← ਪਿਛੇ ਪਰਤੋ
ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਕਾਬੂ ਅਸ਼ੋਕ ਵਰਮਾ ਬਠਿੰਡਾ, 30 ਮਾਰਚ 2020: ਜ਼ਿਲਾ ਮੈਜਿਸਟੇ੍ਰਟ ਸ੍ਰੀ ਬੀ ਸ੍ਰੀ ਨਿਵਾਸਨ ਆਈਏਐਸ ਅਤੇ ਐਸਐਸਪੀ ਡਾ: ਨਾਨਕ ਸਿੰਘ ਨੇ ਅੱਜ ਵੱਖ ਵੱਖ ਖੇਤਰਾਂ ਦਾ ਦੌਰਾ ਕਰਕੇ ਕਰਫਿਊ ਦਾ ਜਾਇਜ਼ਾ ਲਿਆ ਅਤੇ ਕਰਫਿਊ ਲਾਗੂ ਕਰਨ ਵਿਚ ਤਾਇਨਾਤ ਫੋਰਸ ਦੀ ਹੌਂਸਲਾ ਅਫਜਾਈ ਕੀਤੀ। ਉਨਾਂ ਨੇ ਇਸ ਮੌਕੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਪਾਲਣ ਯਕੀਨੀ ਬਣਾਉਣ ਕਿਉਂਕਿ ਇਹ ਕਰਫਿਊ ਸਾਡੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਹਨੂੰਮਾਨ ਚੌਕ ਵਿਖੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਰਫਿਊ ਕਾਰਨ ਸਾਡੇ ਲੋਕਾਂ ਨੂੰ ਜੋ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਦਾ ਸਾਨੂੰ ਅਹਿਸਾਸ ਹੈ ਪਰ ਇੰਨਾਂ ਦੁਸਵਾਰੀਆਂ ਦੇ ਮੁਕਾਬਲੇ ਕਰੋਨਾ ਦਾ ਖਤਰਾ ਕਿਤੇ ਕਿਤੇ ਜਿਆਦਾ ਗੰਭੀਰ ਹੈ ਅਤੇ ਸਾਡੀ ਛੋਟੀ ਜਿਹੀ ਕੁਤਾਹੀ ਪੂਰੀ ਮਨੁੱਖਤਾ ਨਹੀ ਜਾਨਲੇਵਾ ਕਹਿਰ ਸਾਬਤ ਹੋ ਸਕਦੀ ਹੈ। ਉਨਾਂ ਨੇ ਲੋਕਾਂ ਨੂੰ ਕਿਹਾ ਕਿ ਕੁਝ ਦਿਨਾਂ ਦੀ ਔਖਿਆਈ ਇਸ ਵੱਡੇ ਖਤਰੇ ਨੂੰ ਟਾਲ ਦੇਵੇਗੀ। ਉਨਾਂ ਨੇ ਕਿਹਾ ਕਿ ਆਪਸੀ ਸੰਪਰਕ ਨਾਲ ਹੀ ਇਹ ਬਿਮਾਰੀ ਅੱਗੇ ਫੈਲਦੀ ਹੈ ਇਸ ਲਈ ਹਰ ਕੋਈ ਸਮਾਜਿਕ ਫਾਸਲੇ ਦੇ ਅਰਥਾਂ ਨੂੰ ਸਮਝੇ ਅਤੇ ਡਾਕਟਰੀ ਸਲਾਹ ਨੂੰ ਮੰਨਦਿਆਂ ਘਰੋਂ ਬਾਹਰ ਨਾ ਨਿਕਲੇ। ਉਨਾਂ ਨੇ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸ਼ਾਸਨ ਰਾਤ ਦਿਨ ਲੋਕਾਂ ਤੱਕ ਜਰੂਰਤ ਦੀਆਂ ਬੁਨਿਆਦੀ ਵਸਤਾਂ ਪੁੱਜਦੀਆਂ ਕਰਨ ਲਈ ਕੰਮ ਕਰ ਰਿਹਾ ਹੈ। ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਇਸ ਮੌਕੇ ਕਿਹਾ ਕਿ ਜਿਸ ਕੋਲ ਵੀ ਕਰਫਿਊ ਪਾਸ ਨਹੀਂ ਹੈ ਉਹ ਘਰ ਤੋਂ ਬਾਹਰ ਨਾ ਨਿਕਲੇ। ਉਨਾਂ ਨੇ ਕਿਹਾ ਕਿ ਜਰੂਰੀ ਵਸਤਾਂ ਦੀ ਸਪਲਾਈ ਲਈ ਲੋਕਾਂ ਨੂੰ ਪਾਸ ਜਾਰੀ ਕੀਤੇ ਗਏ ਹਨ। ਉਨਾਂ ਨੇ ਕਿਹਾ ਕਿ ਲੋਕ ਘਰਾਂ ਵਿਚ ਰਹਿਣ। ਉਨਾਂ ਨੇ ਦੱਸਿਆ ਕਿ ਅੱਜ 30 ਵਾਹਨਾਂ ਨੂੰ ਕਰਫਿਊ ਦਾ ਉਲੰਘਣ ਕਰਨ ਤੇ ਬੰਦ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਜੋ ਕੋਈ ਵੀ ਕਰਫਿਊ ਦਾ ਉਲੰਘਣ ਕਰੇਗਾ ਪੁਲਿਸ ਪੂਰੀ ਮਨੁੱਖਤਾ ਨੂੰ ਕਰੋਨਾ ਦੇ ਖਤਰੇ ਤੋਂ ਬਚਾਉਣ ਲਈ ਅਜਿਹੇ ਵਿਅਕਤੀ ਖਿਲਾਫ ਧਾਰਾ 188 ਤਹਿਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।
Total Responses : 266