ਸੁਸ਼ੀਲ ਕੁਮਾਰ ਰਿੰਕੂ ਦੇ 'ਆਪ' 'ਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਹੋ ਸਕਦਾ ਹੈ ਫਾਇਦਾ, ਦੇਖੋ ਇੱਕ ਖਾਸ ਰਿਪੋਰਟ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 6 ਅਪ੍ਰੈਲ 2023 - ਬਾਬੂਸ਼ਾਹੀ ਡਾਟ ਕਾਮ ਤਹਾਨੂੰ ਜਲੰਧਰ ਜ਼ਿਮਨੀ ਚੋਣ ਦੀ ਇੱਕ ਇੱਕ ਜਾਣਕਾਰੀ ਦੇਣ ਲਈ ਵਚਨਬੱਧ ਹੈ ਤੇ ਲਗਾਤਾਰ ਜਲੰਧਰ ਲੋਕ ਸਭਾ ਚੋਣ ਦੀ ਜਾਣਕਾਰੀ ਲਈ ਪੰਜਾਬ ਦੀ ਜਨਤਾ ਨੇ ਬਾਬੂਸ਼ਾਹੀ ਡਾਟ ਕਾਮ ਤੇ ਸਹੀ ਅਤੇ ਸਟਰੀਕ ਜਾਣਕਾਰੀ ਲੈਣ ਲਈ ਮੰਨ ਬਣਾਇਆ ਹੋਇਆ ਹੈ। ਇਸ ਤੋਂ ਪਹਿਲਾਂ ਬਾਬੂਸ਼ਾਹੀ ਡਾਟ ਕਾਮ ਦੇ ਦਰਸ਼ਕਾਂ ਨੂੰ ਦੱਸਿਆ ਸੀ ਜਲੰਧਰ ਕੈਂਟ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਜਗਬੀਰ ਸਿੰਘ ਬਰਾੜ ਨੂੰ ਆਪ ਵਿੱਚ ਸ਼ਾਮਲ ਕੀਤਾ ਹੈ ਉਸ ਦਾ ਵੇਰਵਾ ਪੂਰਾ ਦੱਸਿਆ ਸੀ। ਅੱਜ ਬਾਬੂਸ਼ਾਹੀ ਡਾਟ ਕਾਮ ਦੇ ਦਰਸ਼ਕਾਂ ਨੂੰ ਪੂਰੀ ਸਟਰੀਕ ਜਾਣਕਾਰੀ ਦਿੰਦਿਆਂ ਦੱਸਦੇ ਹਾਂ ਅੱਜ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਿਸ ਦਾ ਨਾਮ ਸੁਸ਼ੀਲ ਕੁਮਾਰ ਰਿੰਕੂ ਹੈ।
ਇਹ ਜਲੰਧਰ ਵੈਸਟ ਤੋਂ 2017 ਤੋਂ 2022 ਤੱਕ ਵਿਧਾਇਕ ਰਹਿ ਚੁੱਕੇ ਹਨ ਤੇ ਇਨ੍ਹਾਂ ਨੇ 2022 ਵਿੱਚ ਵੀ ਜਲੰਧਰ ਵੈਸਟ ਵਿੱਚੋਂ ਕਾਂਗਰਸ ਪਾਰਟੀ ਤੋਂ ਚੋਣ ਲੜੀ ਸੀ ਤੇ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਫਿੰਗਰ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ 4253 ਵੋਟਾਂ ਨਾਲ ਹਰਾ ਦਿੱਤਾ ਸੀ। ਅੱਜ ਜਦੋਂ ਤੋਂ ਹੀ ਸੋਸ਼ਲ ਮੀਡੀਆ ਤੇ ਸੁਸ਼ੀਲ ਕੁਮਾਰ ਰਿੰਕੂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਸਨ ਤਾਂ ਉਸਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੇ ਮੌਕੇ ਤੇ ਚੌਂਕਾ ਮਾਰਦਿਆਂ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਤੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਜਲੰਧਰ ਜ਼ਿਮਨੀ ਚੋਣ ਲਈ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਜੇਕਰ ਜਲੰਧਰ ਵੈਸਟ ਦੇ ਲੋਕਾਂ ਨੇ 2022 ਵਰਗੀ ਆਪਣੀ ਕਾਰਗੁਜ਼ਾਰੀ ਦਿਖਾਈ ਤਾਂ ਮੋਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਆਪਣੀ ਵੋਟ 39213 ਅਤੇ ਸ਼ੀਤਲ ਅੰਗੁਰਾਲ ਦੇ ਉਲਟ ਚੋਣ ਲੜੇ ਸੁਸ਼ੀਲ ਕੁਮਾਰ ਰਿੰਕੂ ਨੂੰ 34960 ਵੋਟਾਂ ਮਿਲੀਆਂ ਸਨ ਜੇਕਰ ਇਨ੍ਹਾਂ ਦੋਵਾਂ ਦੀਆਂ ਵੋਟਾਂ ਦਾ ਜੋੜ ਲਗਾਇਆ ਜਾਵੇ ਤਾਂ 74173 ਵੋਟਾਂ ਟੋਟਲ ਬਣਦੀਆਂ ਹਨ ਪਰ ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਜ਼ਿਆਦਾਤਰ ਵਰਕਰ ਆਪਣੀ ਮਾਂ ਪਾਰਟੀ ਨੂੰ ਛੇਤੀ ਕੀਤੇ ਛੱਡਦੇ ਨਹੀਂ ਤੇ ਕਈ ਲੋਕ ਇੱਕ ਵਿਅਕਤੀ ਵਿਸ਼ੇਸ਼ ਨਾਲ ਜੁੜੇ ਹੋਏ ਹੁੰਦੇ ਹਨ।
ਹੁਣ ਦੇਖਣਾ ਹੋਵੇਗਾ ਜਲੰਧਰ ਵੈਸਟ ਤੋਂ ਸੁਸ਼ੀਲ ਕੁਮਾਰ ਰਿੰਕੂ ਨਾਲ ਕਿੰਨੇ ਕੁ ਲੋਕ ਨਾਲ ਜੁੜੇ ਹੋਏ ਹਨ ਜਾਂ ਕਾਂਗਰਸ ਪਾਰਟੀ ਨਾਲ ਕਿੰਨੇ ਕੁ ਲੋਕ ਜੁੜੇ ਹੋਏ ਹਨ। ਪਰ ਜੇਕਰ ਅੱਜ ਦੀ ਡੇਟ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਲਈ ਆਪਣਾ ਪੂਰਾ ਮੁਕਾਬਲਾ ਬਣਾ ਲਿਆ ਹੈ। ਪਰ ਸੂਤਰ ਇਹ ਵੀ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਤੋਂ ਜਲੰਧਰ ਲੋਕ ਚੋਣ ਲਈ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਹੀ ਹੋ ਸਕਦੇ ਹਨ। ਇੱਕ ਗੱਲ ਦੱਸਣਯੋਗ ਹੋਰ ਹੈ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਦੇ ਅਧੀਨ ਆਉਂਦੇ ਦੋ ਹਲਕਿਆਂ ਵਿੱਚੋਂ 2 ਵੱਡੇ ਲੀਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਲਏ ਹਨ ਤੇ ਮੁਕਾਬਲਾ ਪੂਰਾ ਫਸਵਾਂ ਕਰ ਲਿਆ ਹੈ।