ਜਲੰਧਰ ਜ਼ਿਮਣੀ ਚੋਣ ਦੇ ਵੋਟਿੰਗ ਦੌਰਾਨ ਬਾਹਰੀ ਹਲਕਿਆਂ ਤੋਂ ਆਉਣ ਵਾਲੇ ਵਿਅਕਤੀਆਂ ਤੇ ਹੋਵੇ ਸਖ਼ਤ ਕਾਰਵਾਈ - ਰਾਜ ਕੁਮਾਰ ਵੇਰਕਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 10 ਮਈ 2023 - ਜਲੰਧਰ ਵਿੱਚ ਹੋ ਰਹੀ ਜ਼ਿਮਨੀ ਚੋਣਾਂ ਜੋ ਲਗਾਤਾਰ ਹੀ ਕਾਂਗਰਸੀ ਅਕਾਲੀ ਅਤੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿੱਚ ਭਿੜੇ ਹੋਏ ਨਜ਼ਰ ਆ ਰਹੇ ਹਨ ਤੇ ਕਾਂਗਰਸ ਤੇ ਅਕਾਲੀ ਦਲ ਅਤੇ ਬੀਜੇਪੀ ਦੇ ਵਰਕਰਾਂ ਦੇ ਦੋਸ਼ ਹੈ ਕਿ ਆਮ ਆਦਮੀ ਪਾਰਟੀ ਬਾਹਰੋਂ ਹਲਕਿਆਂ ਤੋਂ ਵਰਕਰ ਲਿਆ ਕੇ ਪੋਲਿੰਗ ਬੂਥਾਂ ਤੇ ਬਠਾ ਰਹੀ ਹੈ। ਇਸ ਕਰਕੇ ਬਾਕੀ ਪਾਰਟੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ।
ਉਸ ਦੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਕਈ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਸ ਦੇ ਚੱਲਦੇ ਭਾਜਪਾ ਦੇ ਪੰਜਾਬ ਤੋਂ ਵਾਈਸ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਵਿਖੇ ਹੋ ਰਹੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਆਪਣੇ 92 ਹਲਕਿਆਂ ਤੋਂ ਆਪਣੇ ਕੁਝ ਸਾਥੀ ਬੁਲਾ ਕੇ ਜਲੰਧਰ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਜਲੰਧਰ ਪੁਲਸ ਅਤੇ ਚੋਣ ਕਮਿਸ਼ਨ ਆਪ ਸਰਕਾਰ ਦਾ ਸਾਥ ਦੇ ਰਹੀ ਹੈ। ਜਿਸਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਹਜੇ ਵੀ ਬਾਹਰੀ ਹਲਕਿਆਂ ਤੋਂ ਬੰਦੇ ਵੋਟਿੰਗ ਦੌਰਾਨ ਪਾਏ ਗਏ ਤਾਂ ਇਸ ਦੇ ਖਲਾਫ ਉਹ ਦਿੱਲੀ ਵਿਖੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਅਜਿਹੇ ਲੋਕਾਂ ਦੇ ਮਾਮਲੇ ਵੀ ਦਰਜ ਕਰਵਾਉਣਗੇ।