ਜਲੰਧਰ ਜ਼ਿਮਨੀ ਚੋਣਾਂ ਹਲਕੇ ਦੇ ਦਰਜਣਾਂ ਸਰਪੰਚ, ਪੰਚ, ਲੰਬੜਦਾਰ, ਬਲਾਕ ਸੰਮਤੀ ਮੈਂਬਰਾਂ ਸਮੇਤ ਅਨੇਕਾਂ ਲੋਕ ਹੋਏ 'ਆਪ' 'ਚ ਸ਼ਾਮਿਲ
- ਸ਼ਾਹਕੋਟ ਵਾਸੀਆਂ ਦੇ ਸਿਆਸੀ ਧਮਾਕੇ ਨੇ ਰਵਾਇਤੀ ਪਾਰਟੀਆਂ ਨੂੰ ਛੇੜੀ ਕੰਬਣੀ
- ਹਲਕੇ ਦੇ ਦਰਜਣਾਂ ਸਰਪੰਚ,ਪੰਚ, ਲੰਬੜਦਾਰ, ਬਲਾਕ ਸੰਮਤੀ ਮੈਂਬਰਾਂ ਸਮੇਤ ਅਨੇਕਾਂ ਲੋਕ ਹੋਏ 'ਆਪ ਵਿੱਚ ਸ਼ਾਮਿਲ
- ਭ੍ਰਿਸ਼ਟਾਚਾਰ ਨਾਲ ਲਿੱਬੜੀਆਂ ਰਵਾਇਤੀ ਪਾਰਟੀਆਂ ਨੂੰ ਨਕਾਰ ਚੁੱਕੇ ਹਨ ਜਲੰਧਰ ਵਾਸੀ- ਰਾਣਾ ਹਰਦੀਪ ਸਿੰਘ
ਜਲੰਧਰ, 4 ਮਈ 2023 - ਜਲੰਧਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਹਲਕਾ ਸ਼ਾਹਕੋਟ ਦੇ ਵਾਸੀਆਂ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਸਿਆਸੀ ਪਾਰਟੀਆਂ ਨੂੰ ਉਸ ਵੇਲੇ ਕੰਬਣੀ ਛੇੜ ਦਿੱਤੀ ਜਦ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਲਕੇ ਦੇ ਦਰਜਣਾਂ ਪੰਚਾਂ-ਸਰਪੰਚਾਂ, ਲੰਬੜਦਾਰਾਂ, ਬਲਾਕ ਸੰਮਤੀ ਮੈਂਬਰਾਂ ਸਮੇਤ ਅਨੇਕਾਂ ਲੋਕ 'ਆਪ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ 'ਆਪ ਆਗੂ ਰਾਣਾ ਹਰਦੀਪ ਸਿੰਘ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਇਨ੍ਹਾਂ ਸ਼ਾਮਿਲ ਹੋਏ ਆਗੂਆਂ ਵਿੱਚ ਹਲਕੇ ਦੇ 48 ਸਰਪੰਚ, 83 ਪੰਚ, 45 ਲੰਬੜਦਾਰ, 5 ਬਲਾਕ ਸੰਮਤੀ ਮੈਂਬਰ, 3 ਐੱਮਸੀ, 2 ਸਾਬਕਾ ਬਲਾਕ ਸੰਮਤੀ ਚੈਅਰਮੈਨ, 3 ਸਾਬਕਾ ਪ੍ਰਧਾਨ ਸਹਿਕਾਰੀ ਸਭਾ, 46 ਸਾਬਕਾ ਸਰਪੰਚ, 1 ਬੈਂਕ ਡਾਇਰੈਕਟਰ ਜਲੰਧਰ, 4 ਸਾਬਕਾ ਐੱਮਸੀ ਅਤੇ ਬਾਕੀ ਸ਼ਾਮਿਲ ਹਨ।
ਉਪਰੋਕਤ ਸਭ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਦਿਨੋਂ-ਦਿਨ ਲੋਕਾਂ ਦੇ 'ਆਪ ਵਿੱਚ ਵੱਧਦੇ ਭਰੋਸੇ ਨੇ ਸਾਬਿਤ ਕਰ ਦਿੱਤਾ ਹੈ ਕਿ ਜਲੰਧਰ ਵਾਸੀ ਭ੍ਰਿਸ਼ਟਾਚਾਰ ਨਾਲ ਲਿੱਬੜੀਆਂ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਚੁੱਕੇ ਹਨ। ਲੋਕਾਂ ਦਾ ਇਹ ਪਿਆਰ ਅਤੇ ਭਰੋਸਾ ਹੀ ਸੰਸਦ ਵਿੱਚ ਰਿੰਕੂ ਦੇ ਰੂਪ ਵਿੱਚ ਜਲੰਧਰ ਵਾਸੀਆਂ ਦੀ ਆਵਾਜ਼ ਬਣੇਗਾ।