ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਆਪਣੇ ਵਾਅਦੇ ਨਿਭਾਏ: ਸੁਖਬੀਰ ਬਾਦਲ
ਪ੍ਰਮੋਦ ਭਾਰਤੀ
ਆਦਮਪੁਰ, 7 ਮਈ,2023 - ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਪਿਛਲੀਆਂ ਅਕਾਲੀ ਸਰਕਾਰਾਂ ਨੇ ਜਲੰਧਰ ਵਾਸਤੇ ਵੱਧ ਤੋਂ ਵੱਧ ਕਾਰਜ ਕੀਤੇਹਨ ਤੇ ਉਹਨਾਂ ਨੇ ਪਿਛਲੀ ਕਾਂਗਰਸ ਸਰਕਾਰ ਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਇਸ ਹਲਕੇ ਖਿਲਾਫ ਕੰਮ ਕਰਨ ਦੇ ਦੋਸ਼ ਲਗਾਏ।
ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਭਰਵੀਂਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਪ੍ਰਮੁੱਖ ਪ੍ਰਾਜੈਕਟ ਜੋ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਹਲਕੇ ਵਾਸਤੇ ਉਲੀਕੇ ਗਏ, ਅਗਲੀਆਂ ਸਰਕਾਰਾਂ ਨੇ ਮੁਕੰਮਲ ਨਹੀਂ ਕੀਤੇ। ਉਹਨਾਂ ਕਿਹਾ ਕਿ ਪੀ ਆਈ ਐਮ ਐਸ, ਆਦਮਪੁਰ ਹਵਾਈ ਅੱਡਾ, ਪੰਜਾਬ ਸਪੋਰਟਸ ਇੰਸਟੀਚਿਊਟ ਅਤੇ ਪੁਸ਼ਪਾ ਗੁਜਰਾਤ ਸਾਇੰਸ ਸਿਟੀ ਸਮੇਤ ਇਹ ਸਾਰੇ ਪ੍ਰਾਜ਼ਕੇਟ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਮੁਕੰਮਲ ਕੀਤੇ ਗਏ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਸੜਕਾਂ, ਫਲਾਈ ਓਵਰ, ਸੀਵਰੇਜ ਤੇ ਹੋਰ ਪ੍ਰਾਜੈਕਟ ਮੁਕੰਮਲ ਕਰਨ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਲਕੇ ਵਿਚ ਮੈਰੀਟੋਰੀਅਸ ਸਕੂਲ ਵੀ ਸਥਾਪਿਤ ਕੀਤੇ ਗਏ ਸਨ।
ਡਾ. ਸੁੱਖੀ ਨੇ ਜ਼ੋਰਦੇ ਕੇ ਕਿਹਾ ਕਿ ਅਕਾਲੀ ਦਲ ਦਾ ਆਪਣੇ ਵਾਅਦੇ ਪੂਰੇ ਕਰਨ ਦਾ ਇਤਿਹਾਸ ਰਿਹਾਹੈ। ਉਹਨਾਂ ਕਿਹਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਸ 1997 ਵਿਚ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ ਮੁਫਤ ਬਿਜਲੀ ਦਾ ਵਾਅਦਾ ਕੀਤਾ ਸੀ ਤਾਂ ਉਸ ਵੇਲੇ ਨਵੀਂ ਸਰਕਾਰ ਨੇ ਪਲੇਠੀ ਕੈਬਨਿਟ ਮੀਟਿੰਗ ਵਿਚ ਇਹ ਵਾਅਦਾ ਨਿਭਾਇਆ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਅਕਾਲੀ ਸਰਕਾਰ ਨੇ ਆਟਾ ਦਾਲ ਸਕੀਮ, ਸ਼ਗਨ ਸਕੀਮ ਤੇ ਹੋਰ ਸਕੀਮਾਂ ਦੇ ਵਾਅਦੇ ਨਿਭਾਏ ਜਦੋਂ ਕਿ ਬਦਲੇ ਵਿਚ ਕਾਂਗਰਸ ਸਰਕਾਰ ਤੇ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਵਿਸਾਰ ਦਿੱਤੇ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਕੋਈ ਅਜਿਹਾ ਵਾਅਦਾ ਨਾ ਕਰਨ ਜਿਹੜਾ ਉਹ ਨਿਭਾਅ ਨਾ ਸਕਣ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੀ ਜ਼ੁਬਾਨ ’ਤੇ ਕਾਇਮ ਰਿਹਾਹੈ ਤੇ ਪਾਰਟੀ ਨੇ ਹਮੇਸ਼ਾ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਸਮੇਤ ਕੀਤਾ ਹਰ ਵਾਅਦਾ ਨਿਭਾਇਆਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਸੁੱਖੀ ਲਈ ਵੋਟਾਂ ਪਾਉਣ ਅਤੇ ਕਿਹਾ ਕਿ ਅਜਿਹਾ ਸਿਆਸਤ ਵਿਚ ਪਾਰਦਸ਼ਤਾ ਵਾਸਤੇ ਵੀ ਜ਼ਰੂਰੀਹੈ ਅਤੇ ਕਿਹਾ ਕਿ ਸਿਆਸਤ ਵਿਚ ਪਾਰਦਸ਼ਤਾ ਜ਼ਰੂਰੀਹੈ ਤੇ ਕਿਹਾ ਕਿ ਇਸ ਸਦਕਾ ਹੀ ਭ੍ਰਿਸ਼ਟਾਚਾਰ ਦੇ ਦੌਰ ਦਾ ਅੰਤ ਹੋਵੇਗਾ। ਉਹਨਾਂ ਕਿਹਾ ਕਿ ਇਸੇ ਸਦਕਾ ਵੰਡ ਪਾਊ ਰਾਜਨੀਤੀ ਦਾ ਅੰਤ ਹੋਵੇਗਾ ਜੋ ਸਮਾਜ ਵਿਚ ਆਪਸੀ ਰਿਸ਼ਤਿਆਂ ’ਤੇ ਫਰਕ ਪਾ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾ ਤੇ ਖਾਸ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਹਨ ਜਿਸ ਕਾਰਨ ਕੋਈ ਵੀ ਪੰਜਾਬ ਵਿਚ ਨਿਵੇਸ਼ ਕਰਨ ਵਾਸਤੇ ਤਿਆਰ ਨਹੀਂ ਹੈ ਤੇ ਘਰੇਲੂ ਨਿਵੇਸ਼ਕ ਵੀ ਹੋਰ ਰਾਜਾਂ ਵਿਚ ਨਿਵੇਸ਼ ਕਰਨ ਵਾਸਤੇ ਉਤਸੁਕ ਹਨ।
ਇਸ ਮੌਕੇ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਤੋਂ ਚੌਕਸ ਰਹਿਣ ਜਿਸਨੇ ਨਾ ਸਿਰਫ ਹਲਕੇ ਵਾਸਤੇ ਕੁਝ ਕੀਤਾ ਹੈ ਬਲਕਿ ਉਸਨੇ ਹਲਕੇ ਵਿਚ ਅਨੁਸੂਚਿਤ ਜਾਤੀ ਵਰਗ ਦੇ ਹਰ ਵਿਅਕਤੀ ਦਾ ਅਪਮਾਨ ਕੀਤਾ ਹੈ।ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਪਾਰਟੀ ਨੇ ਰਾਖਵਾਂਕਰਨ ਨੀਤੀ ਲਾਗੂ ਕਰਨ ਦੇ ਰਾਹ ਵਿਚ ਅੜਿਕੇ ਖੱੜੇ ਕੀਤੇ ਹਨ।