ਚੰਡੀਗੜ੍ਹ, 16 ਅਕਤੂਬਰ 2019: ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦਾ ਉਦਘਾਟਨ 6 ਤੋਂ 8 ਨਵੰਬਰ ਦਰਮਿਆਨ ਕੀਤਾ ਜਾਵੇਗਾ। ਆਪਣੀ ਟਿੱਪਣੀਆਂ ਕਾਰਨ ਵਿਵਾਦਾਂ 'ਚ ਘਿਰੇ ਰਹਿੰਦੇ ਪਾਕਿ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਕਰਤਾਰਪੁਰ ਪਹੁੰਚਣ 'ਤੇ ਦੁਨੀਆਂ ਭਰ ਦੇ ਖਾਲਿਸਤਾਨੀਆਂ ਸਮੇਤ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਰਾਸ਼ਿਦ ਨੇ ਇਹ ਗੱਲ ਇਕ ਪ੍ਰੈਸ ਕਾਨਫਰੰਸ ਦੌਰਾਨ ਕਹੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ।
ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਵੀ ਮੌਦੂਦ ਸਨ। ਚਾਵਲਾ ਖਾਲਿਸਤਾਨ ਦਾ ਸਮਰਥਕ ਹੈ ਅਤੇ ਉਸ ਨੂੰ ਭਾਰਤੀ ਦਬਾਅ ਹੇਠ ਪਾਕਿਸਤਾਨ ਸਰਕਾਰ ਨੇ ਆਪਣੇ ਅਹੁਦੇ ਤੋਂ ਹਟਾ ਦਿੱਤਾ ਸੀ।
ਰਾਸ਼ਿਦ ਨੇ ਅੱਗੇ ਕਿਹਾ ਕਿ ਸਿੱਖ ਯਾਤਰੂਆਂ ਦੀ ਸਹੂਲਤ ਲਈ ਵਾਹਨ, ਲਾਹੌਰ, ਕਰਾਚੀ ਅਤੇ ਬਲੋਚਿਸਤਾਨ ਤੋਂ ਕਰਤਾਰਪੁਰ ਲਈ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ। ਰਾਸ਼ਿਦ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਸੰਭਵ ਬਣਾਉਣ ਲਈ ਪਾਕਿਸਤਾਨ ਆਰਮੀ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਪਾਕਿਸਤਾਨ ਫੌਜ ਨੂੰ ਵੀ ਸਿਹਰਾ ਦਿੱਤਾ।