼ਾਮ 8 ਵਜੇ ਤਕਸਿਰਸਾ ਸੰਸਦੀ ਖੇਤਰ ਵਿਚ ਸੱਭ ਤੋਂ ਵੱਧ 69 ਫੀਸਦੀ ਵੋਟਿੰਗ ਹੋਈ। ਇਸ ਦੇ ਬਾਅਦ ਅੰਬਾਲਾ ਲੋਕਸਭਾ ਖੇਤਰ ਵਿਚ 66.9 ਫੀਸਦੀ ਅਤੇ ਕੁਰੂਕਸ਼ੇਤਰ ਵਿਚ 66.2 ਫੀਸਦੀ ਵੋਟਿੰਗ ਹੋਈ। ਇਸ ਤਰ੍ਹਾ, ਫਰੀਦਾਬਾਦ ਵਿਚ 59.7 ਫੀਸਦੀ, ਹਿਸਾਰ ਵਿਚ 64.6 ਫੀਸਦੀ, ਸੋਨੀਪਤ ਵਿਚ 62.2 ਫੀਸਦੀ, ਰੋਹਤਕ ਵਿਚ 64.5 ਫੀਸਦੀ, ਭਿਵਾਨੀ -ਮਹੇਂਦਰਗੜਨ੍ਹ ਵਿਚ 63.2 ਫੀਸਦੀ, ਕਰਨਾਲ ਵਿਚ 63.2 ਫੀਸਦੀ ਅਤੇ ਗੁੜਗਾਂਓ ਵਿਚ 60.6 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਉਨ੍ਹਾਂ ਨੇ ਦਸਿਆ ਕਿ ਸ਼ਾਮ 6 ਵਜੇ ਤਕ ਚੋਣ ਦਾ ਸਮੇਂ ਸੀ ਅਤੇ ਜੋ ਵੋਟਰ ਸ਼ਾਮ 6:00 ਵਜੇ ਤਕ ਲਾਇਨ ਵਿਚ ਲੱਗੇ ਗਏ, ਵੁਸ ਦਾ ਵੋਟ ਪੁਆਇਆ ਗਿਆ।
ਸੂਬੇ ਵਿਚ ਬਣਾਏ ਗਏ ਸਨ 20,031 ਚੋਣ ਕੇਂਦਰ, 96 ਹਜਾਰ ਤੋਂ ਵੱਧ ਅਧਿਕਾਰੀ ਤੇ ਕਰਮਚਾਰੀ ਨੇ ਦਿੱਤੀ ਪੋਲਿੰਗ ਡਿਊਟੀ
ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਕੁੱਲ 20,031 ਚੋਣ ਕੇਂਦਰ ਬਣਾਏ ਗਏ ਸਨ। ਇੰਨ੍ਹਾਂ ਵਿਚ 19,812 ਸਥਾਈ ਅਤੇ 219 ਅਸਥਾਈ ਚੋਣ ਕੇਂਦਰ ਸ਼ਾਮਿਲ ਹਨ। ਸ਼ਹਿਰੀ ਖੇਤਰਾਂ ਵਿਚ 5,470 ਅਤੇ ਪੇਂਡੂ ਖੇਤਰਾਂ ਵਿਚ 14,342 ਚੋਣ ਕੇਂਦਰ ਬਣਾਏ ਗਏ ਸਨ। ਉਨ੍ਹਾਂ ਨੇ ਦਸਿਆ ਕਿ 176 ਆਦਰਸ਼ ਚੋਣ ਕੇਂਦਰ ਸਥਾਪਿਤ ਕੀਤੇ ਗਏ ਸਨ। 99 ਚੋਣ ਕੇਂਦਰ ਮਹਿਲਾ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਗਏ। ਇਸ ਤੋਂ ਇਲਾਵਾ, 96 ਚੋਣ ਕੇਂਦਰ 'ਤੇ ਯੂਥ ਕਰਮਚਾਰੀ ਅਤੇ 71 ਚੋਣ ਕੇਂਦਰ 'ਤੇ ਦਿਵਆਂਗ ਕਰਮਚਾਰੀ ਡਿਊਟੀ 'ਤੇ ਰਹੇ। ਸਾਰੇ ਚੋਣ ਕੇਂਦਰਾਂ ਵਿਚ ਸਾਰੀ ਮੁੱਢਲੀ ਸਹੂਲਤਾਂ ਸਮੇਤ ਹੀਟ ਵੇਵ ਦੇ ਮੱਦੇਨਜਰ ਹੋਰ ਜਰੂਰੀ ਇੰਤਜਾਮ ਕੀਤੇ ਗਏ ਸਨ, ਤਾਂ ਜੋ ਵੋਟਰਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਨੇ ਦਸਿਆ ਕਿ ਰਿਟਰਨਿੰਗ ਅਧਿਕਾਰੀਆਂ ਤੋਂ ਇਲਾਵਾ ਲਗਭਗ 96 ਹਜਾਰ ਤੋਂ ਵੱਧ ਅਧਿਕਾਰੀ ਤੇ ਕਰਮਚਾਰੀ (ਸੁਰੱਖਿਆ ਫੋਰਸਾਂ ਨੂੰ ਛੱਡ ਕੇ) ਚੋਣ ਕੇਂਦਰਾਂ ਵਿਚ ਡਿਊਟੀ 'ਤੇ ਰਹੇ। ਇਸ ਤੋਂ ਇਲਾਵਾ, ਫਲਾਇਗ ਦਸਤੇ, ਆਬਜਰਵਰ ਦੇ ਨਾਲ ਮਾਈਕਰੋ ਆਬਜਰਵਰ ਵੱਖ-ਵੱਖ ਚੋਣ ਕੇਂਦਰਾਂ 'ਤੇ ਮੌਜੂਦ ਰਹੇ।
ਅਗਰਵਾਲ ਨੇ ਦਸਿਆ ਕਿ ਚੋਣ ਕੇਂਦਰਾਂ 'ਤੇ ਵੈਬਕਾਸਟਿੰਗ ਰਾਹੀਂ ਨਿਗਰਾਨੀ ਕੀਤੀ ਗਈ ਤਾਂ ਜੋ ਕੋਈ ਵੀ ਅਸਮਾਜਿਕ ਤੱਤ ਕਿਸੇ ਵੀ ਤਰ੍ਹਾ ਦੀ ਗਲਤ ਗਤੀਵਿਧੀ ਨਾ ਕਰ ਸਕੇ। ਨਤੀਜੇ ਵਜੋ ਰਾਜ ਵਿਚ ਚੋਣ ਸ਼ਾਂਤੀਪੂਰਨ ਰਹੇ।