ਸੰਜੀਵ ਸੂਦ
ਲੁਧਿਆਣਾ, 31 ਮਾਰਚ 2020 - ਬੀਤੇ ਦਿਨ ਸੋਮਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਕੋਲ ਅਮਰਪੁਰਾ ਇਲਾਕੇ 'ਚ ਇੱਕ ਔਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਹੌਲ, ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕ 'ਚ ਆਪਣੀਆਂ ਕਲੋਨੀਆਂ ਦੀਆਂ ਗਲੀਆਂ ਸੀਲ ਕਰ ਦਿੱਤੀਆਂ ਸਨ। ਇੱਥੋਂ ਤੱਕ ਲੋਕਾਂ ਵੱਲੋਂ ਪਹਿਰੇ ਵੀ ਲਾਏ ਜਾ ਰਹੇ ਹਨ ਤਾਂ ਜੋ ਕਲੋਨੀਆਂ 'ਚ ਕੋਈ ਅਣਜਾਣ ਵਿਅਕਤੀ ਨਾ ਸਕੇ।
ਲੁਧਿਆਣਾ ਦੇ ਵਾਰਡ ਨੰਬਰ 52 ਦੇ ਕਾਉਂਸਲਰ ਗੁਰਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਭਿਆਨਕ ਬਿਮਾਰੀ ਹੈ ਜੋ ਕਿ ਪੂਰੇ ਵਿਸ਼ਵ 'ਚ ਫੈਲ ਚੁੱਕੀ ਹੈ ਜਿਸ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਆਪਣੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਬੈਰੀਗੇਟ ਵੀ ਲਾ ਦਿੱਤੇ ਗਏ ਹਨ ਤਾਂ ਕਿ ਕੋਇ ਵੀ ਬਿਨਾਂ ਜ਼ਰੂਰਤ ਤੋਂ ਬਾਹਰ ਨਾ ਜਾ ਸਕੇ ਅਤੇ ਨਾ ਹੀ ਕੋਈ ਅੰਦਰ ਆ ਸਕੇ। ਇਸ ਤੋਂ ਬਿਨਾਂ ਲੋਕਾਂ ਨੂੰ ਵੀ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ ਹੈ।
ਇਸ ਤੋਂ ਬਿਨਾਂ ਲੋਕਾਂ ਲਈ ਖਾਣ ਪੀਣ ਦੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬਿਨਾਂ ਮਤਲਬ ਤੋਂ ਫਜ਼ੂਲ ਹੀ ਸਕੂਟਰ ਅਤੇ ਮੋਟਰਸਾਈਕਲ ਆਦਿ 'ਤੇ ਘੁੰਮਣ ਬਾਰੇ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਬਿਮਾਰੀ ਨਾ ਫੈਲੇ ਇਸ ਸਬੰਧੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਲੋਕਾਂ ਦੇ ਘਰ 'ਚ ਪਹੁੰਚਾ ਦਿੱਤੀ ਜਾਵੇਗੀ।