← ਪਿਛੇ ਪਰਤੋ
ਲੈਬ ਮਾਲਕ ਘਰ ਤੋਂ ਟੈਸਟ ਦੇ ਸੈਂਪਲ ਲਿਆਉਣ ਅਤੇ ਰਿਪੋਰਟਾਂ ਵਟਸਅੱਪ ਭੇਜਣ ਦੇ ਪਾਬੰਦ ਹੋਣਗੇ ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ 29 ਮਾਰਚ 2020: ਜਿਲਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਨੇ ਮਿਤੀ 23 ਮਾਰਚ ਨੂੰ ਲਗਾਏ ਕਰਫਿਊ ਉਪਰੰਤ ਫਰੀਦਕੋਟ ਜਿਲ੍ਹੇ ਦੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਜਿਲ੍ਹਾ ਫਰੀਦਕੋਟ ਦੀਆਂ ਪ੍ਰਾਈਵੇਟ ਪੈਥਾਲੋਜੀ ਲੈਬ ਨੂੰ ਕਰਫਿਊ ਸਮੇਂ ਦੌਰਾਨ ਹਰ ਰੋਜ਼ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਖੋਲਣ ਦੀ ਛੋਟ ਦਿੱਤੀ ਹੈ। ਜਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਲੈਬ ਮਾਲਕ ਆਪਣੇ ਮੁਲਾਜਮਾਂ ਰਾਹੀਂ ਆਮ ਲੋਕਾਂ ਦੇ ਟੈਲੀਫੋਨ ਆਉਣ ਤੇ ਟੈਸਟ ਦੇ ਸੈਂਪਲ ਲਿਆਉਣ ਅਤੇ ਰਿਪੋਰਟਾਂ ਉਨ੍ਹਾਂ ਦੇ ਵਟਸਅੱਪ ਨੰਬਰ ਤੇ ਭੇਜਣ ਦੇ ਪਾਬੰਦ ਹੋਣਗੇ । ਉਨ੍ਹਾਂ ਕਿਹਾ ਕਿ ਲੈਬ ਮਾਲਕ ਆਪਣੀ ਦੁਕਾਨ ਤੇ ਆਮ ਲੋਕਾਂ ਨੂੰ ਸੈਂਪਲ ਦੇਣ ਲਈ ਦੁਕਾਨ ਤੇ ਆਉਣ ਲਈ ਨਹੀਂ ਕਹਿਣਗੇ । ਉਨ੍ਹਾਂ ਦੱਸਿਆ ਕਿ ਅਜਿਹਾ ਕਰਦੇ ਸਮੇਂ ਲੈਬ ਮਾਲਕ ਕਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਮੇਂ - ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਬਨਾਉਣਗੇ । ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਦੀ ਧਾਰਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ ।
Total Responses : 266