ਹਰੀਸ਼ ਕਾਲੜਾ
- ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਸਟੇਟ ਬੈਕ ਆਫ ਇੰਡੀਆ ਦੇ ਖਾਤੇ ਵਿੱਚ ਡਿਜੀਟਲ ਮਾਧਿਅਮ ਰਾਹੀ ਘਰ ਬੈਠੇ ਕੀਤਾ ਜਾ ਸਕਦਾ ਹੈ ਕੋਨਟ੍ਰੀਬਿਊਟ
ਰੂਪਨਗਰ, 26 ਮਾਰਚ 2020 - ਜੇ ਕੋਈ ਕੋਵੀਡ-19 (ਕਰੋਨਾ ਵਾਇਰਸ) ਸਬੰਧੀ ਜ਼ਰੂਰਤਮੰਦਾ ਦੀ ਮੱਦਦ ਕਰਨਾ ਚਾਹੁੰਦਾ ਹੈ ਤਾਂ ਉਹ ਇੰਡੀਅਨ ਰੈੱਡ ਕਰਾਸ ਸੋਸਾਇਟੀ ਵਿੱਚ ਆਨਲਾਇਨ /ਯੂ.ਪੀ.ਆਈ ਅਤੇ ਇੰਲੈਕਟ੍ਰੋਨਿਕ ਡੀਜੀਟਲ ਮਾਧਅਿਮ ਰਾਹੀ ਘਰ ਬੈਠੇ ਹੀ ਇੰਟਰਨੈਂਟ ਮਾਧਿਅਮ ਰਾਹੀਂ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਰਾਹੀ ਪੈਮੇਂਟ ਕਰ ਸਕਦਾ ਹੈ।ਡੀ.ਸੀ.ਰੂਪਨਗਰ ਸੋਨਾਲੀ ਗਿਰੀ ਨੇ ਇਹ ਅਪੀਲ ਕਰਦੇ ਹੋਏ ਕਿਹਾ ਕਿ ਇੰਡੀਅਨ ਰੈਂਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਵਿਖੇ ਅਕਾਊਂਟ ਖੋਲਿਆ ਗਿਆ ਹੈ। ਬੈਂਕ ਦਾ ਨਾਮ - ਸਟੇਟ ਬੈਕ ਆਫ ਇੰਡੀਆ ਰੈੱਡ ਕਰਾਸ ਭਵਨ ਰੂਪਨਗਰ, ਖਾਤਾ ਨੰ; 55053096065 ਅਤੇ IFSC Code – SBIN0050419 ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਅਕਾਊਂਟ ਨੰਬਰ ਵਿੱਚ ਕੋਨਟ੍ਰੀਬਿਊਟ ਕਰ ਵੱਧ ਤੋਂ ਵੱਧ ਯੋਗਦਾਨ ਦੇਣ।