ਅਸ਼ੋਕ ਵਰਮਾ
ਮਾਨਸਾ, 28 ਮਾਰਚ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਜਿੱਥੇ ਪ੍ਰਸ਼ਾਸਨਿਕ ਤੌਰ ਤੇ ਸਖਤ ਕਦਮ ਚੁੱਕ ਕੇ ਇੱਕ ਉਸਾਰੂ ਰੋਲ ਅਦਾ ਕੀਤਾ ਹੈ। ਨਾਲ ਹੀ ਖਜਾਨੇ ਦਾ ਮੂੰਹ ਲੋੜਵੰਦ ਲੋਕਾਂ ਦੇ ਲਈ ਖੋਲ੍ਹ ਕੇ ਇੱਕ ਸਲਾਂਘਾਯੋਗ ਕਦਮ ਪੁੱਟਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦਾ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੋਂ ਰਿਹਾ।
ਜਦੋਂ ਕਿ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੱਲੋਂ ਵੀ ਸੂਬਾ ਸਰਕਾਰ ਨੂੰ ਹਰ ਪੱਖੋਂ ਸਹਿਯੌਗ ਦਿੱਤਾ ਜਾ ਰਿਹਾ ਹੈ। ਨਾਲ ਹੀ ਪੰਜਾਬ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਇਸ ਨਾਜੁਕ ਸਮੇਂ ਵਿੱਚ ਲੋਕਾਂ ਦੀ ਸੇਵਾ ਲਈ ਹਾਜਰ ਹਨ। ਇਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਕਰਫਿਊ ਦੀ ਉਲੰਘਣਾ ਨਾ ਕਰਨ ਬਲਕਿ ਪੰਜਾਬ ਪੁਲਿਸ ਦਾ ਸਹਿਯੋਗ ਦੇਣ ਤਾਂ ਕਿ ਇਸ ਬਿਮਾਰੀ ਦੇ ਫੈਲਣ ਵਾਲੇ ਵਾਇਰਸ ਦੀ ਕੜੀ ਨੂੰ ਤੋੜਿਆ ਜਾਵੇ।
ਇਸ ਮੌਕੇ ਬਿਕਰਮ ਮੋਫਰ ਨੇ ਪਿੰਡ ਮੋਫਰ, ਝੁਨੀਰ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਝੂੱਗੀਆਂ, ਝੋਪੜੀਆਂ ਵਿੱਚ ਦਵਾਈਆਂ ਅਤੇ ਸੁੱਕਾ ਰਾਸ਼ਨ ਵੰਡਿਆ। ਇਸ ਮੌਕੇ ਐੱਸ.ਪੀ.ਡੀ ਸੁਰਿੰਦਰ ਸ਼ਰਮਾ, ਡੀ.ਐੱਸ.ਪੀ ਸੰਜੀਵ ਕੁਮਾਰ ਗੋਇਲ, ਥਾਣਾ ਝੁਨੀਰ ਦੇ ਮੁੱਖੀ ਜਗਦੇਵ ਸਿੰਘ, ਸੰਦੀਪ ਭੰਗੂ, ਸਰਪੰਚ ਅਮਨ ਗੁਰਵੀਰ ਸਿੰਘ ਝੁਨੀਰ, ਸੁੱਖੀ ਭੰਮੇ, ਸਰਪੰਚ ਗੁਰਵਿੰਦਰ ਪੰਮੀ ਰਾਏਪੁਰ, ਸਰਪੰਚ ਗੁਰਸੇਵਕ ਸਿੰਘ ਫੱਤਾ, ਦਰਸ਼ਨ ਸਿੰਘ ਮੋਫਰ, ਪੋਲੋਜੀਤ ਬਾਜੇਵਾਲਾ, ਸਰਪੰਚ ਘੋਨਾ ਰਾਏਪੁਰ ਰਾਸ਼ਨ ਵੰਡਣ ਦੌਰਾਨ ਆਦਿ ਵੀ ਮੌਜੂਦ ਸਨ।