'ਆਪ' ਦੀਆਂ ਨੀਤੀਆਂ ਤੋਂ ਪ੍ਰਭਾਵਿਤ ਵੱਡੀ ਗਿਣਤੀ ਵਿੱਚ ਭਾਜਪਾ ਯੂਥ ਵਿੰਗ ਦੇ ਅਹੁਦੇਦਾਰਾਂ 'ਤੇ ਮੈਂਬਰਾਂ ਨੇ 'ਆਪ' ਦਾ ਝਾੜੂ ਫੜ੍ਹਿਆ
- 'ਆਪ' ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ, ਕੀਤਾ ਸਵਾਗਤ
- ਇਮਾਨਦਾਰੀ 'ਤੇ ਮਿਹਨਤ ਨਾਲ ਸੂਬੇ ਦੀ ਭਲਾਈ ਵਿੱਚ ਵਿਸ਼ਵਾਸ ਰੱਖਣ ਵਾਲੇ ਹੋਰ ਲੀਡਰਾਂ 'ਤੇ ਆਮ ਲੋਕਾਂ ਦਾ ਪਾਰਟੀ ਵਿੱਚ ਸਵਾਗਤ: ਹਰਚੰਦ ਸਿੰਘ ਬਰਸਟ
ਜਲੰਧਰ, 30 ਅਪਰੈਲ 2023 - ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਵੱਡੀ ਗਿਣਤੀ ਵਿੱਚ ਭਾਜਪਾ ਦੇ ਯੂਥ ਵਿੰਗ ਦੇ ਅਹੁਦੇਦਾਰ ਅਤੇ ਮੈਂਬਰ 'ਆਪ' ਵਿੱਚ ਸ਼ਾਮਲ ਹੋ ਗਏ। ਇਥੇ ਬੈਸਟ ਵੈਸਟਰਨ ਪਲੱਸ ਹੋਟਲ ਵਿਖੇ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਪੰਜਾਬ ਸਟੇਟ ਸਕੱਤਰ ਰਾਜਵਿੰਦਰ ਕੌਰ ਥਿਆੜਾ, ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਭਾਜਪਾ ਯੂਥ ਵਿੰਗ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ 'ਆਪ' ਦਾ ਲੜ ਫੜ੍ਹਿਆ। ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਯੂਥ ਵਿੰਗ ਦੇ ਅਹੁਦੇਦਾਰਾਂ 'ਤੇ ਮੈਂਬਰਾਂ ਨੂੰ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਹਨਾਂ ਦਾ ਸਵਾਗਤ ਕੀਤਾ।
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਵਰਗੇ ਹੋਰ ਉੱਘੇ ਲੀਡਰਾਂ ਅਤੇ ਆਮ ਲੋਕਾਂ ਦਾ ਪਾਰਟੀ ਵਿੱਚ ਦਿਲ ਖੋਲ ਕੇ ਸਵਾਗਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆ ਨੀਤੀਆ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਅਤੇ ਹੋਰ ਨਵੇਂ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਆਪਣੇ ਦਿਲਾਂ ਵਿਚ 'ਤੇ ਪਾਰਟੀ ਵਿਚ ਪੂਰੀ ਥਾਂ ਦੇਵਾਂਗੇ' 'ਤੇ ਹਰ ਵਰਗ ਤੇ ਲੋਕਾਂ ਨੂੰ ਨਾਲ ਲੇ ਕੇ ਚਲਣਗੇ।
ਆਮ ਆਦਮੀ ਪਾਰਟੀ ਦਾ ਲੜ ਫੜ੍ਹਨ ਵਾਲੇ ਲਗਪਗ 40 ਤੋਂ ਵੱਧ ਭਾਜਪਾ ਦੇ ਯੂਥ ਵਿੰਗ ਦੇ ਅਹੁਦੇਦਾਰਾਂ 'ਤੇ ਮੈਂਬਰਾਂ ਵਿੱਚ ਯੁਵਾ ਮੋਰਚਾ ਮੰਡਲ ਟੀਮ ਤੋਂ ਪ੍ਰਧਾਨ ਸਨੀ ਭਗਤ, ਮੀਤ ਪ੍ਰਧਾਨ ਰਵੀ, ਜਨਰਲ ਸਕੱਤਰ ਚੰਦਨ ਸਮੇਤ ਸਾਜਨ, ਵਿਕੀ, ਦੀਪਕ, ਰਜਤ, ਕਰਨ, ਲਾਡੀ, ਦਿਨੇਸ਼, ਸਮੀਰ ਅਤੇ ਓਬੀਸੀ ਮੋਰਚਾ ਮੰਡਲ ਤੋ ਖਜਾਨਚੀ ਰਾਹੁਲ ਕਸ਼ਯਪ, ਮੰਡਲ ਪ੍ਰਧਾਨ ਰਜਤ ਕਸ਼ਯਪ, ਬੂਥ ਵਾਈਸ ਪ੍ਰਧਾਨ ਸਤ ਪਰਕਾਸ਼, ਮੰਡਲ ਮੀਤ ਪ੍ਰਧਾਨ ਪਾਵਨ ਵਰਮਾ, ਕਾਰਜਕਾਰੀ ਮੈਂਬਰ ਪਾਰਸ, ਰਾਜਿੰਦਰ ਕੁਮਾਰ ਸੋਸ਼ਲ ਮੀਡੀਆ ਇੰਚਾਰਜ ਜਲੰਧਰ ਵੈਸਟ, ਕੀਮਤੀ ਲਾਲ ਭਗਤ ਮੀਤ ਮੰਡਲ ਪ੍ਰਧਾਨ , ਰਾਜਮਾਂਨ ਭਗਤ ਸਕੱਤਰ, ਸੰਦੀਪ ਬਿੱਲਾ ਵਾਰਡ ਪ੍ਰਧਾਨ, ਬਿਸ਼ਨ ਲਾਲ ਸੀਨੀਅਰ ਲੀਡਰ, ਰਮੇਸ਼, ਹਰਸ਼, ਸ਼ਾਮ ਲਾਲ, ਬੱਬਲੂ ,ਕੁਲਦੀਪ ਭਗਤ ਮੀਤ ਪ੍ਰਧਾਨ ਮੰਡਲ 11, ਸੰਦੀਪ ਕੁਮਾਰ, ਗੋਲਡੀ ਭਗਤ ਸ਼ਕਤੀ ਕੇਂਦਰ ਪ੍ਰਧਾਨ ,ਰਾਜ ਕੁਮਾਰ ਸ਼ਕਤੀ ਕੇਂਦਰ, ਸੀਨੀਅਰ ਲੀਡਰ ਡਾਕਟਰ ਕੁਲਦੀਪ, ਮੰਗਲ ਦਾਸ,ਵਿਜੈ, ਕਾਕਾ 'ਤੇ ਹੋਰ ਕਈ ਨਵੇਂ ਸਾਥੀ ਸ਼ਾਮਿਲ ਸਨ।