ਹਲਕਾ ਡੇਰਾਬੱਸੀ ਤੋਂ ਕਾਂਗਰਸ ਦੀ ਜਿੱਤ ਲਈ ਮਾਹੌਲ ਪੂਰੀ ਤਰ੍ਹਾਂ ਤਿਆਰ- ਦੀਪਇੰਦਰ ਢਿੱਲੋਂ
- ਦਰਜਨਾਂ ਪਿੰਡਾਂ ਚ ਕੀਤਾ ਜਨ ਸਭਾਵਾਂ ਨੂੰ ਸੰਬੋਧਨ
ਡੇਰਾਬੱਸੀ 16 ਮਈ 2024 - ਪੰਜਾਬ ਦੇ ਵਾਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ 2 ਸਾਲ ਦੇ ਵਿੱਚ ਹੀ ਤੰਗ ਹੋ ਗਏ ਹਨ। ਇਸ ਨੂੰ ਆਮ ਆਦਮੀ ਦੀ ਸਰਕਾਰ ਨਹੀਂ ਸਗੋਂ ਝੂਠਿਆਂ ਦਾ ਗਰੁੱਪ ਕਹਿਣਾ ਚਾਹੀਦਾ ਹੈ। ਦੂਜੇ ਪਾਸੇ ਇਹਨਾਂ ਚੋਣਾਂ ਤੋਂ ਬਾਅਦ ਅਕਾਲੀ ਦਲ ਦਾ ਨਾਂ ਪੰਜਾਬ ਦੀ ਸਿਆਸਤ ਚੋਂ ਸਦਾ ਲਈ ਮਿਟ ਜਾਣਾ ਹੈ। ਰਹਿ ਗਈ ਗੱਲ ਬੀਜੇਪੀ ਦੀ ਉਹ ਤਾਂ ਪਹਿਲਾਂ ਹੀ ਪੰਜਾਬ ਦੀਆਂ ਫਸਲਾਂ ਤੇ ਨਸਲਾਂ ਦੀ ਦੁਸ਼ਮਣ ਬਣੀ ਹੋਈ ਹੈ। ਇਹ ਵਿਚਾਰ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋ ਹਲਕੇ ਵਿਚ ਕੀਤੀਆਂ ਜਨ ਸਭਾਵਾਂ ਮੌਕੇ ਪ੍ਰਗਟਾਏ। ਹਲਕਾ ਡੇਰਾਬੱਸੀ ਵਿੱਚ ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਨੂੰ ਪਿੰਡਾਂ ਅਤੇ ਸ਼ਹਿਰਾਂ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਹਰ ਰੋਜ਼ ਦਰਜਨਾਂ ਪਿੰਡਾਂ ਵਿੱਚ ਜਾ ਕੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ।
ਅੱਜ ਢਿਲੋਂ ਨੇ ਪਿੰਡ ਸੈਦਪੁਰਾ, ਖੇੜੀ ਗੁੱਜਰਾਂ, ਰਾਮਪੁਰ ਬਹਾਲ, ਸੰਗੋਧ, ਪੁਨਸਰ, ਖੇੜੀ ਜੱਟਾਂ, ਬਿੱਜਣਪੁਰ, ਮੁਕੰਦਪੁਰ ਵਿਖੇ ਵੱਡੇ ਇਕੱਠਾਂ ਚ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਅਤੇ ਦੇਸ਼ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ। ਪਿੰਡ ਸੈਦਪੁਰਾ ਤੋਂ ਅਮਰੀਕ ਸਿੰਘ ਸਾਬਕਾ ਪ੍ਰਧਾਨ ਟੈਪੂ ਯੂਨੀਅਨ ਦੀ ਅਗਵਾਈ ਵਿਚ ਸੁਰੇਸ਼ ਕੁਮਾਰ, ਅਮਰੀਕ ਸਿੰਘ, ਮੰਗਤ ਭਗਤ, ਅਵਤਾਰ ਸੈਦਪੁਰਾ, ਰਾਮਚਰਨ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਕਾਂਗਰਸ ਵਿਚ ਸਾਮਿਲ ਹੋ ਕਿ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਹਲਕਾ ਵਾਸੀਆਂ ਤੋਂ ਮਿਲ ਰਹੇ ਮਣਾਂ ਮੂੰਹੀ ਪਿਆਰ ਸਦਕਾ ਇਸ ਵਾਰ ਇਹ ਪ੍ਰਤੱਖ ਹੈ ਕੇ ਲੋਕ ਡਾਕਟਰ ਧਰਮਵੀਰ ਗਾਂਧੀ ਦੇ ਸਿਰ 'ਤੇ ਹੀ ਜਿੱਤ ਦਾ ਤਾਜ਼ ਪਹਿਨਾਉਣਗੇ। ਦੀਪਇੰਦਰ ਢਿੱਲੋ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਭਲੇ ਲਈ ਕੋਈ ਪਾਰਟੀ ਹੈ ਤਾਂ ਸਿਰ੍ਫ ਕਾਂਗਰਸ ਪਾਰਟੀ ਹੀ ਹੈ। ਇਸ ਲਈ ਕਾਂਗਰਸ ਨੂੰ ਵੋਟਾਂ ਪਾ ਕੇ ਡਾ ਗਾਂਧੀ ਜੀ ਨੂੰ ਕਾਮਯਾਬ ਬਣਾਓ ਤਾਂ ਕਿ ਅਸੀਂ ਹਲਕੇ ਦੇ ਵਿਕਾਸ ਵਾਸਤੇ ਉਹਨਾਂ ਤੋਂ ਫੰਡ ਲੈ ਸਕੀਏ। ਢਿੱਲੋਂ ਨੇ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੇ ਪਿਆਰ ਨਾਲ ਇਸ ਵਾਰ ਹਲਕੇ 'ਚ ਕਾਂਗਰਸ ਦੇ ਹੱਕ 'ਚ ਪੂਰੀ ਹਨੇਰੀ ਚੱਲ ਰਹੀ ਹੈ, ਜਿਸ ਕਾਰਨ ਡਾ ਗਾਂਧੀ ਦੀ ਜਿੱਤ ਯਕੀਨੀ ਹੈ। ਇਸ ਮੌਕੇ ਸਤਪਾਲ ਸਿੰਘ ਸਰਪੰਚ, ਲੱਕੀ, ਰਾਮ ਲਾਲ, ਕ੍ਰਿਸ਼ਨ ਲਾਲ, ਇਸ਼ਮ ਸਿੰਘ, ਸੋਨੂੰ, ਬਬਲੂ ਸਰਪੰਚ, ਸੁਖਬੀਰ ਸਿੰਘ, ਨੈਬ ਸਿੰਘ, ਜਵਾਲਾ ਫੌਜ਼ੀ, ਜਸ਼ਬੀਰ ਸਿੰਘ, ਪਹਿਲ ਸਿੰਘ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।