ਕਣਕ ਦੀ ਫਸਲ ਲਈ ਮੰਡੀਆਂ ਚ ਯੋਗ ਪ਼੍ਰਬੰਧ ਕੀਤੇ ਜਾਣ- ਰਵੀਇੰਦਰ ਸਿੰਘ
ਕੋਰੋਨਾ ਤੋਂ ਬਚਣ ਲਈ ਲੋਕ ਘਰਾਂ ਵਿਚ ਗੁਰਬਾਣੀ ਨਾਲ ਜੁੜਣ-ਰਵੀਇੰਦਰ ਸਿੰਘ
ਸਨਅਤਕਾਰਾਂ,ਕਿਸਾਨਾਂ ਤੇ ਆਂਮ ਵਰਗ ਦੀਆਂ ਬੈਂਕ ਕਿਸ਼ਤਾਂ ਮੁਲਤਵੀ ਕੀਤੀਆਂ ਜਾਣ
ਅਮ੍ਰਿਤਸਰ 26 ਮਾਰਚ 2020: ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੇੰਦਰ ਸਰਕਾਰ ਤੋ ਪੰਜਾਬ ਨੂੰ ਵਿਸ਼ੇਸ ਆਰਥਿਕ ਪੈਕੇਜ ਦੇਣ ਦੀ ਮµਗ ਕੀਤੀ ਹੈ । ਪੰਜਾਬ ਸਰਹੱਦੀ ਸੂਬਾ ਹੈ ਜਿਸ ਨੇ ਲµਬਾ ਸਮਾਂ ਸੰਤਾਪ ਹੰਢਾਇਆਂ ਹੈ। ਪੰਜਾਬ ਖੇਤੀ ਪ਼੍ਰਧਾਨ ਸੂਬਾ ਹੈ।ਕਿਸੇ ਸਮੇਂ ਦੇਸ਼ ਦਾ ਨੰਬਰ ਇਕ ਤੇ ਖੁਸ਼ਹਾਲ ਸੂਬੇ ਦਾ ਕਰਜ਼ਾਈ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।ਅਸ਼ਾਂਤ ਹਲਾਤਾਂ ਦਾ ਝੰਬਿਆ ਪੰਜਾਬ, ਹੁਣ ਕੋਰੋਨਾ ਦੀ ਮਾਰ ਹੇਠ ਹੈ ।ਇਸ ਦੀ ਆਰਥਕ ਹਾਲਤ ਹੋਰ ਬਦਤਰ ਹੋਣ ਦੀ ਸੰਭਾਵਨਾਂ ਹੈ । ਪੰਜਾਬ ਸਿਰ ਅਸ਼ਾਂਤ ਸਮੇਂ ਦਾ ਕਰਜਾ ਵੀ ਹੈ , ਜਿਸ ਕਾਰਨ ਇਸ ਨੂੰ ਵਿਆਜ ਦੀਆਂ ਕਿਸ਼ਤਾਂ ਦੇਣੀਆਂ ਪੈ ਰਹੀਆਂ ਹਨ॥ ਸ ਰਵੀਇੰਦਰ ਸਿੰਘ ਨੇ ਪ਼੍ਰੈਸ ਬਿਆਨ ਜਾਰੀ ਕਰਦਿਆਂ ,ਉਨਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਰਮਵਾਰ ਅਪੀਲ ਕੀਤੀ ਕਿ ਉਹ ਸਨਅਤਕਾਰਾਂ , ਕਿਸਾਨਾਂ ਅਤੇ ਆਮ ਵਰਗ ਦੀਆਂ ਸਰਕਾਰੀ ਅਤੇ ਕੋਆਪਰੇਟਿਵ ਬੈਕਾਂ ਕਿਸ਼ਤਾਂ ਮੁਲਤਵੀ ਕਰਨ ਦੇ ਨਾਲ ਨਾਲ ਵਿਆਜ ਚ ਰਾਹਤ ਵੀ ਦੇਣ। ਸ ਰਵੀਇੰਦਰ ਸਿੰਘ ਨੇ ਆ ਰਹੀ ਹਾੜੀ ਦੀ ਫਸਲ ਕਣਕ ਦੀ ਸਾਂਭ ਸੰਭਾਲ, ਮੰਡੀਕਰਨ ਦਾ ਮੁਨਾਸਬ ਪ਼੍ਰਬੰਧਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨ ਰਾਹਤ ਪੈਕੇਜ ਦਾ ਐਲਾਨ ਕਰਕੇ ਉਸ ਨੂੰ ਰਾਹਤ ਦਿੱਤੀ ਜਾਵੇ। ਇਸ ਵੇਲੇ ਹਰ ਵਰਗ ਕਰੋਨਾ ਵਾਇਰਸ ਤੋ ਪੀੜਤ ਹੈ । ਤਖਤ ਸ਼਼੍ਰੀ ਪਟਨਾ ਸਾਹਿਬ ਤੇ ਤਖਤ ਸ਼਼੍ਰੀ ਹਜੂਰ ਸਾਹਿਬ ਚ ਘਿਰੇ ਸ਼ਰਧਾਲੂਆਂ ਨੂੰ ਪੰਜਾਬ ਵੱਚ ਲਿਆਉਣ ਲਈ ਪੰਜਾਬ ਸਰਕਾਰ ਤੇ ਜ਼ੋਰ ਦਿੱਤਾ। ਸ ਰਵੀਇੰਦਰ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਕੋਰੋਨਾ ਬਿਮਾਰੀ ਰੋਕਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਕਰੋਨਾ ਨੂੰ ਦੁਸਰੇ ਪੜਾਅ ਤੇ ਰੋਕਣਾ ਬਹੁਤ ਜਰੂਰੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਘਰਾਂ ਦੇ ਅੰਦਰ ਰਿਹਾ ਜਾਵੇ। ਸਾਬਕਾ ਸਪੀਕਰ ਮੁਤਾਬਕ ਇਲਾਜ ਨਾਲੋ ਪ਼੍ਰਹੇਜ ਚੰਗਾ ਹੈ। ਉਨਾ ਪਿੰਡਾਂ ਦੇ ਪੰਚਾਂ , ਸਰਪੰਚਾਂ ਗ਼੍ਰੰਥੀ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਰ ਰਸੂਖ ਵਰਤਦਿਆਂ ਹਰ ਘੱਰ ਤੱਕ ਪਹੁੰਚ ਕਰਕੇ, ਲੋਕਾਂ ਨੂੰ ਜਾਗਰੂਕ ਕਰਨ ਕਿ ਫੈਲ ਚੁੱਕੀ ਬਿਮਾਰੀ ਦਾ ਇਕੋ-ਇਕ ਸਫਲ ਇਲਾਜ ਆਪਣੇ ਆਪ ਨੂੰ ਦੂਸਰਿਆਂ ਨਾਲੋ ਕੁਝ ਦਿਨ ਵੱਖਰਾ ਰੱਖਣਾ ਹੈ ਤਾਂ ਜੋ ਇਸ ਕਰੋਨਾ ਵਇਰਸ ਤੋ ਬਚਿਆ ਜਾ ਸਕੇ ਜਿਸ ਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੈ। ਸ ਰਵੀਇੰਦਰ ਸਿੰਘ ਨੇ ਵਿਦੇਸ਼ਾਂ ਤੋ ਆਏ ਲੋਕਾਂ ਅਤੇ ਉਨਾ ਦੇ ਰਿਸ਼ਤਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੈਡੀਕਲ ਚੈਕ-ਅੱਪ ਕਰਵਾਉਣ ਲਈ ਖੁਦ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਾਥ ਦੇਣ ਜੋ ਉਨਾ ਨੂੰ ਆਪਣੇ ਸਰੋਤਾਂ ਰਾਹੀ ਲੱਭ ਰਹੀਆਂ ਹਨ। ਉਨਾ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ,ਇਕ ਦੂਸਰੇ ਤੋ ਦੂਰੀ ਬਣਾਈ ਰਖਣ ਨਾਲ ਜੇਕਰ ਇਸ ਬਿਮਾਰੀ ਤੋ ਬਚਿਆ ਜਾ ਸਕਦਾ ਹੈ ਤਾਂ ਅਜਿਹੀਆਂ ਸਾਵਧਾਨੀਆਂ ਵਰਤਦਿਆਂ,ਮਾਸਕ ਪਾਉਣਾ ਅਤੇ ਹੱਥਾਂ ਦੀ ਚµਗੀ ਤਰਾਂ ਸਾਫ-ਸਫਾਈ ਸਾਬਣ ਨਾਲ ਕਰਨੀ ਸਭ ਤੋ ਸੌਖਾ ਇਲਾਜ ਹੈ । ਇਟਲੀ,ਸਪੇਨ,ਫਰਾਂਸ, ਅਮਰੀਕਾ, ਇੰਗਲੈਡ, ਜਰਮਨੀ ,ਕਨੇਡਾ,ਚੀਨ ਆਦਿ ਦੇਸ਼ ਇਸ ਨਾਮੁਰਾਦ ਬਿਮਾਰੀ ਨਾਲ ਘੁਲ ਰਹੇ ਹਨ । ਸ ਰਵੀਇੰਦਰ ਸਿੰਘ ਨੇ ਸਤਾਧਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਣਗੌਲੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੂਨਿਕ ਸਾਜੋ ਸਮਾਨ ਨਾਲ ਲੈਸ ਕੀਤਾ ਜਾਵੇ,ਜਿਥੇ ਬਹੁਗਿਣਤੀ ਗਰੀਬ ਲੋਕ ਸਧਾਰਨ ਤੇ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ ਜਾਂਦੇ ਹਨ ਪਰ ਅਕਸਰ ਜਨਤਾ ਸ਼ਿਕਾਇਤ ਕਰਦੀ ਹੈ ਕਿ ਉਥੇ ਚੋਟੀ ਦੇ ਡਾਕਟਰ ਤਾਂ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਨਿੱਜੀ ਹਸਪਤਾਲਾਂ ਚ ਜਾਣਾ ਉਨਾ ਦੇ ਵੱਸ ਤੋ ਬਾਹਰ ਹੈ। ਇਸ ਔਖੀ ਘੜੀ ਚ ਲੋਕਾਂ ਨੂੰ ਅਪੀਲ ਸ ਰਵੀਇੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਉਹ ਘਰਾਂ ਵਿੱਚ ਰਹਿ ਕੇ ਗੁਰਬਾਣੀ ਨਾਲ ਜੁੜਨ।