ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ 80 ਪਰਿਵਾਰ 'ਆਪ' ਵਿੱਚ ਸ਼ਾਮਲ
.....'ਆਪ' ਆਗੂ ਅਨਮੋਲ ਗਗਨ ਮਾਨ ਨੇ ਕਰਵਾਇਆ ਪਾਰਟੀ ਵਿੱਚ ਸ਼ਾਮਲ, ਕੀਤਾ ਸਵਾਗਤ
.....ਪੁਰਾਣੀਆਂ ਰਿਵਾਇਤੀ ਪਾਰਟੀਆਂ ਨੇ ਮਿਹਨਤਕਸ਼ ਲੋਕਾਂ ਦੇ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜੇ ਨਹੀਂ ਹੋਣ ਦਿੱਤਾ: ਅਨਮੋਲ ਗਗਨ ਮਾਨ
ਜਲੰਧਰ, 23 ਅਪਰੈਲ 2023 - ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੀ ਮਾਨ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਪ੍ਰਭਾਵਿਤ ਹੋਕੇ ਜਲੰਧਰ ਕੈਂਟ ਹਲਕੇ ਤੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਲਗਪਗ 80 ਪਰਿਵਾਰ 'ਆਪ' ਵਿੱਚ ਸ਼ਾਮਲ ਹੋ ਗਏ। ਜਲੰਧਰ ਕੈਂਟ ਹਲਕੇ ਦੇ ਪਿੰਡ ਜਮਸ਼ੇਰ ਖ਼ਾਸ ਵਿਖੇ 'ਆਪ' ਲੀਡਰ ਅਨਮੋਲ ਗਗਨ ਮਾਨ ਅਤੇ ਐਮਐਲਏ ਰਾਜਿੰਦਰ ਕੌਰ ਸ਼ੀਨਾ ਨੇ ਇਨ੍ਹਾਂ 80 ਪਰਿਵਾਰਾਂ ਦੇ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ।
ਇਸ ਮੌਕੇ 'ਆਪ' ਲੀਡਰ ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਬਾਸੀ, ਗੁਰਵਿੰਦਰ ਸਿੰਘ ਸ਼ੇਰਗਿੱਲ, ਸੁਰਿੰਦਰ ਸਿੰਘ ਸੋਢੀ ਅਤੇ ਜਗਬੀਰ ਸਿੰਘ ਬਰਾੜ ਸਮੇਤ ਸਤਨਾਮ ਸਿੰਘ ਜਲਵਾੜਾ (ਚੇਅਰਮੈਨ) ਅਤੇ ਬਲਬੀਰ ਸਿੰਘ ਪੰਨੂੰ (ਚੇਅਰਮੈਨ) ਬੜੀ ਸੁਲੇਮਾਨੀ, ਅਮਰੀਕ ਸਿੰਘ ਬਰਾੜ ਵੀ ਮੌਜੂਦ ਸਨ।
'ਆਪ' ਵਿੱਚ ਸ਼ਾਮਲ ਹੋਏ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਪਰਿਵਾਰਾਂ ਵਿੱਚ ਨੀਲਮ ਰਾਣੀ ਪੰਚ, ਅਮਰਦੀਪ ਸਿੰਘ ਨੰਬਰਦਾਰ, ਗੁਰਵਿੰਦਰ, ਮੰਨੀ, ਸਾਹਿਬ, ਦਲਜੀਤ, ਜਗਤਾਰ ਸਹੋਤਾ, ਮੰਨੀ ਭੱਟੀ, ਰਜਤ ਗਿੱਲ, ਵਰਿੰਦਰ ਭੱਟੀ, ਪ੍ਰਤਾਪ, ਕੰਵਲਜੀਤ, ਸੂਰਜ, ਗੱਜਣ, ਦਿਲਪ੍ਰੀਤ, ਸੁਨੀਲ, ਸਤਿਨਾਮ ਸਿੰਘ, ਮਾਸਟਰ ਪਿਆਰੇ ਲਾਲ, ਰਾਮ ਸਰੂਪੰ, ਡਾਕਟਰ ਜਸਵਿੰਦਰ ਸਿੰਘ ਸਮਰਾ, ਜਸਵੀਰ ਸਿੰਘ ਸਮਰਾ ਅਤੇ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।
'ਆਪ' ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ 'ਆਪ' ਸਰਕਾਰ ਵੱਲੋਂ ਸੂਬੇ ਵਿੱਚ ਲਾਗੂ ਕੀਤੀਆਂ ਲੋਕ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਜਲੰਧਰ ਜ਼ਿਮਨੀ ਚੋਣ ਵਿੱਚ 'ਆਪ' ਨੂੰ ਪੂਰਾ ਸਮਰਥਨ ਦਿੰਦੇ ਹੋਏ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਦਾਅਵਾ ਕੀਤਾ। ਇਸ ਮੌਕੇ 'ਆਪ' ਲੀਡਰ ਅਨਮੋਲ ਗਗਨ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਪੁਰਾਣੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਦੀ ਘਾਟ ਦੇ ਕਾਰਨ ਮਿਹਨਤੀ ਲੋਕਾਂ ਦਾ ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕਿਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਪੈਸੇ ਦੀ ਘਾਟ ਨਹੀਂ ਸੀ, ਪਰ ਪੁਰਾਣੀਆਂ ਸਰਕਾਰਾਂ ਨੇ ਤਾਣਾ-ਬਣਾ ਹੀ ਅਜਿਹਾ ਬੁਣਿਆ ਹੋਇਆ ਸੀ ਸੂਬੇ ਨੂੰ ਤਰੱਕੀ ਨਸੀਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਹੈ ਅਤੇ ਆਮ ਲੋਕਾਂ ਸਮੇਤ ਸੂਬੇ ਦੀ ਭਲਾਈ ਲਈ ਨਵੀਂਆਂ ਨਵੀਂਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ਅਤੇ ਲਾਗੂ ਵੀ ਕੀਤੀਆਂ ਜਾ ਰਹੀਆਂ ਹਨ।