ਵੈਂਟੀਲੇਟਰ, ਐਂਬੂਲੈਂਸ ਅਤੇ ਹੋਰ ਸਾਜੋ ਸਮਾਨ ਤੁਰੰਤ ਖਰੀਦਿਆ ਜਾਵੇ-ਲੋਕ ਸਭਾ ਮੈਂਬਰ
ਲੁਧਿਆਣਾ, 31 ਮਾਰਚ 2020: ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਸਿਵਲ ਸਰਜਨ ਲੁਧਿਆਣਾ ਅਤੇ ਸ੍ਰੀ ਫਤਹਿਗੜ• ਸਾਹਿਬ ਵੱਲੋਂ ਲੋਕ ਸਭਾ ਹਲਕਾ ਸ੍ਰੀ ਫਤਹਿਗੜ• ਸਾਹਿਬ ਦੇ ਮੈਂਬਰ ਡਾ. ਅਮਰ ਸਿੰਘ ਨੂੰ ਕੁਝ ਜ਼ਰੂਰੀ ਸਾਜੋ ਸਮਾਨ ਖਰੀਦਣ ਦੀ ਬੇਨਤੀ ਭੇਜੀ ਗਈ ਸੀ, ਜਿਸ ਨੂੰ ਤੁਰੰਤ ਸਵੀਕਾਰ ਕਰਦਿਆਂ ਡਾ. ਅਮਰ ਸਿੰਘ ਨੇ ਦੋਵਾਂ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਤੁਰੰਤ 72 ਲੱਖ, 98 ਹਜ਼ਾਰ 500 ਰੁਪਏ ਦੇ ਫੰਡ ਜਾਰੀ ਕਰਨ ਦੀ ਹਦਾਇਤ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਸਿਵਲ ਸਰਜਨ ਲੁਧਿਆਣਾ ਨੇ 34 ਲੱਖ, 98 ਹਜ਼ਾਰ 500 ਰੁਪਏ ਅਤੇ ਸਿਵਲ ਸਰਜਨ ਸ੍ਰੀ ਫਤਹਿਗੜ• ਸਾਹਿਬ ਨੇ 38 ਲੱਖ ਰੁਪਏ ਦੇ ਫੰਡਾਂ ਦੀ ਮੰਗ ਕੀਤੀ ਸੀ। ਇਨ•ਾਂ ਫੰਡਾਂ ਨਾਲ ਵੈਂਟੀਲੇਟਰ, ਐਂਬੂਲੈਂਸ, ਇਨਫਰਾਰੈੱਡ ਥਰਮਾਮੀਟਰ, ਪੀ. ਪੀ. ਈ. ਕਿੱਟਾਂ, ਤਿੰਨ ਪਰਤਾਂ ਵਾਲੇ ਮਾਸਕ, ਲੇਟੈੱਕਸ ਦਸਤਾਨੇ, ਸੈਨੀਟਾਈਜ਼ਰ, ਪੋਰਟੇਬਲ ਐਕਸਰੇਅ ਮਸ਼ੀਨ, ਆਕਸੀਜਨ ਸਿਲੰਡਰ ਸਮੇਤ ਰੈਗੂਲੇਟਰ, ਵ•ੀਲ ਚੇਅਰ, ਸਟਰੇਚਰ, ਪਲਸ ਆਕਸੀਮੀਟਰ, ਅੰਬੂ ਬੈਗ, ਮਲਟੀ ਪੈਰਾ ਮੋਨੀਟਰ ਅਤੇ ਸਿਹਤ ਸਹੂਲਤਾਂ ਲਈ ਲੋੜੀਂਦਾ ਹੋਰ ਸਾਜੋ ਸਮਾਨ ਖਰੀਦਿਆ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਡਾ. ਅਮਰ ਸਿੰਘ ਨੇ ਲੁਧਿਆਣਾ, ਸ੍ਰੀ ਫਤਹਿਗੜ• ਸਾਹਿਬ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਤੋਂ ਬਚਾਅ ਲਈ ਜ਼ਰੂਰੀ ਰਾਹਤ ਕਾਰਜਾਂ ਨੂੰ ਜਾਰੀ ਰੱਖਣ ਲਈ ਆਪਣੇ ਐੱਮ. ਪੀ. ਲੈਡ ਫੰਡਾਂ ਨੂੰ ਵਰਤਣ ਦੇ ਅਖ਼ਤਿਆਰ ਦਿੱਤੇ ਸਨ। ਇਸ ਤੋਂ ਉਤਸ਼ਾਹਿਤ ਹੋ ਕੇ ਹੀ ਸਿਹਤ ਵਿਭਾਗ ਵੱਲੋਂ ਲੋਕ ਸਭਾ ਮੈਂਬਰ ਤੋਂ ਇਹ ਸਿਹਤ ਸਹੂਲਤਾਂ ਨਾਲ ਸੰਬੰਧਤ ਮਸ਼ੀਨੀ ਉਪਕਰਨਾਂ ਦੀ ਮੰਗ ਕੀਤੀ ਸੀ, ਜੋ ਕਿ ਤੁਰੰਤ ਪੂਰੀ ਕਰ ਦਿੱਤੀ ਗਈ ਹੈ।