ਡੀਲਾਈਟ ਇੰਡਸਟਰੀਜ਼, ਇੰਜੀਨੀਅਰਿੰਗ ਅਤੇ ਗਦਾਈਪੁਰ ਇੰਡਸਟਰੀਅਲ ਐਸੋਸੀਏਸ਼ਨ ਨੇ ਜਲੰਧਰ ਜ਼ਿਮਨੀ ਚੋਣ 'ਚ 'ਆਪ' ਨੂੰ ਦਿੱਤਾ ਸਮਰਥਨ
ਸਨਅਤੀ ਤੇ ਵਪਾਰੀ, ਉਦਯੋਗ ਪੱਖੀ ਪੰਜਾਬ ਸਰਕਾਰ ਕਾਰਨ 'ਆਪ' ਦਾ ਕਰ ਰਹੇ ਸਮਰਥਨ: ਸੁਸ਼ੀਲ ਰਿੰਕੂ
ਇਸ ਮੌਕੇ 'ਤੇ 400 ਲੋਕ ਹੋਏ 'ਆਪ' 'ਚ ਸ਼ਾਮਲ ਅਤੇ ਸੁਸ਼ੀਲ ਰਿੰਕੂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਕੀਤਾ ਵਾਅਦਾ
ਜਲੰਧਰ, 21 ਅਪ੍ਰੈਲ 2023: ਆਮ ਆਦਮੀ ਪਾਰਟੀ (ਆਪ) ਨੂੰ ਜਲੰਧਰ ਵਿੱਚ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ ਦਾ ਵੀ ਲਗਾਤਾਰ ਸਮਰਥਨ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਡੀਲਾਈਟ ਇੰਡਸਟਰੀਜ਼, ਇੰਜੀਨੀਅਰਿੰਗ ਇੰਡਸਟਰੀਅਲ ਐਸੋਸੀਏਸ਼ਨ ਅਤੇ ਗਦਾਈਪੁਰ ਇੰਡਸਟਰੀਅਲ ਐਸੋਸੀਏਸ਼ਨ ਨੇ 'ਆਪ' ਨੂੰ ਆਪਣਾ ਸਮਰਥਨ ਦੇ ਦਿੱਤਾ ਅਤੇ ਪਾਰਟੀ ਲੀਡਰਸ਼ਿਪ ਨੂੰ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਭਰੋਸਾ ਦਿੱਤਾ।
'ਆਪ' ਉਮੀਦਵਾਰ ਸੁਸ਼ੀਲ ਰਿੰਕੂ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਚੇਅਰਮੈਨ, ਦਿਨੇਸ਼ ਢੱਲ ਹਲਕਾ ਇੰਚਾਰਜ ਉੱਤਰੀ, ਅਮਿਤ ਢੱਲ ਅਤੇ ਸ਼ਿਵਨਾਥ ਸਿੰਘ ਸ਼ਿਬੂ ਨੇ ਡੀਲਾਈਟ ਇੰਡਸਟਰੀਜ਼ ਵੱਲੋਂ ਇੰਜੀਨੀਅਰਿੰਗ ਇੰਡਸਟਰੀਅਲ ਐਸੋਸੀਏਸ਼ਨ ਆਫ਼ ਇੰਡੀਆ ਦੀ ਮੌਜੂਦਗੀ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਚੇਅਰਮੈਨ ਸੁਨੀਲ ਸ਼ਰਮਾ, ਪ੍ਰਧਾਨ ਗੁਰਚਰਨ ਸਿੰਘ ਅਤੇ ਗਦਾਈਪੁਰ ਇੰਡਸਟਰੀਅਲ ਐਸੋਸੀਏਸ਼ਨ ਦੇ ਚੇਅਰਮੈਨ ਜੇਬੀਐਸ ਚੌਧਰੀ, ਪ੍ਰਧਾਨ ਮੁਨੀਸ਼ ਗੁਪਤਾ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ 400 ਲੋਕ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਲਈ ਸਮਰਥਨ ਦੇਣ ਦਾ ਵਾਅਦਾ ਕੀਤਾ।
ਤਿੰਨੋਂ ਐਸੋਸੀਏਸ਼ਨਾਂ ਅਤੇ ਉਨ੍ਹਾਂ ਦੇ ਮੈਂਬਰਾਂ ਨੇ 'ਆਪ' ਲੀਡਰਸ਼ਿਪ ਨੂੰ ਭਰੋਸਾ ਦਿੱਤਾ ਕਿ ਉਹ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾ ਦੇਣਗੇ। ਸਾਰੀਆਂ ਐਸੋਸੀਏਸ਼ਨਾਂ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਖੇਤਰ ਲਈ ਇਨਵੈੱਸਟ ਪੰਜਾਬ ਵਰਗੀਆਂ ਪਹਿਲਕਦਮੀਆਂ ਤੋਂ ਬਹੁਤ ਪ੍ਰਭਾਵਿਤ ਹੋਈਆਂ ਅਤੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜੋ ਇੱਥੋਂ ਦੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਵਿੱਚ ਦਿਲਚਸਪੀ ਰੱਖਦੀ ਹੈ।
ਇਸ ਮੌਕੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਡੀਲਾਈਟ ਇੰਡਸਟਰੀਜ਼, ਇੰਜਨੀਅਰਿੰਗ ਇੰਡਸਟਰੀਅਲ ਐਸੋਸੀਏਸ਼ਨ ਅਤੇ ਗਦਾਈਪੁਰ ਇੰਡਸਟਰੀਅਲ ਐਸੋਸੀਏਸ਼ਨ ਦੇ ਮੁਖੀਆਂ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗ ਪੱਖੀ ਹੈ। ਜਿਸ ਕਾਰਨ ਸਾਨੂੰ ਜਲੰਧਰ ਦੇ ਵਪਾਰੀਆਂ, ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵੱਲੋਂ ਅਜਿਹਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਅਤੇ ਉਦਯੋਗਿਕ ਖੇਤਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਆਸਾਨ ਕਰਨ ਲਈ ਹੋਰ ਬਿਹਤਰ ਕਦਮ ਚੁੱਕਦੀ ਰਹੇਗੀ।
ਇਸ ਮੌਕੇ ਰਾਜੀਵ ਜੈਰਥ, ਰਾਜੇਂਦਰ ਮਹਿਤਾ, ਵਿਜੇ ਕੁਮਾਰ ਅਰੋੜਾ, ਰਵੀ ਸ਼ਰਮਾ, ਮਨਿੰਦਰ ਸ਼ਰਮਾ, ਚੰਦਰ ਸ਼ੇਖਰ, ਵਿਸ਼ਾਲ, ਹਿਮਾਂਸ਼ੂ, ਅੰਕੁਰ ਕੋਹਲੀ, ਸੂਰਜ ਸਿੰਘ, ਪਰਗਟ ਸਿੰਘ, ਸ਼ਰਨਜੀਤ ਸੰਜੇ ਉੱਪਲ ਅਤੇ ਪੰਕਜ ਆਹੂਜਾ ਵੀ ਮੌਜੂਦ ਸਨ ਜਿਨ੍ਹਾਂ ਨੇ ਆਗਾਮੀ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।