ਫਿਰੋਜ਼ਪੁਰ, 28 ਮਾਰਚ 2020 - ਵਿਵੇਕਾਨੰਦ ਵਰਲਡ ਸਕੂਲ ਅਤੇ ਰੱਖਿਆ ਫਾਊਂਡੇਸ਼ਨ ਮਜ਼ਦੂਰਾਂ ਵੱਲੋਂ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਫੈਲਣ ਦੇ ਕਾਰਨ ਹੋਏ ਲਾਕਡਾਊਨ ਦੀ ਵਜ੍ਹਾ ਨਾਲ ਉਨ੍ਹਾਂ ਮਜਦੂਰਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ। ਜਿਨ੍ਹਾਂ ਦੇ ਘਰ ਪਰਿਵਾਰ ਸਿਰਫ ਰੋਜਮਰਾਂ ਦੀ ਕਮਾਈ ਨਾਲ ਚੱਲਦਾ ਸੀ ਅਤੇ ਜੋ ਅੱਜ ਕਮਾਈ ਦੇ ਸਾਰੇ ਸਾਧਨ ਬੰਦ ਹੋਣ ਦੀ ਵਜ੍ਹਾ ਨਾਲ ਕੋਈ ਆਏ ਨਹੀਂ ਪ੍ਰਾਪਤ ਕਰ ਪਾ ਰਹੇ ਹਨ ਅਤੇ ਉਨ੍ਹਾਂ ਦੇ ਘਰ ਪਰਿਵਾਰ ਨੂੰ ਰਾਸ਼ਨ ਦੀ ਬਹੁਤ ਤੰਗੀ ਆ ਰਹੀ ਹੈ।
ਰੱਖਿਆ ਫਾਊਂਡੇਸ਼ਨ ਦੇ ਮੁੱਖੀ ਵਰਿੰਦਰ ਸਿੰਘਲਾ, ਗਗਨਦੀਪ ਸਿੰਘਲਾ ਅਤੇ ਸਮੀਰ ਮਿੱਤਲ ਨੇ ਇਸ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਉਹ ਮਜ਼ਦੂਰ ਜੋ ਪੰਜਾਬ ਵਿਚ ਕੰਮ ਕਰਨ ਦੇ ਲਈ ਆਏ ਸੀ ਅਤੇ ਜਿਨ੍ਹਾਂ ਦਾ ਪੰਜਾਬ ਦੇ ਵਿਕਾਸ ਵਿਚ ਬਹੁਤ ਯੋਗਦਾਨ ਹੈ, ਇਸ ਮੁਸ਼ਕਲ ਸਥਿਤੀ ਵਿਚ ਅਸੀਂ ਉਨ੍ਹਾਂ ਦੇ ਨਾਲ ਖੜੇ ਹਾਂ। ਅਸੀਂ ਉਨ੍ਹਾਂ ਨੂੰ ਰੋਜਮਰਾਂ ਦੀ ਜ਼ਰੂਰਤਾਂ ਦਾ ਸਮਾਨ ਰਾਸ਼ਨ ਸਮੱਗਰੀ ਘਰ ਘਰ ਜਾ ਕੇ ਪਹੁੰਚਾਵਾਂਗੇ।
ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੇਨ ਗੌਰਵ ਸਾਗਰ ਭਾਸਕਰ, ਪ੍ਰਸ਼ਾਸਿਕ ਅਕਾਦਮਿਕ ਪਰਮਵੀਰ ਸ਼ਰਮਾ ਅਤੇ ਉਪ ਪ੍ਰਧਾਨ ਆਚਾਰਿਆ ਵਿਪਨ ਕੁਮਾਰ ਨੇ ਇਸ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ ਵੱਖ ਜਗ੍ਹਾਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਅਤੇ ਜਿਨ੍ਹਾਂ ਦੇ ਘਰ ਕਮਾਉਣ ਵਾਲਾ ਕੋਈ ਨਹੀਂ ਹੈ, ਉਨ੍ਹਾਂ ਨੂੰ ਅਸੀਂ ਲੋਕ ਘਰ ਘਰ ਜਾ ਕੇ ਰਾਸ਼ਨ ਵੰਡ ਕਰਾਂਗੇ। ਅੱਜ ਵੀ ਅਸੀਂ ਜ਼ਰੂਰਤਮੰਦਾਂ ਨੂੰ ਘਰ ਘਰ ਜਾ ਕੇ ਰਾਸ਼ਨ ਸਮੱਗਰੀ ਵੰਡੀ ਗਈ ਹੈ ਅਤੇ ਜੇਕਰ ਕਿਸੇ ਹੋਰ ਜ਼ਰੂਰਤਮੰਦਾਂ ਨੂੰ ਇਸ ਆਰਥਿਕ ਤੰਗੀ ਵਿਚ ਸਹਾਇਤਾ ਦੀ ਜ਼ਰੂਰਤ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਰੱਖਿਆ ਫਾਊਂਡੇਸ਼ਨ ਅਤੇ ਵਿਵੇਕਾਨੰਦ ਵਰਲਡ ਸਕੂਲ ਸਾਰੇ ਜਰੂਰਤਮੰਦਾਂ ਦੀ ਸਹਾਇਤਾ ਦੇ ਲਈ ਵਚਨਬੱਧ ਹੈ।